ਰਣਵੀਰ ਸਿੰਘ ਦੇ ਜਨਮ ਦਿਨ ਮੌਕੇ ਭਾਵੁਕ ਹੋਏ ਆਦਿਤਿਆ ਧਰ
ਨਿਰਦੇਸ਼ਕ ਆਦਿੱਤਿਆ ਧਰ ਨੇ ਅਦਾਕਾਰ ਰਣਵੀਰ ਸਿੰਘ ਦੇ ਜਨਮ ਦਿਨ ’ਤੇ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸ ਨੇ ਫਿਲਮ ‘ਧੁਰੰਧਰ’ ਵਿੱਚ ਉਨ੍ਹਾਂ ਦੇ ਸਹਿਯੋਗ ਨੂੰ ਦਰਸਾਇਆ। ਪੋਸਟ ਵਿੱਚ ਫਿਲਮ ਨਿਰਮਾਤਾ ਨੇ ਅਦਾਕਾਰ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਨੂੰ ਨਿੱਜੀ ਤੌਰ ‘ਤੇ ਅਰਥਪੂਰਨ ਦੱਸਿਆ। ਧਰ ਨੇ ਆਪਣੇ ਸੁਨੇਹੇ ’ਚ ਲਿਖਿਆ, ‘‘ਕੁਝ ਫਿਲਮਾਂ ਹਮੇਸ਼ਾ ਤੁਹਾਡੇ ਨਾਲ ਰਹਿੰਦੀਆਂ ਹਨ। ਧੁਰੰਧਰ ਮੇਰੇ ਲਈ ਹਮੇਸ਼ਾ ਉਨ੍ਹਾਂ ਫਿਲਮਾਂ ਵਿੱਚੋਂ ਇੱਕ ਰਹੇਗੀ।’’ ਫਿਲਮ ਦੇ ਕਈ ਦ੍ਰਿਸ਼ਾਂ ਨੂੰ ਯਾਦ ਕਰਦੇ ਹੋਏ ਨਿਰਦੇਸ਼ਕ ਨੇ ਰਣਵੀਰ ਸਿੰਘ ਦੀ ਕਲਾ ਪ੍ਰਤੀ ਵਚਨਬੱਧਤਾ ਦੀ ਤਾਰੀਫ਼ ਕੀਤੀ ਹੈ। ਧਰ ਨੇ ਨਿਰਦੇਸ਼ਕ ਵਜੋਂ ਰਣਵੀਰ ਸਿੰਘ ਦੀ ਮੌਜੂਦਗੀ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ, ‘‘ਨਿਰਦੇਸ਼ਕ ਦੇ ਤੌਰ ‘ਤੇ ਕੁਝ ਅਜਿਹੇ ਪਲ ਹੁੰਦੇ ਹਨ, ਜੋ ਤੁਹਾਡੇ ਪੂਰੇ ਕਰੀਅਰ ਦਾ ਆਨੰਦ ਦਿੰਦੇ ਹਨ। ਤੁਸੀਂ ਉਹ ਪਲ ਮੈਨੂੰ ਵਾਰ-ਵਾਰ ਦਿੱਤੇ।’’ ਉਸ ਨੇ ਅੱਗੇ ਲਿਖਿਆ, ‘‘ਮੈਨੂੰ ਸੱਚਮੁੱਚ ਵਿਸ਼ਵਾਸ ਹੈ ਕਿ ਤੁਸੀਂ ਧੁਰੰਧਰ ਵਿੱਚ ਜੋ ਕੀਤਾ ਹੈ ਉਹ ਭਾਰਤੀ ਸਿਨੇਮਾ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਪ੍ਰਦਰਸ਼ਨਾਂ ਵਿੱਚੋਂ ਇੱਕ ਹੈ ਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਲੋਕ ਇਸ ਪ੍ਰਦਰਸ਼ਨ ਬਾਰੇ ਸਾਲਾਂ ਤੱਕ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਤੱਕ ਗੱਲ ਕਰਨਗੇ।’’ ਉਸ ਨੇ ਕਿਹਾ ਕਿ ਇਹ ਹਮੇਸ਼ਾ ਮੇਰੇ ਮਨ ’ਚ ਰਹੇਗਾ ਕਿ ‘ਐਕਸ਼ਨ’ ਅਤੇ ‘ਕੱਟ’ ਦੇ ਵਿਚਕਾਰ ਕੀ ਹੋਇਆ।
Share this content:



Post Comment