Loading Now

ਰਾਮ ਅਮੀਰਾਂ ਦੇ ਅਤੇ ਸ਼ਿਵ ਗਰੀਬਾਂ ਦੇ ਭਗਵਾਨ : ਏ ਰੇਵੰਤ ਰੈੱਡੀ

ਰਾਮ ਅਮੀਰਾਂ ਦੇ ਅਤੇ ਸ਼ਿਵ ਗਰੀਬਾਂ ਦੇ ਭਗਵਾਨ : ਏ ਰੇਵੰਤ ਰੈੱਡੀ

ਨਵੀਂ ਦਿੱਲੀ, 29 ਸਤੰਬਰ – ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਕਿਹਾ ਕਿ ਸ਼ਿਵ ਗਰੀਬਾਂ ਦੇ ਅਤੇ ਰਾਮ ਅਮੀਰਾਂ ਦੇ ਭਗਵਾਨ ਹਨ। ਉਨ੍ਹਾਂ ਨੇ ਭਾਜਪਾ ਨੂੰ ਅਮੀਰਾਂ ਦੀ ਪਾਰਟੀ ਵੀ ਦੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਭਗਵਾਨ ਰਾਮ ਨੂੰ ਆਪਣੇ ਸਿਆਸੀ ਨਰੇਟਿਵ ਨਾਲ ਜੋੜ ਲਿਆ ਹੈ। ਭਾਜਪਾ ਨੇ ਰਾਮ ਨੂੰ ਚੋਰੀ ਕਰ ਲਿਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਾਂਗਰਸ ਦੱਖਣ ਭਾਰਤ ‘ਚ ਮਜ਼ਬੂਤ ਹੈ, ਪਰ ਉੱਤਰ, ਪੂਰਬ ਅਤੇ ਪੱਛਮ ਭਾਰਤ ‘ਚ ਉਸ ਦਾ ਪ੍ਰਦਰਸ਼ਨ ਓਨਾ ਚੰਗਾ ਕਿਉਂ ਨਹੀਂ ਰਿਹਾ। ਰੇਵੰਤ ਨੇ ਇਸ ਦੀ ਵਜ੍ਹਾ ਧਾਰਮਿਕ ਅਤੇ ਸੱਭਿਆਚਾਰਕ ਸਾਂਝ ਦੱਸੀ । ਉਨ੍ਹਾਂ ਕਿਹਾ ਕਿ ਅਸੀਂ ਦ੍ਰਾਵਿੜ ਹਾਂ, ਜਦੋਂ ਕਿ ਉੱਤਰ ਭਾਰਤ ਦੇ ਲੋਕ ਆਰੀਆ ਹਨ ।

ਅਸੀਂ ਸ਼ਿਵ ਦੇ ਭਗਤ ਹਾਂ ਅਤੇ ਆਰੀਆ ਭਗਵਾਨ ਰਾਮ ਦੇ ਭਗਤ ਹਨ। ਰੇਵੰਤ ਰੈੱਡੀ ਦੇ ਬਿਆਨ ‘ਤੇ ਕੇਂਦਰੀ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਨੇ ਕਿਹਾ ਕਿ ਰੈੱਡੀ ਪਹਿਲਾਂ “ਮੁਸਲਿਮ ਕਾਂਗਰਸ ਹੈ, ਕਾਂਗਰਸ ਮੁਸਲਿਮ ਹੈ” ਕਹਿ ਚੁੱਕੇ ਹਨ। ਹੁਣ ਉਹ ਭਗਵਾਨ ਰਾਮ ਅਤੇ ਭਗਵਾਨ ਸ਼ਿਵ ਵਿਚਕਾਰ ਸਿਆਸੀ ਸਰਹੱਦਾਂ ਖਿੱਚ ਰਹੇ ਹਨ। ਕੁਮਾਰ ਨੇ ਕਿਹਾ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਰੇਵੰਤ ਰੈੱਡੀ ਨੂੰ ਬਿਹਤਰ ਪਤਾ ਹੋਣਾ ਚਾਹੀਦਾ ਹੈ। ਤੇਲੰਗਾਨਾ ਵਿੱਚ ਵੇਮੁਲਾਵਾੜਾ ਵਿੱਚ ਦੱਖਣ ਕਾਸ਼ੀ ਅਤੇ ਭਦਰਾਚਲਮ ਵਿੱਚ ਦੱਖਣ ਅਯੋਧਿਆ ਹੈ। ਉਨ੍ਹਾਂ ਨੇ ਕਿਹਾ ਕਿ ਰੇਵੰਤ ਰੈੱਡੀ ਨੂੰ ਭਗਵਾਨ ਰਾਮ ਅਤੇ ਭਗਵਾਨ ਸ਼ਿਵ ਨੂੰ ਉੱਤਰ ਅਤੇ ਦੱਖਣ ਵਿੱਚ ਨਹੀਂ ਵੰਡਣਾ ਚਾਹੀਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਵਿੱਚ ਵਾਰਾਣਸੀ ਦੀ ਨੁਮਾਇੰਦਗੀ ਕਰਦੇ ਹਨ।

Share this content:

Post Comment