‘ਮੈੱਸ’ ਵਿੱਚ ਭਰਾ ਈਸ਼ਾਨ ਨਾਲ ਕੰਮ ਕਰੇਗਾ ਰਿਤਿਕ ਰੌਸ਼ਨ
ਇਥੇ ਇਕ ਨਵੇਂ ਪ੍ਰਾਜੈਕਟ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦਾ ਸਮਰਥਨ ਹਾਸਲ ਹੈ। ਨਵੀਂ ਕਾਮੇਡੀ ‘ਮੈੱਸ’ ਫਿਲਮ ਲਈ ਅਦਾਕਾਰ ਰਿਤਿਕ ਰੌਸ਼ਨ ਅਤੇ ਪ੍ਰਾਈਮ ਵੀਡੀਓ ਨੇ ਇਕੱਠਿਆਂ ਕੰਮ ਕੀਤਾ ਹੈ। ਇਹ ਫਿਲਮ ਰਿਤਿਕ ਦੇ ਭਰਾ ਈਸ਼ਾਨ ਰੌਸ਼ਨ ਦੇ ਨਾਲ ਉਸ ਦੇ ਬੈਨਰ ਐੱਚ ਆਰ ਐੱਕਸ ਫਿਲਮਜ਼ ਹੇਠ ਬਣਾਈ ਜਾਵੇਗੀ। ਇੱਕ ਪ੍ਰੈਸ ਬਿਆਨ ਅਨੁਸਾਰ ਰਿਤਿਕ ਨੇ ਇਸ ਪ੍ਰਾਜੈਕਟ ’ਚ ਸਹਿਯੋਗ ਬਾਰੇ ਗੱਲ ਕੀਤੀ ਹੈ। ਉਸ ਨੇ ਕਿਹਾ ਕਿ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਿਰਮਾਤਾ ਰਿਤਿਕ ਦਾ ਕਹਿਣਾ ਹੈ, ‘‘ਮੈੱਸ ਸਾਡੇ ਲਈ ਅਗਲਾ ਕਦਮ ਜਾਪਦਾ ਹੈ।‘‘ ਉਸ ਨੇ ਕਿਹਾ, ‘‘ਪ੍ਰਾਈਮ ਵੀਡੀਓ ਨਾਲ ਸਾਡੀ ਸਾਂਝ ਨੇ ਸਾਨੂੰ ਨਿਵੇਕਲੀ ਕਹਾਣੀ ਦੀ ਪੜਚੋਲ ਕਰਨ ਦੀ ਆਗਿਆ ਦਿੱਤੀ ਅਤੇ ਇਹ ਪ੍ਰਾਜੈਕਟ ਉਸ ਭਾਵਨਾ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ।’’ ਉਨ੍ਹਾਂ ਕਿਹਾ ਕਿ ਰਾਜੇਸ਼ ਇੱਕ ਨਿਰਮਾਤਾ ਅਤੇ ਨਿਰਦੇਸ਼ਕ ਦੋਵਾਂ ਦੇ ਰੂਪ ਵਿੱਚ ਇੱਕ ਵਿਲੱਖਣ ਕਾਰਗੁਜ਼ਾਰੀ ਪੇਸ਼ ਕਰਦਾ ਹੈ, ਜਿਸ ਵਿੱਚ ਕਾਮੇਡੀ ਨੂੰ ਦਿਲਚਸਪ ਕਹਾਣੀਆਂ ਨਾਲ ਮਿਲਾਉਣ ਦੀ ਦੁਰਲੱਭ ਯੋਗਤਾ ਹੈ।
Share this content:



Post Comment