Loading Now

ਰਾਜਪੁਰਾ ‘ਚ 13 ਕਿਲੋਮੀਟਰ ਤੋਂ ਵੱਧ ਬਾਈਪਾਸ ਰੇਲ ਲਾਈਨ ਨੂੰ ਮਿਲੀ ਮਨਜ਼ੂਰੀ…

ਰਾਜਪੁਰਾ ‘ਚ 13 ਕਿਲੋਮੀਟਰ ਤੋਂ ਵੱਧ ਬਾਈਪਾਸ ਰੇਲ ਲਾਈਨ ਨੂੰ ਮਿਲੀ ਮਨਜ਼ੂਰੀ…

ਰਾਜਪੁਰਾ, 10 ਫਰਵਰੀ – ਰੇਲ ਮੰਤਰਾਲੇ ਨੇ ਉੱਤਰੀ ਰੇਲਵੇ ਦੇ ਸਭ ਤੋਂ ਵੱਧ ਰੁੱਝੇ ਹੋਏ ਖੰਡਾਂ ਵਿੱਚੋਂ ਇੱਕ ‘ਤੇ ਭੀੜ ਘਟਾਉਣ ਦੇ ਉਦੇਸ਼ ਨਾਲ ਰਾਜਪੁਰਾ ਬਾਈਪਾਸ ਲਾਈਨ ਦੇ ਨਿਰਮਾਣ ਨੂੰ ਆਧਿਕਾਰਿਕ ਮਨਜ਼ੂਰੀ ਦੇ ਦਿੱਤੀ ਹੈ। ਰੇਲ ਮੰਤਰੀ ਤੋਂ ਮਨਜ਼ੂਰੀ ਪ੍ਰਾਪਤ ਕਰਨ ਉਪਰੰਤ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਬਿੱਟੂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 411.96 ਕਰੋੜ ਰੁਪਏ ਹੈ ਅਤੇ ਇਸ ਨੂੰ ਰੇਲਵੇ ਬੋਰਡ ਦੀ ਸਿਫ਼ਾਰਸ਼ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਹੈ। ਇਹ ਨਵੀਂ ਲਾਈਨ ਨਿਊ ਸ਼ੰਭੂ ਡੈਡੀਕੇਟਿਡ ਫਰੇਟ ਕੋਰੀਡੋਰ ਸਟੇਸ਼ਨ ਨੂੰ ਰਾਜਪੁਰਾ-ਬਠਿੰਡਾ ਲਾਈਨ ’ਤੇ ਸਥਿਤ ਕੌਲੀ ਸਟੇਸ਼ਨ ਨਾਲ ਜੋੜੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਮਨਜ਼ੂਰਸ਼ੁਦਾ ਕੰਮ ਅਧੀਨ ਨਿਊ ਸ਼ੰਭੂ ਸਮਰਪਿਤ ਮਾਲ ਗਲਿਆਰਾ (DFC) ਸਟੇਸ਼ਨ ਨੂੰ ਮੌਜੂਦਾ ਰਾਜਪੁਰਾ–ਬਠਿੰਡਾ ਲਾਈਨ ਦੇ ਕੌਲੀ ਸਟੇਸ਼ਨ ਨਾਲ ਜੋੜਣ ਲਈ 13.46 ਕਿਲੋਮੀਟਰ ਲੰਬੀ ਬਾਈਪਾਸ ਲਾਈਨ ਦਾ ਨਿਰਮਾਣ ਕੀਤਾ ਜਾਵੇਗਾ। ਇਹ ਰਣਨੀਤਿਕ ਜੋੜ ਭਾਰਤੀ ਰੇਲ ਦੀ “ਅੰਬਰੈਲਾ ਵਰਕ 2025-26” ਯੋਜਨਾ ਤਹਿਤ ਨਵੀਆਂ ਰੇਲ ਲਾਈਨਾਂ ਦੇ ਕੰਮ ਦਾ ਹਿੱਸਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਵਰਤਮਾਨ ਵਿੱਚ ਪੂਰੀ ਸਮਰੱਥਾ ਨਾਲ ਚੱਲ ਰਹੇ ਰਾਜਪੁਰਾ ਯਾਰਡ ‘ਤੇ ਦਬਾਅ ਘਟਾਉਣਾ ਹੈ। ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਅੰਬਾਲਾ–ਜਲੰਧਰ ਖੰਡ ਉੱਤਰੀ ਰੇਲਵੇ ਨੈੱਟਵਰਕ ਦੇ ਸਭ ਤੋਂ ਵੱਧ ਰੁੱਝੇ ਹੋਏ ਕੋਰਿਡੋਰਾਂ ਵਿੱਚੋਂ ਇੱਕ ਹੈ।

Share this content:

Post Comment