ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਟੀਮ ਦਾ 27ਵਾਂ ਅਹੁਦਾ ਸੰਭਾਲ ਸਮਾਗਮ ਸੰਪੰਨ
*ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਿੱਚ ਪ੍ਰੈਸ ਦੀ ਅਹਿਮ ਭੂਮਿਕਾ : ਚੇਅਰਮੈਨ ਰਣਜੀਤ ਪਾਲ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਜੁਲਾਈ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਸ. ਰਣਜੀਤ ਪਾਲ ਸਿੰਘ ਨੇ ਅੱਜ ਮੋਹਾਲੀ ਪ੍ਰੈਸ ਕਲੱਬ ਦੇ 27ਵੇਂ ਅਹੁਦਾ ਸੰਭਾਲ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕਲੱਬ ਦੀ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ। ਸੈਕਟਰ-71 ਸਥਿਤ ਪ੍ਰਾਚੀਨ ਕਲਾ ਕੇਂਦਰ ਵਿਖੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਕਰਵਾਏ ਗਏ 27ਵੇਂ ‘ਤਾਜਪੋਸ਼ੀ ਸਮਾਗਮ’ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ. ਰਣਜੀਤ ਪਾਲ ਸਿੰਘ ਨੇ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਮਾਜ ਵਿੱਚ ਜੋ ਵੀ ਵਾਪਰਦਾ ਹੈ, ਮੀਡੀਆ ਹੀ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ। ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ।
ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਪ੍ਰੈਸ ਕਲੱਬ ਲਈ ਆਪਣੀ ਥਾਂ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਮੀਡੀਆ ਤੱਕ ਆਸਾਨ ਪਹੁੰਚ ਮਿਲ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਕਲੱਬ ਦੀ ਇਹ ਮੰਗ ਸਰਕਾਰ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਮੀਡੀਆ ਦੇ ਸਮਾਜ ਵਿੱਚ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਸ਼ਹਿਰ ਅਤੇ ਦੁਨੀਆ ਭਰ ਦੀਆਂ ਖ਼ਬਰਾਂ ਲੋਕਾਂ ਤੱਕ ਮੀਡੀਆ ਰਾਹੀਂ ਹੀ ਪਹੁੰਚਦੀਆਂ ਹਨ।
ਇਸ ਮੌਕੇ ਉਨ੍ਹਾਂ ਮੋਹਾਲੀ ਪ੍ਰੈਸ ਕਲੱਬ ਦੀ ਸਮੂਹ ਟੀਮ ਨੂੰ ਅਹੁਦਾ ਸੰਭਾਲ ਸਮਾਗਮ ਦੀ ਵਧਾਈ ਦਿੱਤੀ ਅਤੇ ਕਲੱਬ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਡੀ.ਪੀ.ਆਰ.ਓ. ਮੋਹਾਲੀ ਸ. ਰਵੀਇੰਦਰ ਸਿੰਘ ਮੱਕੜ ਅਤੇ ਨਗਰ ਨਿਗਮ ਦੇ ਡਿਪਟੀ ਮੇਅਰ ਸ. ਹਰਪਾਲ ਸਿੰਘ ਚੰਨਾ ਵੀ ਹਾਜ਼ਰ ਸਨ। ਇਸ ਦੌਰਾਨ ਸਮੂਹ ਮਹਿਮਾਨਾਂ ਵੱਲੋਂ ਗਵਰਨਿੰਗ ਬਾਡੀ ਦੀ ਮੌਜੂਦਗੀ ਵਿੱਚ ਕਲੱਬ ਦਾ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਮਹਿਮਾਨਾਂ ਦਾ ਬੁੱਕੇ ਅਤੇ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸ. ਹਰਿੰਦਰ ਸਿੰਘ ਹਰ ਨੇ ਬਾਖੂਬੀ ਨਿਭਾਈ।

ਕਲੱਬ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਪਟਵਾਰੀ ਨੇ ਚੇਅਰਮੈਨ ਸ. ਰਣਜੀਤ ਪਾਲ ਸਿੰਘ, ਡੀ.ਪੀ.ਆਰ.ਓ. ਸ. ਰਵੀਇੰਦਰ ਸਿੰਘ ਮੱਕੜ, ਡਿਪਟੀ ਮੇਅਰ ਸ. ਹਰਪਾਲ ਸਿੰਘ ਚੰਨਾ, ਸਾਹਿਤਕਾਰ ਡਾ. ਸਵੈਰਾਜ ਸਿੰਘ ਸੰਧੂ ਅਤੇ ਫਿਲਮੀ ਕਲਾਕਾਰ ਸ. ਬਨਿੰਦਰਜੀਤ ਸਿੰਘ ਬੰਨੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਮਹਿਮਾਨਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਦੁਨੀਆ ਭਰ ਦੇ ਨਕਸ਼ੇ ’ਤੇ ਆਪਣੀ ਪਛਾਣ ਬਣਾ ਚੁੱਕਾ ਹੈ ਪਰ ਇੱਥੇ ਪ੍ਰੈਸ ਕਲੱਬ ਲਈ ਆਪਣੀ ਇਮਾਰਤ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਕਲੱਬ ਪਿਛਲੇ ਕਰੀਬ 27 ਸਾਲਾਂ ਤੋਂ ਆਪਣੇ ਸੀਮਤ ਸਾਧਨਾਂ ਨਾਲ, ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ, ਕਿਰਾਏ ਦੀ ਕੋਠੀ ਵਿੱਚ ਚਲਾਇਆ ਜਾ ਰਿਹਾ ਹੈ। ਇਸ ਮੌਕੇ ਨਵੀਂ ਚੁਣੀ ਗਵਰਨਿੰਗ ਬਾਡੀ ਦੇ ਮੈਂਬਰਾਂ—ਸ. ਗੁਰਮੀਤ ਸਿੰਘ ਸ਼ਾਹੀ (ਪ੍ਰਧਾਨ), ਸ. ਸੁਖਦੇਵ ਸਿੰਘ ਪਟਵਾਰੀ (ਜਨਰਲ ਸਕੱਤਰ), ਸ. ਮਨਜੀਤ ਸਿੰਘ ਚਾਨਾ (ਸੀਨੀਅਰ ਮੀਤ ਪ੍ਰਧਾਨ), ਸ੍ਰੀਮਤੀ ਨੀਲਮ ਠਾਕੁਰ ਅਤੇ ਸ. ਵਿਜੇ ਪਾਲ (ਮੀਤ ਪ੍ਰਧਾਨ), ਸ. ਰਾਜੀਵ ਤਨੇਜਾ (ਖ਼ਜ਼ਾਨਚੀ), ਸ. ਵਿਜੇ ਕੁਮਾਰ (ਜਥੇਬੰਦਕ ਸਕੱਤਰ), ਡਾ. ਰਵਿੰਦਰ ਕੌਰ ਅਤੇ ਸ. ਸੰਦੀਪ ਬਿੰਦਰਾ (ਜੁਆਇੰਟ ਸਕੱਤਰ)—ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੱਤੀ ਗਈ।
ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਅਕਵਿੰਦਰ ਸਿੰਘ ਗੋਸਲ, ਤਰਲੋਚਨ ਸਿੰਘ ਮਟੌਰ, ਆਰ.ਪੀ. ਕੰਬੋਜ, ਖੁਸ਼ਬੀਰ ਕੌਰ ਤੋਂ ਇਲਾਵਾ ਨਾਹਰ ਸਿੰਘ ਧਾਲੀਵਾਲ, ਅਰੁਣ ਨਾਭਾ, ਕੁਲਬੀਰ ਸਿੰਘ ਸੈਣੀ, ਹਰਦੀਪ ਕੌਰ ਵਿਰਕ, ਗੁਰਪ੍ਰੀਤ ਕੌਰ ਭੁੱਲਰ, ਹਰਬੰਸ ਸਿੰਘ ਬਾਗੜੀ, ਅਜਾਇਬ ਸਿੰਘ ਔਜਲਾ, ਬਲਜੀਤ ਮਰਵਾਹਾ, ਕੁਲਵਿੰਦਰ ਸਿੰਘ ਬਾਵਾ, ਹਰਿੰਦਰ ਪਾਲ ਸਿੰਘ ਹੈਰੀ, ਧਰਮ ਸਿੰਘ, ਮੰਗਤ ਸਿੰਘ ਸੈਦਪੁਰ, ਸੁਖਵਿੰਦਰ ਸਿੰਘ, ਸੁਸ਼ੀਲ ਗਰਚਾ, ਸਰੋਜ ਕੁਮਾਰੀ ਵਰਮਾ, ਸਨਾ ਮਹਿੰਦੀ, ਅਮਰਪਾਲ ਸਿੰਘ ਨੂਰਪੁਰੀ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ ਸੋਢੀ, ਰਜੀਵ ਕੁਮਾਰ, ਅਮਨਦੀਪ ਗਿੱਲ, ਦਵਿੰਦਰ ਸਿੰਘ ਏ.ਆਈ.ਆਰ., ਰਾਜੀਵ ਸਚਦੇਵਾ, ਉਜਲ ਸਿੰਘ, ਮਾਇਆ ਰਾਮ, ਹਰਮਿੰਦਰ ਸਿੰਘ ਨਾਗਪਾਲ, ਤਰਲੋਚਨ ਸਿੰਘ, ਰਾਜੀਵ ਵਸ਼ਿਸ਼ਟ, ਗੁਰਨਾਮ ਸਾਗਰ,
ਕੁਲਵੰਤ ਸਿੰਘ ਕੋਟਲੀ, ਜਸਵਿੰਦਰ ਰੂਪਾਲ, ਧਰਮਿੰਦਰ ਸਿੰਗਲਾ, ਰਿਤਿਸ਼ ਕੁਮਾਰ ਨਾਹਰ, ਜਤਿੰਦਰ ਪਾਲ ਸਿੰਘ, ਸੁਭਾਸ਼ ਵਟਸਨ ਅਤੇ ਰਮੇਸ਼ ਸਚਦੇਵਾ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।
Share this content:



Post Comment