Loading Now

ਮੰਤਰੀਆਂ ਨੇ ਅਜਨਾਲਾ ਅਤੇ ਫਿਰੋਜ਼ਪੁਰ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਵਜੋਂ ਵੰਡੇ ਚੈੱਕ

ਮੰਤਰੀਆਂ ਨੇ ਅਜਨਾਲਾ ਅਤੇ ਫਿਰੋਜ਼ਪੁਰ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਵਜੋਂ ਵੰਡੇ ਚੈੱਕ

ਅੰਮ੍ਰਿਤਸਰ/ਫਿਰੋਜ਼ਪੁਰ, 16 ਅਕਤੂਬਰ – ਕੈਬਨਿਟ ਮੰਤਰੀ ਬਰਿੰਦਰ ਗੋਇਲ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ 28 ਪਰਿਵਾਰਾਂ ਨੂੰ ਕੁੱਲ 24 ਲੱਖ ਰੁਪਏ ਦੇ ਮੁਆਵਜ਼ੇ ਦੇ ਚੈੱਕ ਵੰਡੇ। ਇਸ ਮੌਕੇ ਉਨ੍ਹਾਂ ਦੇ ਨਾਲ ਐਮਐਲਏ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਮੰਤਰੀ ਨੇ ਦੱਸਿਆ ਕਿ ਇਹ ਸਿਰਫ ਸ਼ੁਰੂਆਤ ਹੈ, ਜਿਹੜੇ ਪਿੰਡ ਬਾਕੀ ਰਹਿ ਗਏ ਹਨ, ਉਨ੍ਹਾਂ ਨੂੰ ਵੀ ਜਲਦੀ ਮੁਆਵਜ਼ਾ ਮਿਲੇਗਾ।

ਹੜ੍ਹ ਪੀੜਤਾਂ ਨੂੰ ਵੰਡੇ ਜਾ ਰਹੇ ਚੈੱਕ’

ਬਰਿੰਦਰ ਗੋਇਲ ਗੋਇਲ ਮੁਤਾਬਿਕ, ‘ਪਿਛਲੇ ਦਿਨਾਂ ਵਿੱਚ ਹੜ੍ਹਾਂ ਕਾਰਨ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਸੀ, ਜਿਸ ਦੇ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਹਰੇਕ ਪ੍ਰਭਾਵਿਤ ਵਿਅਕਤੀ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ। ਇਸੇ ਤਹਿਤ ਕੁਝ ਦਿਨ ਪਹਿਲਾਂ ਸੀਐਮ ਨੇ ਖੁਦ 5 ਕਰੋੜ 75 ਲੱਖ ਰੁਪਏ ਦੇ ਚੈੱਕ ਵੰਡੇ ਸਨ ਅਤੇ ਹੁਣ ਕੈਬਨਿਟ ਮੈਂਬਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।’

ਦਰਿਆਵਾਂ ਦੀ ਸਫਾਈ’

ਮੰਤਰੀ ਨੇ ਦੱਸਿਆ ਕਿ, ‘ਘਰਾਂ ਦੇ ਨੁਕਸਾਨ ਲਈ 1.20 ਲੱਖ ਰੁਪਏ, ਪਸ਼ੂਆਂ ਦੇ ਨੁਕਸਾਨ ਲਈ ਵਿਸ਼ੇਸ਼ ਮਦਦ ਅਤੇ ਬੀਜਾਂ ਦੀ ਸਪਲਾਈ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਰਕਾਰ ਹਰ ਪੀੜਤ ਦੇ ਖਾਤੇ ਵਿੱਚ ਸਿੱਧਾ ਪੈਸਾ ਟ੍ਰਾਂਸਫਰ ਕਰ ਰਹੀ ਹੈ ਤਾਂ ਜੋ ਕਿਸੇ ਨੂੰ ਦਫ਼ਤਰੀ ਲਾਪਰਵਾਹੀ ਕਾਰਨ ਰੋਕਾਵਟ ਨਾ ਆਵੇ। ਹੜ੍ਹ ਤੋਂ ਬਾਅਦ ਦਰਿਆਵਾਂ ਵਿੱਚ ਗਾਰ ਅਤੇ ਰੇਤ ਇਕੱਠੀ ਹੋ ਗਈ ਹੈ, ਜਿਸ ਕਰਕੇ ਭਵਿੱਖ ਵਿੱਚ ਫਿਰ ਹੜ੍ਹ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਕੈਬਨਟ ਮੀਟਿੰਗ ਵਿੱਚ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਦੀ ਡੀਸਿਲਟਿੰਗ ਲਈ 85 ਸਾਈਟਾਂ ਦੀ ਪਛਾਣ ਕੀਤੀ ਗਈ ਹੈ। ਹੁਣ 14 ਦਿਨਾਂ ਦੇ ਅੰਦਰ ਟੈਂਡਰ ਜਾਰੀ ਕਰਕੇ ਦਰਿਆਵਾਂ ਦੀ ਸਫਾਈ ਸ਼ੁਰੂ ਹੋਵੇਗੀ।’

ਹੜ੍ਹ ਪੀੜਤ ਦੀ ਸਮੱਸਿਆ ਸੁਣੀ’

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਹਦਾਇਤ ਅਨੁਸਾਰ ਹਰ ਪੀੜਤ ਦੀ ਸਮੱਸਿਆ ਨੂੰ ਜ਼ਮੀਨੀ ਪੱਧਰ ‘ਤੇ ਸੁਣਿਆ ਜਾ ਰਿਹਾ ਹੈ। “ਦਰਿਆਪੁਰ ਦੀ ਜ਼ਮੀਨ ਦੇ ਮਾਲਕਾਂ ਨੂੰ ਭਾਵੇਂ ਮੁਆਵਜ਼ਾ ਥੋੜ੍ਹਾ ਮਿਲ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਕੀਤੀ ਹੈ।

Share this content:

Post Comment