Loading Now

ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਆਰਟੀਫੀਸ਼ਲ ਇੰਟੈਲੀਜੈਂਸ ਬਾਰੇ ਸੈਮੀਨਾਰ

ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਆਰਟੀਫੀਸ਼ਲ ਇੰਟੈਲੀਜੈਂਸ ਬਾਰੇ ਸੈਮੀਨਾਰ

SAVE_20260131_090026-1024x658 ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਆਰਟੀਫੀਸ਼ਲ ਇੰਟੈਲੀਜੈਂਸ ਬਾਰੇ ਸੈਮੀਨਾਰ
ਪ੍ਰਿੰਸੀਪਲ ਜਸ਼ਨਜੋਤ ਸਿੰਘ ਜੌਹਲ ਡਾ.ਪੰਕਜਦੀਪ ਕੌਰ ਨੂੰ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ। ਨਾਲ ਖੜ੍ਹੇ ਹਨ ਪ੍ਰੋਫ਼ੈਸਰ ਅਸ਼ੀਸ਼ ਅਰੋੜਾ,ਤਰਸੇਮ ਸਿੰਘ ਅਤੇ ਜਸਵਿੰਦਰ ਸਿੰਘ।

ਜੰਡਿਆਲਾ, 31 ਜਨਵਰੀ – ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ( ਡਾ.) ਕਰਮਜੀਤ ਸਿੰਘ ਜੀ ਦੀ ਯੋਗ ਅਗਵਾਈ ਅਧੀਨ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋਫ਼ੈਸਰ (ਡਾ.) ਸਰੋਜ ਅਰੋੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੋ ਦਿਨਾ ਸੈਮੀਨਾਰਾਂ ਦੀ ਸ਼ੁਰੂਆਤ ਹੋਈ। ਰਾਸ਼ਟਰੀ ਉੱਚ ਸਿੱਖਿਆ ਅਭਿਆਨ (ਰੂਸਾ) ਦੇ ਵਿੱਤੀ ਅਨੁਦਾਨ ਨਾਲ ਅਤੇ ਗੋਲਡਨ ਜੁਬਲੀ ਸੈਂਟਰ ਫਾਰ ਇੰਟਰਪਿਨਓਰਸ਼ਿਪ ਅਤੇ ਇਨੋਵੇਸ਼ਨ ਦੇ ਸਹਿਯੋਗ ਨਾਲ ਨੇਪਰੇ ਚਾੜ੍ਹੇ ਗਏ ਇਹਨਾਂ ਸੈਮੀਨਾਰਾਂ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਇੰਟਰਨੈਟ ਆਫ਼ ਥਿੰਗਜ਼, ਡਿਜੀਟਲ ਅਤੇ ਨਵੀਨ-ਸੰਚਾਲਕ ਵਪਾਰਕ ਮਾਹੌਲ ਵਿੱਚ ਭਵਿੱਖ ਲਈ ਤਿਆਰ ਪੇਸ਼ੇਵਰਾਂ ਦੇ ਨਿਰਮਾਣ ਵਿਸ਼ਿਆਂ ਉੱਤੇ ਗੰਭੀਰ ਵਿਚਾਰ ਵਟਾਂਦਰਾ ਹੋਇਆ। ਸਮਾਨੰਤਰ ਚੱਲੇ ਦੋਹਾਂ ਸੈਮੀਨਾਰਾਂ ਵਿੱਚ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਇੰਟਰਨੈਟ ਆਫ਼ ਥਿੰਗਜ਼ ਵਿਸ਼ੇ ਤੇ ਹੋਏ ਸੈਮੀਨਾਰ ਵਿੱਚ ਮੁੱਖ ਵਕਤਾ ਵਜੋਂ ਡਾ.ਪੰਕਜਦੀਪ ਕੌਰ ( ਐਸੋਸੀਏਟ ਪ੍ਰੋਫ਼ੈਸਰ ਇੰਜੀਨੀਅਰਿੰਗ ਟੈਕਨਾਲੋਜੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਜਲੰਧਰ)ਸ਼ਾਮਿਲ ਹੋਏ ।

ਪਹਿਲੇ ਸੈਸ਼ਨ ਦੌਰਾਨ ਉਨ੍ਹਾਂ ਨੇ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਵਿਕਾਸ ਅਤੇ ਰੋਜ਼ਾਨਾ ਜੀਵਨ ਵਿੱਚ ਇਸ ਦੀ ਵੱਧਦੀ ਭੂਮਿਕਾ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ। ਦੂਸਰੇ ਸੈਸ਼ਨ ਦੌਰਾਨ ਉਨ੍ਹਾਂ ਨੇ ਇੰਟਰਨੈਟ ਆਫ਼ ਥਿੰਗਜ਼ ਵਿਸ਼ੇ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸਾਡੀ ਰੋਜ਼ਾਨਾ ਵਰਤੋਂ ਵਿੱਚ ਜੋ ਯੰਤਰ, ਸੈਂਸਰ ਅਤੇ ਸੋਫਟਵੇਅਰ ਇੰਟਰਨੈਟ ਨੈਟਵਰਕ ਰਾਹੀਂ ਜੁੜੇ ਹੋਏ ਹਨ, ਇਹ ਯੰਤਰ ਇੰਟਰਨੈਟ ਰਾਹੀਂ ਆਪਸ ਵਿੱਚ ਤਾਲਮੇਲ ਕਰਦੇ ਹਨ ਜਿਵੇਂ ਕਿ ਗੂਗਲ ਅਲੈਕਸਾ ਸਮਾਰਟ ਫ਼ੋਨ, ਵਾਚ ਤੇ ਹੋਮ, ਐਪ ਚੈਟ ਜੀ.ਪੀ.ਟੀ., ਜੈਮਅਨੀ ਆਦਿ, ਜਿਨ੍ਹਾਂ ਦੇ ਪ੍ਰਯੋਗ ਨਾਲ ਆਧੁਨਿਕ ਜ਼ਿੰਦਗੀ ਆਰਾਮਦਾਇਕ ਤੇ ਖ਼ੁਸ਼ਹਾਲ ਬਣਾਈ ਜਾ ਸਕਦੀ ਹੈ।ਰੋਜ਼ਾਨਾ ਜੀਵਨ ਵਿੱਚੋਂ ਉਦਾਹਰਨਾਂ ਲੈ ਕੇ ਵਿਦਿਆਰਥੀਆਂ ਨੂੰ ਸਰਲ ਤਰੀਕੇ ਨਾਲ ਇਸ ਵਿਸ਼ੇ ਬਾਰੇ ਸੁਚੇਤ ਕੀਤਾ।
ਦੂਸਰੀ ਵਰਕਸ਼ਾਪ ਦੌਰਾਨ ਸਵੇਰ ਦੇ ਸੈਸ਼ਨ ਦੌਰਾਨ ਡਾ.ਅਸ਼ੀਸ਼ ਅਰੋੜਾ (ਇੰਚਾਰਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ) ਨੇ ਦੱਸਿਆ ਕਿ ਆਧੁਨਿਕ ਯੁੱਗ ਵਿੱਚ ਤੇਜ਼ੀ ਨਾਲ ਬਦਲ ਰਹੀ ਆਰਥਿਕਤਾ ਵਿੱਚ ਨਵੀਨਤਾ ਅਤੇ ਉੱਦਮਤਾ ਦਾ ਅਹਿਮ ਯੋਗਦਾਨ ਹੈ,ਇਸ ਦੌਰ ਵਿੱਚ ਨਵੀਨਤਮ ਟਿਕਾਊ ਵਪਾਰਕ ਵਿਕਾਸ ਵਿੱਚ ਰੁਜ਼ਗਾਰ ਦੇ ਢੰਗ ਤਰੀਕਿਆਂ ਬਾਰੇ ਜਾਣੂ ਕਰਵਾਇਆ। ਸ਼ਾਮ ਦੇ ਸੈਸ਼ਨ ਦੌਰਾਨ ਡਾ.ਜਸਵਿੰਦਰ ਕੌਰ (ਕਾਮਰਸ ਅਤੇ ਮੈਨੇਜਮੈਂਟ ਦੇ ਪੋਸਟ ਗਰੈਜੂਏਟ ਵਿਭਾਗ ਦੇ ਮੁਖੀ ਲਾਇਲਪੁਰ ਖਾਲਸਾ ਕਾਲਜ ਫ਼ਾਰ ਵੂਮੈਨ ਜਲੰਧਰ) ਦੱਸਿਆ ਕਿ ਭਾਰਤ ਦੀ ਅਰਥ-ਵਿਵਸਥਾ ਵਿੱਚ ਸ਼ੇਅਰ ਮਾਰਕੀਟ ਅਤੇ ਨਿਵੇਸ਼ਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਵਿਦਿਆਰਥੀਆਂ ਨੂੰ ਢੁੱਕਵੇਂ ਸਮੇਂ ਤੇ ਨਿਵੇਸ਼ ਕਰਨ ਦੀ ਜਾਣਕਾਰੀ ਦਿੱਤੀ, ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨਿਵੇਸ਼ ਦੇ ਵੱਖ-ਵੱਖ ਢੰਗਾਂ ਤੋਂ ਜਾਣੂ ਕਰਵਾਇਆ।

ਯੂਨੀਵਰਸਿਟੀ ਕਾਲਜ ਜੰਡਿਆਲਾ ਦੇ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਦੱਸਿਆ ਜਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਵਿੱਚ ਅਕਾਦਮਿਕ ਜਗਿਆਸਾ ਜਗਾਉਣ ਲਈ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹਨਾਂ ਕਿਹਾ ਕਿ ਕਾਲਜ ਵਿੱਚ ਭਵਿੱਖ ਵਿੱਚ ਵੀ ਮਿਆਰੀ ਸੈਮੀਨਾਰਾਂ ਦੀ ਪਰੰਪਰਾ ਜਾਰੀ ਰੱਖੀ ਜਾਵੇਗੀ। ਉਹਨਾਂ ਦੱਸਿਆ ਕਾਲਜ ਵਿੱਚ ਸੈਮੀਨਾਰਾਂ ਦੀ ਲੜੀ ਸੇਬੀ/ਸੀ ਡੀ ਐਸ ਐਲ ਸਪਾਂਸਰਡ ਸੈਮੀਨਾਰ ਨਾਲ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਆਏ ਪ੍ਰੋਫ਼ੈਸਰ ਜਸਵਿੰਦਰ ਕੌਰ ਨੇ ਸਾਈਬਰ ਕ੍ਰਾਈਮ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਸੀ। ਜਸ਼ਨਜੋਤ ਸਿੰਘ ਜੌਹਲ ਨੇ ਸੈਮੀਨਾਰਾਂ ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਇਲਾਕੇ ਦੇ ਸਮੂਹ ਸੀਨੀਅਰ ਸੈਕੈਂਡਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ਼, ਸ.ਤਰਸੇਮ ਸਿੰਘ( ਲੋਕ ਭਲਾਈ ਮੰਚ ), ਸ.ਜਸਵਿੰਦਰ ਸਿੰਘ ,ਸ.ਕੁਲਵਿੰਦਰ ਅਟਵਾਲ, ਸ੍ਰੀ ਕੁਲਦੀਪ ਅਟਵਾਲ ਅਤੇ ਸ. ਬਲਕਾਰ ਸਿੰਘ , ਸਮੂਹ ਸਟਾਫ਼, ਰਿਸੋਰਸ ਪਰਸਨਜ਼, ਇਲਾਕੇ ਭਰ ਵਿੱਚੋਂ ਆਏ ਬੁੱਧੀਜੀਵੀਆਂ ਅਤੇ ਅਕਾਦਮੀਸ਼ਨਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਦੀ ਦੂਰਅੰਦੇਸ਼ੀ ਅਤੇ ਪ੍ਰਬੰਧਨ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਸਭਨਾਂ ਦਾ ਕੋਟਿ ਕੋਟਿ ਧੰਨਵਾਦ ਕੀਤਾ।

Share this content:

Post Comment