ਲੁਧਿਆਣਾ, 30 ਜੂਨ – ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਰਣਜੀਤ ਕੌਰ ਉਰਫ ‘ਚੁੰਮੇਵਾਲੀ ਭਾਬੀ’ ਦਾ ਵਿਵਾਦ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਨਿਹੰਗ ਸਿੰਘ ਜਥੇਬੰਦੀਆਂ ਰਣਜੀਤ ਕੌਰ ਦੇ ਘਰ ਪਹੁੰਚੀਆਂ ਸਨ ਅਤੇ ਉਸ ਨੂੰ ਅਜਿਹੀਆਂ ਵੀਡੀਓ ਪਾਉਣ ਤੋਂ ਰੋਕਿਆ ਗਿਆ ਸੀ। ਉਸ ਸਮੇਂ ਉਸ ਵੱਲੋਂ ਮਾਫੀ ਵੀ ਮੰਗੀ ਗਈ ਸੀ ਅਤੇ ਕਿਹਾ ਸੀ ਕਿ ਉਹ ਅਜਿਹੀਆਂ ਵੀਡੀਓ ਨਹੀਂ ਪਾਵੇਗੀ ਪਰ ਉਸ ਤੋਂ ਬਾਅਦ ਉਸ ਵੱਲੋਂ ਇੱਕ ਵੀਡੀਓ ਪਾ ਕੇ ਕਿਹਾ ਗਿਆ ਕਿ ਉਸ ਨੂੰ ਜ਼ਬਰਦਸਤੀ ਧਮਕਾਇਆ ਗਿਆ ਹੈ ਅਤੇ ਉਸ ਵੱਲੋਂ 50,000 ਮਹੀਨੇ ਦੀ ਮੰਗ ਵੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਹੁਣ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸੀਪੀ ਦਫਤਰ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਨਿਹੰਗ ਸਿੰਘਾਂ ਦੀ ਚਿਤਾਵਨੀ
ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ “ਰਣਜੀਤ ਕੌਰ ਸਾਰੇ ਹੀ ਧਰਮਾਂ ਦੀ ਬੇਅਦਬੀ ਕਰ ਰਹੀ ਹੈ। ਘਰ ਵਿੱਚ ਬਣਾਇਆ ਮੰਦਰ ਜਿਸ ਦੀ ਸਫਾਈ ਨਹੀਂ ਕੀਤੀ ਜਾ ਰਹੀ ਉੱਥੇ ਵੀ ਬੇਅਦਬੀ ਹੋ ਰਹੀ ਹੈ। ਘਟੀਆ ਵੀਡੀਓ ਪਾ ਕੇ ਲੋਕਾਂ ਦੀ ਮਾਨਸਿਕਤਾ ਨੂੰ ਖਰਾਬ ਕੀਤਾ ਜਾ ਰਿਹਾ ਹੈ। ਛੋਟੇ ਬੱਚੇ ਜਾਂ ਆਮ ਲੋਕ ਪ੍ਰਭਾਵਿਤ ਹੁੰਦੇ ਹਨ। ਸਾਡੇ ਵੱਲੋਂ ਉਨ੍ਹਾਂ ਨੂੰ ਘਰ ਜਾ ਕੇ ਸਮਝਾਇਆ ਗਿਆ ਸੀ ਪਰ ਉਨ੍ਹਾਂ ਨੇ ਇਸ ਦੇ ਬਾਵਜੂਦ ਦੁਬਾਰਾ ਤੋਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਸੀਂ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਦਿੱਤੀ ਹੈ ਜੇਕਰ ਪੁਲਿਸ ਨਹੀਂ ਰੋਕਦੀ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਮਾਮਲੇ ਸਬੰਧੀ ਪੁਲਿਸ ਦਾ ਬਿਆਨ
ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਸਿੱਖ ਜਥੇਬੰਦੀਆਂ ਇਕੱਠੇ ਹੋ ਕੇ ਆਈਆਂ ਹਨ। ਇੰਨ੍ਹਾਂ ਦੇ ਕੁਝ ਮੈਂਬਰਾਂ ਨੂੰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਲਣ ਲਈ ਭੇਜਿਆ ਗਿਆ ਹੈ ਜਿੱਥੇ ਇਹ ਆਪਣੀ ਸ਼ਿਕਾਇਤ ਦੇਣਗੇ।
‘ਭਾਬੀ’ ਰਣਜੀਤ ਨੇ ਖੜ੍ਹੇ ਕੀਤੇ ਸੀ ਇਹ ਸਵਾਲ…
ਦੱਸ ਦਈਏ ਕਿ ਇਸ ਤੋਂ ਪਹਿਲਾਂ ਰਣਜੀਤ ਕੌਰ ਉਰਫ ‘ਭਾਬੀ’ ਵੱਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਸਵਾਲ ਖੜ੍ਹੇ ਕੀਤੇ ਗਏ ਸਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਕੋਈ ਅਸ਼ਲੀਲ ਵੀਡੀਓ ਨਹੀਂ ਪਾ ਰਹੀ। ਸਿਰਫ ਨੱਚਦੇ ਟੱਪਦਿਆਂ ਦੀ ਵੀਡੀਓ ਪਾ ਰਹੇ ਹਨ। ਇਸ ਨੂੰ ਲੈ ਕੇ ਵੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਤਰਾਜ਼ ਹੋ ਰਿਹਾ ਹੈ।ਰਣਜੀਤ ਕੌਰ ਨੇ ਇਹ ਇਲਜ਼ਾਮ ਲਗਾਏ ਸਨ ਕਿ ਮੇਰੇ ਘਰ ਆ ਕੇ ਸਾਨੂੰ ਨੂੰ ਧਮਕਾਇਆ ਗਿਆ ਅਤੇ ਵੀਡੀਓ ਅਜਿਹੀਆਂ ਨਾ ਬਣਾਉਣ ਲਈ ਕਿਹਾ ਗਿਆ ਹੈ। ਜਦੋਂ ਕਿ ਇੰਨ੍ਹਾਂ ਵੀਡੀਓਜ਼ ਦੇ ਨਾਲ ਹੀ ਉਨ੍ਹਾਂ ਦੇ ਘਰ ਦਾ ਖਰਚਾ ਚੱਲਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਇੰਨ੍ਹਾਂ ਨੂੰ ਇੰਨੀਂ ਹੀ ਦਿੱਕਤ ਹੈ ਤਾਂ ਉਹ ਮੈਨੂੰ ਖਰਚਾ ਦੇ ਦੇਣ ਮੈਂ ਇਹ ਵੀਡੀਓ ਪਾਉਣੀਆਂ ਬੰਦ ਕਰ ਦੇਵਾਂਗੀ।
Post Comment