Loading Now

ਮੋਗਾ ਜਿਲ੍ਹੇ ਦੇ ਜੰਮਪਲ ਚਮਤਕਾਰੀ ਯੁਗਪੁਰਸ਼ ਅਤੇ ਮਹਾਨ ਵਿਗਿਆਨੀ ਡਾ ਨਰਿੰਦਰ ਕਪਾਨੀ ਦਾ ਮਨਾਇਆ 99 ਵਾਂ ਜਨਮ ਦਿਵਸ

ਮੋਗਾ ਜਿਲ੍ਹੇ ਦੇ ਜੰਮਪਲ ਚਮਤਕਾਰੀ ਯੁਗਪੁਰਸ਼ ਅਤੇ ਮਹਾਨ ਵਿਗਿਆਨੀ ਡਾ ਨਰਿੰਦਰ ਕਪਾਨੀ ਦਾ ਮਨਾਇਆ 99 ਵਾਂ ਜਨਮ ਦਿਵਸ

Capture ਮੋਗਾ ਜਿਲ੍ਹੇ ਦੇ ਜੰਮਪਲ ਚਮਤਕਾਰੀ ਯੁਗਪੁਰਸ਼ ਅਤੇ ਮਹਾਨ ਵਿਗਿਆਨੀ ਡਾ ਨਰਿੰਦਰ ਕਪਾਨੀ ਦਾ ਮਨਾਇਆ 99 ਵਾਂ ਜਨਮ ਦਿਵਸ
ਬੀ ਆਈ ਐਸ ਗਰੁੱਪ ਆਫ ਇੰਸਟੀਚਿਊਟਸ ਗਗੜਾ, ਜਿਲ੍ਹਾ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਡਾ ਦਿਲਜੀਤ ਸਿੰਘ ਸੰਧੂ ਅਤੇ ਸੰਸਥਾ ਦੇ ਡਾਇਰੈਕਟਰ ਡਾ ਆਰ ਪੀ ਗੁਪਤਾ ਨੇ ਆਏ ਹੋਏ ਸਨਮਾਨ ਯੋਗ ਮਹਿਮਾਨ ਐਸ ਪੀ ਜੇਲਾਂ

*ਮੋਗਾ ਵਿਖੇ ਪਹਿਲੀ ਵਾਰ ਮਨਾਇਆ ਗਿਆ ਡਾਕਟਰ ਕਪਾਨੀ ਦਾ ਜਨਮ ਦਿਨ,

*ਜਨਮ ਦਿਵਸ ਸ਼ਤਾਬਦੀ ਸਮਾਗਮਾਂ ਦੀ ਕੀਤੀ ਸ਼ੁਰੂਆਤ

*ਬਾਬਾ ਈਸ਼ਰ ਸਿੰਘ ਸਿੱਖਿਆ ਸੰਸਥਾਵਾਂ ਵਿਚ ਹਾਲ ਦਾ ਨਾਮ ਡਾ ਨਰਿੰਦਰ ਸਿੰਘ ਕਪਾਨੀ ਦੇ ਨਾਂ ਤੇ ਰੱਖਣ ਦਾ ਫੈਸਲਾ

*ਸੰਸਥਾਵਾਂ ਵਿਚ ਡਾ ਕਪਾਨੀ ਦਾ ਬੁੱਤ ਲਗਾਉਣ ਦਾ ਕੀਤਾ ਐਲਾਨ

ਮੋਗਾ , 1 ਨਵੰਬਰ (ਏ.ਡੀ.ਪੀ ਨਿਊਜ਼) – ਜਿਲ੍ਹੇ ਦੀ ਪ੍ਰਸਿੱਧ ਅਤੇ ਨਾਮਵਰ ਸੰਸਥਾ ਬਾਬਾ ਈਸ਼ਰ ਸਿੰਘ ਸਾਇੰਸ ਅਤੇ ਟੈਕਨੋਲਜੀ ਕਾਲਜ, ਗਗੜਾ(ਮੋਗਾ) ਵਾਹਿਗੁਰੂ ਵਿਖੇ ਭਾਰਤ ਸਰਕਾਰ ਵੱਲੋਂ ਸਾਇੰਸ ਅਤੇ ਇਜਨੀਅਰਿੰਗ ਦੇ ਖੇਤਰ ਵਿੱਚ ਪਦਮ ਵਿਭੂਸ਼ਣ ਅਵਾਰਡ ਨਾਲ 2021 ਵਿੱਚ ਸਨਮਾਨਿਤ ਡਾ ਨਰਿੰਦਰ ਸਿੰਘ ਕਪਾਨੀ ਦਾ 99 ਵਾਂ ਜਨਮ ਦਿਨ ਮੋਗਾ ਵਿਖੇ ਮਨਾਇਆ ਗਿਆ ਅਤੇ ਨਾਲ ਹੀ ਸੰਸਾਰ ਭਰ ਵਿੱਚ ਫਾਈਬਰ ਆਪਟਿਕਸ ਦੇ ਪਿਤਾਮਾ ਵੱਜੋਂ ਜਾਣੇ ਜਾਂਦੇ ਡਾ ਨਰਿੰਦਰ ਸਿੰਘ ਕਪਾਨੀ ਦੇ ਜਨਮਦਿਨ ਸੰਬੰਧੀ ਸ਼ਤਾਬਦੀ ਸਮਾਰੋਹਾਂ ਦੀ ਸ਼ੁਰੂਆਤ ਕੀਤੀ ਗਈ। ਅਜਿਹਾ ਪਹਿਲੀ ਵਾਰ ਹੋਇਆ ਹੈ ਪੰਜਾਬ, ਦੇਸ਼ ਅਤੇ ਸੰਸਾਰ ਭਰ ਵਿੱਚ ਪ੍ਰਸਿੱਧ ਪੰਜਾਬੀ ਲੋਕ ਗਾਇਕ ਦਵਿੰਦਰ ਸਿੰਘ ਧਾਰੀਆ, ਸਿਡਨੀ(ਅਸਟ੍ਰੇਲੀਆ) ਦੀ ਸੋਚ ਤੇ ਅਧਾਰਿਤ ਅਮਰੀਕਾ ਰਹਿੰਦੇ ਕਲਾ ਅਤੇ ਸੱਭਿਆਚਾਰ ਮਾਹਿਰ ਮੈਡਮ ਸੋਨੀਆ ਧਾਮੀ ਰਾਹੀਂ ਕਪਾਨੀ ਪਰਿਵਾਰ ਨਾਲ ਤਾਲਮੇਲ ਅਤੇ ਹਰਪ੍ਰੀਤ ਸਿੰਘ ਭੱਟੀ(ਬਟਾਲਾ) ਰਾਹੀਂ ਬਾਬਾ ਈਸ਼ਰ ਸਿੰਘ ਸੰਸਥਾਵਾਂ,ਗਗੜਾ(ਮੋਗਾ) ਦੇ ਐਮ ਡੀ ਡਾ ਦਿਲਜੀਤ ਸਿੰਘ ਸੰਧੂ, ਜੈਦੀਪ ਸਿੰਘ ਸੰਘਾ ਭਾਈਕਾ( ਮੋਗਾ), ਗੁਰਪ੍ਰਵੇਸ਼ ਸਿੰਘ ਸੰਘਾ ਭਾਈਕਾ , ਹਰਪ੍ਰਵੇਸ਼ ਸਿੰਘ ਸੰਘਾ ਦੀ ਸਹਿਯੋਗੀ ਟੀਮ ਦੀ ਪਹਿਲਕਦਮੀ ਤੇ ਅਗਾਂਹਵਧੂ ਸੋਚ ਦੀ ਬਦੌਲਤ ਬੀ ਆਈ ਐਸ ਕਾਲਜ ਗਗੜਾ ਜਿਲ੍ਹਾ ਮੋਗਾ ਵਿਖੇ ਪਹਿਲੀ ਵਾਰ ਮੋਗਾ ਇਲਾਕੇ ਵਿੱਚ ਡਾ ਨਰਿੰਦਰ ਸਿੰਘ ਕਪਾਨੀ ਦਾ 99ਵਾਂ ਜਨਮਦਿਨ ਮਨਾਉਣ ਦੇ ਨਾਲ ਉਹਨਾਂ ਦੇ ਜਨਮ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾਕਟਰ ਆਰ ਪੀ ਗੁਪਤਾ ਨੇ ਸਮਾਗਮ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਜੋਤ ਜਗਾ ਕੇ ਡਾ ਨਰਿੰਦਰ ਸਿੰਘ ਕਪਾਨੀ ਦੇ 99ਵੇਂ ਜਨਮਦਿਨ ਸਮਾਗਮ ਦੀ ਸ਼ੁਰੂਆਤ ਕੀਤੀ।

Capture-1 ਮੋਗਾ ਜਿਲ੍ਹੇ ਦੇ ਜੰਮਪਲ ਚਮਤਕਾਰੀ ਯੁਗਪੁਰਸ਼ ਅਤੇ ਮਹਾਨ ਵਿਗਿਆਨੀ ਡਾ ਨਰਿੰਦਰ ਕਪਾਨੀ ਦਾ ਮਨਾਇਆ 99 ਵਾਂ ਜਨਮ ਦਿਵਸ
ਡਾ ਨਰਿੰਦਰ ਸਿੰਘ ਕਪਾਨੀ

ਇਸ ਪ੍ਰੋਗਰਾਮ ਦੀ ਰੂਪ ਰੇਖਾ ਦਵਿੰਦਰ ਸਿੰਘ ਧਾਰੀਆ, ਸਿਡਨੀ ਦੇ ਤਾਲਮੇਲ ਸਦਕਾ ਡਾ. ਨਰਿੰਦਰ ਸਿੰਘ ਕਪਾਨੀ ਦੀ ਧੀ ਕਿਰਨ ਕੌਰ ਕਪਾਨੀ ਵੱਲੋਂ ਸਮਾਗਮ ਲਈ ਮਿਲੇ ਸਮਰਥਨ ਅਤੇ ਸਹਿਯੋਗ ਸਦਕਾ ਤਿਆਰ ਹੋਈ ਅਤੇ ਮੈਡਮ ਕਿਰਨ ਨੇ ਇਸ ਮੌਕੇ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸਾਂਤਾ ਕਰੁਜ਼ ਵੱਲੋਂ ਡਾ ਨਰਿੰਦਰ ਸਿੰਘ ਕਪਾਨੀ ਉੱਪਰ ਤਿਆਰ ਕੀਤੀ ਡਾਕੁਮੈਂਟਰੀ ਦਾ ਇੱਕ ਹਿੱਸਾ ਅਤੇ ਸਿੱਖ ਕੋਲੀਸ਼ਨ ਵੱਲੋਂ ਡਾ ਕਪਾਨੀ ਬਾਰੇ ਤਿਆਰ 6ਵੀਂ ਤੋਂ 12ਵੀਂ ਸ਼੍ਰੇਣੀ ਲਈ ਤਿਆਰ ਕੀਤੀਆਂ *ਪਾਠ ਯੋਜਨਾ*(ਲੈਸਨ ਪਲਾਨ) ਸਾਂਝੀਆਂ ਕੀਤੀਆਂ । ਇਸ ਮੌਕੇ ਡਾ ਨਰਿੰਦਰ ਸਿੰਘ ਕਪਾਨੀ ਦੇ ਸਕੇ ਭਤੀਜੇ ਚਰਨਜੀਤ ਸਿੰਘ ਕਪਾਨੀ ਤੇ ਭਾਣਜੇ ਬ੍ਰਗੇਡੀਅਰ ਜਸਕੀਰਤ ਸਿੰਘ ਸੋਈਂ ਨੇ ਵੀਡੀਉ ਸੰਦੇਸ਼ ਰਾਹੀਂ ਡਾਕਟਰ ਕਪਾਨੀ ਦੇ 99ਵੇਂ ਜਨਮਦਿਨ ਮੌਕੇ ਉਹਨਾਂ ਨੂੰ ਯਾਦ ਕਰਦਿਆਂ ਮੁਬਾਰਕਾਂ ਦਿੱਤੀਆਂ ਅਤੇ ਬਾਬਾ ਈਸ਼ਰ ਸਿੰਘ ਸੰਸਥਾਵਾਂ ਵਿਖੇ ਜਨਮ ਦਿਨ ਸਮਾਗਮ ਲਈ ਸਮੁੱਚੀ ਪ੍ਰਬੰਧਕੀ ਟੀਮ ਨੂੰ ਸ਼ੁਭਕਾਮਨਾਵਾਂ ਭੇਜੀਆਂ । ਡਾ ਨਰਿੰਦਰ ਸਿੰਘ ਕਪਾਨੀ ਦੇ ਜਨਮ ਦਿਨ ਸਮਾਗਮ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਬਾਬਾ ਈਸ਼ਰ ਸਿੰਘ ਸੰਸਥਾਵਾਂ ਦੀ ਮੈਨੇਜਮੈਂਟ, ਪ੍ਰੋਫੈਸਰ ਅਤੇ ਵਿਦਿਆਰਥੀਆਂ ਵੱਲੋਂ ਇਸ ਇਤਿਹਾਸਕ ਮੌਕੇ ਨੂੰ ਧੂਮ ਧਾਮ ਨਾਲ ਮਨਾਉਣ ਦੀ ਸ਼ੁਰੂਆਤ ਕਰਦਿਆਂ ਸੰਸਥਾ ਦੇ ਡਾਇਰੈਕਟਰ ਆਰ ਪੀ ਗੁਪਤਾ ਨੇ ਦੱਸਿਆ ਹੈ ਕਿ ਡਾ ਨਰਿੰਦਰ ਸਿੰਘ ਕਪਾਨੀ ਇੱਕ ਭਾਰਤੀ ਸਿੱਖ ਅਮਰੀਕੀ ਭੌਤਿਕ ਵਿਗਿਆਨੀ ਸਨ , ਜੋ ਫਾਈਬਰ ਆਪਟਿਕਸ ਤੇ ਆਪਣੇ ਕੰਮ ਵਿੱਚ ਜਾਣੇ ਜਾਂਦੇ ਸਨ । ਉਹਨਾਂ ਨੂੰ ਫਾਈਬਰ ਆਪਟਿਕ ਦੀ ਖੋਜ ਕਰਨ ਦਾ ਸਿਹਰਾ ਦਿੱਤਾ ਗਿਆ ਅਤੇ ਉਹਨਾਂ ਨੂੰ ਫਾਈਬਰ ਆਪਟਿਕਸ ਦਾ ਪਿਤਾਮਾ ਮੰਨਿਆ ਜਾਂਦਾ ਹੈ । ਉਹਨਾਂ ਦਾ ਜਨਮ ਮੋਗੇ ਵਿਖੇ ਸੋਢੀ ਪਰਿਵਾਰ ਵਿੱਚ ਆਪਣੇ ਨਾਨਕੇ ਘਰ ਵਿੱਚ ਹੋਇਆ ਸੀ। ਉਨਾਂ ਨੇ ਮੁਢਲੀ ਸਿੱਖਿਆ ਦੇਹਰਾਦੂਨ ਦੇ ਸਕੂਲ ਵਿੱਚ ਸੂਰੂ ਕੀਤੀ ।

 

Capture-2 ਮੋਗਾ ਜਿਲ੍ਹੇ ਦੇ ਜੰਮਪਲ ਚਮਤਕਾਰੀ ਯੁਗਪੁਰਸ਼ ਅਤੇ ਮਹਾਨ ਵਿਗਿਆਨੀ ਡਾ ਨਰਿੰਦਰ ਕਪਾਨੀ ਦਾ ਮਨਾਇਆ 99 ਵਾਂ ਜਨਮ ਦਿਵਸ
ਕਪਾਨੀ ਦੇ ਸਤਾਬਦੀ ਸਮਾਰੋਹਾਂ ਲਈ ਕਮੇਟੀ ਦਾ ਗੱਠਨ ਕੀਤਾ ਗਿਆ

ਉਹਨਾਂ ਨੂੰ ਸਾਇੰਸ ਟੈਕਨੋਲਜੀ ਦੀ ਲਗਨ ਪਿਤਾ ਵੱਲੋਂ ਦਿੱਤੇ ਗਏ ਗਿਫਟ ਕੈਮਰੇ ਤੋਂ ਲੱਗੀ । ਡਾ ਕਪਾਨੀ ਨੇ ਫਾਈਬਰ ਆਪਟਿਕਸ ਦੇ ਨਾਲ ਨਾਲ ਮੈਡੀਕਲ, ਸੂਰਜੀ ਊਰਜਾ ਨਾਲ ਸੰਬੰਧਿਤ ਜੰਤਰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਹਾਈ ਸਪੀਡ ਡਾਟਾ ਸੰਚਾਰ ਲਈ ਰਾਹੀਂ ਅੱਜ ਦੁਨੀਆਂ ਦੇ ਹਰੇਕ ਦੇਸ਼ ਤੱਕ ਇੰਟਰਨੈਟ ਰਾਹੀਂ ਪਹੁੰਚ ਦੀ ਨੀਂਹ ਡਾ ਕਪਾਨੀ ਨੇ ਰੱਖੀ। ਬੁਲਾਰਿਆਂ ਵਿੱਚ ਬਾਬਾ ਈਸ਼ਰ ਸਿੰਘ ਸੰਸਥਾਵਾਂ ਦੇ ਐਮ ਡੀ ਡਾ ਦਿਲਜੀਤ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾਕਟਰ ਕਪਾਨੀ ਜੋ ਕਿ ਸਾਡੇ ਆਪਣੇ ਮੋਗੇ ਜ਼ਿਲੇ ਦੇ ਜੰਮਪਲ ਅਤੇ ਉੱਘੇ ਵਿਗਿਆਨੀ ਸਨ ਜਿਨਾਂ ਨੇ ਆਪਣੇ ਦੇਸ਼ ਭਾਰਤ ਤੇ ਪੰਜਾਬ ਦੀ ਧਰਤੀ ਦਾ ਨਾਮ ਤਕਨੀਕੀ ਦੁਨੀਆਂ ਦੇ ਖੇਤਰ ਵਿੱਚ ਰੌਸ਼ਨ ਕੀਤਾ ਪਰ ਅਫਸੋਸ ਕਿ ਸਾਡੇ ਜਿਲ੍ਹੇ ਵਿੱਚ ਉਹਨਾਂ ਨੂੰ ਕਦੇ ਵੀ ਯਾਦ ਨਹੀਂ ਕੀਤਾ ਗਿਆ । ਨਿਵੇਕਲੀ ਕੋਸ਼ਿਸ਼ ਸਦਕਾ ਸਿਡਨੀ ਨਿਵਾਸੀ ਲੋਕ ਗਾਇਕ ਦਵਿੰਦਰ ਸਿੰਘ ਧਾਰੀਆ ਵੱਲੋਂ ਕੀਤੀ ਗਈ ਪਹਿਲ ਸਦਕਾ ਉਹਨਾਂ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੀ ਧੀ ਕਿਰਨ ਕੌਰ ਕਪਾਨੀ, ਭਤੀਜੇ ਚਰਨਜੀਤ ਸਿੰਘ ਕਪਾਨੀ ਤੇ ਭਾਣਜੇ ਬ੍ਰਗੇਡੀਅਰ ਜਸਕੀਰਤ ਸਿੰਘ ਸੋਈਂ ਨਾਲ ਮਿਲ ਕੇ ਸ੍ਰੀ ਹਰਪ੍ਰੀਤ ਸਿੰਘ ਭੱਟੀ, ਸੰਘਾ ਪਰਿਵਾਰ ਪਾਸੋਂ ਉਹਨਾਂ ਦੀ ਜੀਵਨੀ ਅਤੇ ਕੰਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਬਾਬਾ ਈਸ਼ਰ ਸਿੰਘ ਸਾਇੰਸ ਅਤੇ ਤਕਨਾਲੋਜੀ ਸੰਸਥਾ ਨੂੰ ਡਾ ਕਪਾਨੀ ਦੇ ਜਨਮਦਿਨ ਤੇ ਸਮਾਗਮ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਰਾਹੀਂ ਸੰਸਥਾ ਦੇ ਵਿਦਿਆਰਥੀਆਂ ਨੂੰ ਮੋਗਾ ਇਲਾਕੇ ਦੀ ਸੰਸਾਰ ਪ੍ਰਸਿੱਧ ਸ਼ਖ਼ਸੀਅਤ ਬਾਰੇ ਜਾਣਕਾਰੀ ਦੇਣ ਵਿੱਚ ਕਾਮਯਾਬ ਹੋਈ ਉਥੇ ਡਾ ਕਪਾਨੀ ਦੀ ਮਹਾਨ ਵਿਰਾਸਤ ਨੂੰ ਅੱਗੇ ਵਧਾਉਣ ਲਈ ਛੋਟਾ ਜਿਹਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਸੰਸਥਾਵਾਂ ਵਿਚ ਇਕ ਹਾਲ ਦਾ ਨਾਮ ਡਾ ਨਰਿੰਦਰ ਸਿੰਘ ਕਪਾਨੀ ਦੇ ਨਾਮ ਤੇ ਰੱਖਿਆ ਜਾਵੇਗਾ ਤੇ ਉਹਨਾਂ ਦਾ ਬੁੱਤ ਲਗਾ ਕੇ ਜੀਵਨੀ ਅੰਕਿਤ ਕੀਤੀ ਜਾਵੇਗੀ ਤਾਂ ਜੋ ਨਵੀਂ ਪੀੜ੍ਹੀ ਦੇ ਬੱਚੇ ਪ੍ਰੇਰਨਾ ਲੈ ਸਕਣ।

ਉਹਨਾਂ ਦੀ ਸਪੁੱਤਰੀ ਕਿਰਨ ਕੌਰ ਕਪਾਨੀ ਵੱਲੋਂ ਪ੍ਰਗਟਾਈ ਇੱਛਾ ਬਾਰੇ ਕਿਹਾ ਕਿ ਪੰਜਾਬ ਦੇ ਹਰੇਕ ਸਕੂਲ ਦੀ ਲਾਇਬਰੇਰੀ ਵਿੱਚ ਉਹਨਾਂ ਦੀ ਤਸਵੀਰ ਹੋਣੀ ਚਾਹੀਦੀ ਹੈ ਅਤੇ ਸਕੂਲਾਂ ਦੇ ਸਲੇਬਸ ਵਿੱਚ ਉਹਨਾਂ ਦੀ ਜੀਵਨੀ ਬਾਰੇ ਪਾਠ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜੀ ਡਾ ਕਪਾਨੀ ਦੇ ਜੀਵਨ ਤੋਂ ਸੇਧ ਲੈ ਸਕੇ। ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸੀਨੀਅਰ ਪ੍ਰਸ਼ਾਸ਼ਨਿਕ ਅਧਿਕਾਰੀ ਏਡੀਸੀ ਡਾਕਟਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਇਸ ਸਮਾਗਮ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਭਵਿੱਖ ਵਿੱਚ ਡਾ ਕਪਾਨੀ ਦੀ ਦੇਸ਼ ਅਤੇ ਸੰਸਾਰ ਨੂੰ ਦੇਣ ਸਬੰਧੀ ਜਾਗਰੂਕ ਕਰਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਹਰ ਤਰ੍ਹਾਂ ਦਾ ਯੋਗਦਾਨ ਦੇਣ ਦਾ ਵਿਸ਼ਵਾਸ ਦਵਾਇਆ ਹੈ। ਡਾ ਨਰਿੰਦਰ ਸਿੰਘ ਕਪਾਨੀ ਨੂੰ ਨੇੜੇ ਤੋਂ ਜਾਨਣ ਵਾਲਿਆਂ ਦੇ ਹਵਾਲੇ ਅਨੁਸਾਰ ਇਹ ਪੜ੍ਹਨ ਨੂੰ ਮਿਲਦਾ ਹੈ ਕਿ ਭਾਂਵੇ ਕਿ ਉਹਨਾਂ ਦਾ ਨਾਮ ਨੋਬਲ ਪੁਰਸਕਾਰ ਲਈ ਨਾਮਜ਼ਦ ਨਹੀਂ ਹੋਇਆ,ਜਿਸਦਾ ਉਨ੍ਹਾਂ ਨੂੰ ਕਦੇ ਕੋਈ ਮਲਾਲ ਨਹੀਂ ਸੀ, ਪਰ ਭਾਰਤ ਸਰਕਾਰ ਨੇ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਭਾਰਤ ਦੇ ਦੂਜੇ ਸਭ ਤੋਂ ਵੱਡੇ ਅਵਾਰਡ ਪਦਮ ਵਿਭੂਸ਼ਣ ਨਾਲ ਨਿਵਾਜਿਆ ਜਿਸ ਤੇ ਉਹਨਾਂ ਦੇ ਪਰਿਵਾਰ ਨੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ ।

11 ਮੋਗਾ ਜਿਲ੍ਹੇ ਦੇ ਜੰਮਪਲ ਚਮਤਕਾਰੀ ਯੁਗਪੁਰਸ਼ ਅਤੇ ਮਹਾਨ ਵਿਗਿਆਨੀ ਡਾ ਨਰਿੰਦਰ ਕਪਾਨੀ ਦਾ ਮਨਾਇਆ 99 ਵਾਂ ਜਨਮ ਦਿਵਸ
, ਸ੍ਰ ਇਕਬਾਲ ਸਿੰਘ ਬਰਾੜ ,ਜੀ ਐਮ ਰੋਡਵੇਜ , ਐਸ ਐਸ ਗਰੇਵਾਲ , ਮਹਾਨ ਲਿਖਾਰੀ ਸ੍ਰ ਬਲਦੇਵ ਸਿੰਘ ਸੜਕਨਾਮਾ , ਸਾਬਕਾ ਡੀ ਪੀ ਆਰ ਉ ਗਿਆਨ ਸਿੰਘ , ਡਾ ਕਮਲਬੀਰ ਸਿੰਘ ਦਿਉਲ (ਨੈਸਲੇ ਇੰਡੀਆ ) , ਜੈਦੀਪ ਸਿੰਘ ਸੰਘਾ , ਐਸ ਐਮ ਉ ਮੋਗਾ ਮੈਡਮ ਰਿਪੁਦਮਨ ਕੌਰ , ਗੁਰਪਰਵੇਸ਼ ਸੰਘਾ ਭਾਈਕਾ ਤੇ ਹਰਪਰਵੇਸ਼ ਸੰਘਾ ਭਾਈਕਾ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

ਪਿ੍ੰਸੀਪਲ ਸ੍ਰ ਹਰਪ੍ਰੀਤ ਸਿੰਘ ਭੱਟੀ (ਬਟਾਲਾ) ਨੇ ਡਾ ਨਰਿੰਦਰ ਸਿੰਘ ਕਪਾਨੀ ਦੀ ਜੀਵਨੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੀਆਂ ਵਿੱਦਿਅਕ ਅਤੇ ਤਕਨੀਕੀ ਖੋਜ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ ਉਹਨਾਂ ਦੀ ਸ਼ਖ਼ਸੀਅਤ ਦੇ ਵੱਖ ਵੱਖ ਪਹਿਲੂਆਂ ਜਿਵੇਂ ਕਿ ਡਾ ਕਪਾਨੀ ਇੱਕ ਉੱਦਮੀ ਵੱਜੋਂ ਬਣਾਈ ਪਹਿਚਾਣ, ਸਮਾਜ ਸੇਵੀ, ਸਿੱਖਿਆ ਪ੍ਰਸਾਰ ਲਈ ਵਚਨਬੱਧਤਾ ਤਹਿਤ ਆਪਣੇ ਸਤਿਕਾਰਯੋਗ ਮਾਤਾ ਪਿਤਾ ਦੇ ਨਾਂ ਤੇ ਅਮਰੀਕਨ ਯੂਨੀਵਰਸਿਟੀਆਂ ਵਿੱਚ ਚੇਅਰ ਸਥਾਪਿਤ ਕਰਨੀਆਂ, 1967 ਵਿੱਚ ਸਿੱਖ ਵਿਰਾਸਤ, ਪੰਜਾਬੀ ਕਲਾ ਅਤੇ ਸੱਭਿਆਚਾਰ ਦਾ ਵਿਸਥਾਰ ਅਤੇ ਸਿੱਖੀ ਦੇ ਭਵਿੱਖ ਨੂੰ ਪ੍ਰਫੁੱਲਤ ਕਰਨ ਲਈ ਸਿੱਖ ਫਾਊਂਡੇਸ਼ਨ ਦੀ ਸਥਾਪਨਾ, ਕਪਾਨੀ ਕਲੈਕਸ਼ਨ ਤਹਿਤ ਸਮੁੱਚੇ ਸੰਸਾਰ ਵਿੱਚੋਂ ਸਿੱਖ ਵਿਰਸੇ ਦੀਆਂ ਕਲਾਕ੍ਰਿਤੀਆਂ ਅਤੇ ਦੁਰਲੱਭ ਵਸਤਾਂ ਇਕੱਤਰ ਕਰਨ ਅਤੇ ਨੁਮਾਇਸ਼ਾਂ ਲਾਉਣ ਦੇ ਨਾਲ ਦੁਨੀਆਂ ਦੇ ਮੰਨੇ ਪ੍ਰਮੰਨੇ ਅਜਾਇਬਘਰਾਂ ਨੂੰ ਕਪਾਨੀ ਕੁਲੈਕਸ਼ਨ ਵਿੱਚੋਂ ਵਸਤਾਂ ਅਤੇ ਕਿਤਾਬਾਂ ਦਾਨ ਕਰਨਾ ਅਤੇ ਵਿਸ਼ਵ ਪੱਧਰ ਤੇ ਅਣਗਿਣਤ ਮਾਨ ਸਨਮਾਨ ਪ੍ਰਾਪਤ ਕਰਨ, ਡਾ ਕਪਾਨੀ ਦੇ ਨਾਮ ਪੇਟੈਂਟ ਅਤੇ ਕਿਤਾਬਾਂ ਬਾਰੇ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਸਮਾਗਮ ਦੇ ਸੂਤਰਧਾਰ ਲੋਕ ਗਾਇਕ ਦਵਿੰਦਰ ਸਿੰਘ ਧਾਰੀਆ ਨੇ ਡਾ ਕਪਾਨੀ ਜੀ ਦੀ ਯਾਦ ਵਿੱਚ ਗੀਤ ਪੇਸ਼ ਕੀਤੇ ਤੇ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਹਾਜ਼ਰ ਵਿਦਿਆਰਥੀਆਂ ਨੂੰ ਅਜਿਹੇ ਰੋਲ ਮਾਡਲ ਸ਼ਖ਼ਸੀਅਤ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਬਾਬਾ ਈਸ਼ਰ ਸਿੰਘ ਸੰਸਥਾਵਾਂ ਵੱਲੋਂ ਇਸ ਸਮਾਗਮ ਲਈ ਦਿਖਾਈ ਦਰਿਆਦਿਲੀ ਅਤੇ ਹਾਜ਼ਰੀਨ ਦਾ ਦਿਲੀ ਸ਼ੁਕਰਾਨਾ ਕੀਤਾ ਅਤੇ ਡਾਕਟਰ ਕਪਾਨੀ ਦੇ ਸਮੂਹ ਪਰਿਵਾਰ ਅਤੇ ਖਾਸਕਰ ਮੈਡਮ ਕਿਰਨ ਕੌਰ ਕਪਾਨੀ ਵੱਲੋਂ ਮਿਲੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਭਵਿੱਖ ਵਿੱਚ ਡਾ ਕਪਾਨੀ ਵਲੋ ਕੀਤੀਆਂ ਚਮਤਕਾਰੀ ਖੋਜਾਂ ਤੋਂ ਪੰਜਾਬ,ਦੇਸ਼ ਅਤੇ ਆਸਟਰੇਲੀਆ ਵਿਖੇ ਪ੍ਰਚਾਰ ਪ੍ਰਸਾਰ ਲਈ ਹਰ ਸੰਭਵ ਉਪਰਾਲੇ ਕਰਦੇ ਰਹਿਣਗੇ।

Share this content:

Post Comment