Loading Now

ਮੁੱਠੀ ਭਰ ਸਿੱਖ-ਝੂਲਦੇ ਨਿਸ਼ਾਨ-ਖਾਲਸਾ ਕਾਲਜ ; ਗੁਰੂ ਰਾਮਦਾਸ ਨਗਰੀ ਤੋਂ ਕਿਤੇ ਦੂਰ, ਸਮੁੰਦਰੀ ਟਾਪੂਆਂ ਦਾ ਦੇਸ਼, ਪਰ ਫਿਰ ਵੀ ਹੈ ਗੁਰਪੁਰਬਾਂ ਦੀ ਗੂੁੰਜ

ਮੁੱਠੀ ਭਰ ਸਿੱਖ-ਝੂਲਦੇ ਨਿਸ਼ਾਨ-ਖਾਲਸਾ ਕਾਲਜ ; ਗੁਰੂ ਰਾਮਦਾਸ ਨਗਰੀ ਤੋਂ ਕਿਤੇ ਦੂਰ, ਸਮੁੰਦਰੀ ਟਾਪੂਆਂ ਦਾ ਦੇਸ਼, ਪਰ ਫਿਰ ਵੀ ਹੈ ਗੁਰਪੁਰਬਾਂ ਦੀ ਗੂੁੰਜ

-ਫਿਜੀ ਦੇ ਲਾਬਾਸਾ ’ਚ ਸਿੱਖੀ ਦੀ ਬੁਲੰਦ ਸ਼ਾਨ ਅਤੇ ਪ੍ਰਕਾਸ਼ ਪੁਰਬ ਸਮਾਗਮ ਦੀ ਯੋਜਨਾ
ਔਕਲੈਂਡ, 22 ਅਕਤੂਬਰ 2026 (ਹਰਜਿੰਦਰ ਸਿੰਘ ਬਸਿਆਲਾ) – ਫਿਜੀ ਦੇਸ਼ ਕੁੱਲ ਮਿਲਾ ਕੇ ਲਗਭਗ 332 ਦੀਪਾਂ (ਆਈਲੈਂਡਜ਼) ਅਤੇ 500 ਤੋਂ ਵੱਧ ਛੋਟੇ ਟਾਪੂਆਂ ਦਾ ਸਮੂਹ ਹੈ, ਜੋ ਪ੍ਰਸ਼ਾਂਤ ਮਹਾਸਾਗਰ ਵਿੱਚ ਫੈਲੇ ਹੋਏ ਹਨ। ਇਨ੍ਹਾਂ ਵਿੱਚੋਂ ਲਗਭਗ 110 ਟਾਪੂਆਂ ਉੱਤੇ ਆਬਾਦੀ ਸਥਾਈ ਤੌਰ ’ਤੇ ਵੱਸਦੀ ਹੈ।

ਫਿਜ਼ੀ ਦੇ ਦੋ ਸਭ ਤੋਂ ਵੱਡੇ ਅਤੇ ਮੁੱਖ ਟਾਪੂ—ਵਿਤੀ ਲੇਵੂ (Viti Levu) (ਜਿੱਥੇ ਦੇਸ਼ ਦੀ ਰਾਜਧਾਨੀ ਸੁਵਾ ਸਥਿਤ ਹੈ) ਅਤੇ ਵਾਨੁਆ ਲੇਵੂ (Vanua Levu)—ਹਨ, ਜਿਨ੍ਹਾਂ ਵਿੱਚ ਦੇਸ਼ ਦੀ ਕੁੱਲ ਜ਼ਮੀਨ ਦਾ ਲਗਭਗ 87% ਹਿੱਸਾ ਅਤੇ ਬਹੁਤ ਵੱਡੀ ਆਬਾਦੀ ਵੱਸਦੀ ਹੈ।
ਫਿਜੀ ਦੇ ਵੈਨੂਆ ਲੇਵੂ (Vanua Levu) ਟਾਪੂ ’ਤੇ ਸਥਿਤ ਲਾਬਾਸਾ (Labasa) ਸ਼ਹਿਰ ਵਿੱਚ ਸਿੱਖ ਭਾਈਚਾਰੇ ਦਾ ਇਤਿਹਾਸ ਬਹੁਤ ਹੀ ਮਾਣਮੱਤਾ ਹੈ। ਇੱਥੋਂ ਦੇ ਗੁਰੂ ਨਾਨਕ ਖ਼ਾਲਸਾ ਕਾਲਜ ਅਤੇ ਗੁਰਦੁਆਰਾ ਸਾਹਿਬ ਲਾਬਾਸਾ ਇੱਥੇ ਵੱਸਦੇ ਸਿੱਖਾਂ ਦੀ ਸਖ਼ਤ ਮਿਹਨਤ, ਵਿੱਦਿਅਕ ਯੋਗਦਾਨ ਅਤੇ ਧਾਰਮਿਕ ਅਕੀਦੇ ਦੇ ਜਿਉਂਦੇ-ਜਾਗਦੇ ਪ੍ਰਤੀਕ ਹਨ।
ਗੁਰਦੁਆਰਾ ਸਾਹਿਬ ਲਾਬਾਸਾ ਦਾ ਇਤਿਹਾਸ
ਗੁਰਦੁਆਰਾ ਸਾਹਿਬ ਲਾਬਾਸਾ ਵੈਨੂਆ ਲੇਵੂ ਟਾਪੂ ਦਾ ਇਕਲੌਤਾ ਗੁਰਦੁਆਰਾ ਸਾਹਿਬ ਹੈ। ਫਿਜੀ ਵਿੱਚ ਸਿੱਖਾਂ ਦਾ ਆਗਮਨ 1879 ਦੇ ਆਸ-ਪਾਸ ਸ਼ੁਰੂ ਹੋਇਆ ਸੀ, ਜਿੱਥੇ ਉਨ੍ਹਾਂ ਨੇ ਖੇਤੀਬਾੜੀ ਅਤੇ ਵਪਾਰ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ। ਲਾਬਾਸਾ ਵਿੱਚ ਵੱਸਦੇ ਸਿੱਖ ਪਰਿਵਾਰਾਂ ਨੇ ਆਪਣੀ ਸੰਗਤ ਨੂੰ ਇੱਕਜੁੱਟ ਕਰਨ ਅਤੇ ਨਾਮ-ਸਿਮਰਨ ਲਈ ਇਸ ਪਵਿੱਤਰ ਅਸਥਾਨ ਦੀ ਸਥਾਪਨਾ ਕੀਤੀ। ਇਸ ਵੇਲੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸ. ਚਰਨ ਜੀਥ ਸਿੰਘ (ਸਾਬਕਾ ਮੇਅਰ, ਰਾਜਨੀਤਕ ਨੇਤਾ ਅਤੇ ਮੌੌਜੂਦਾ ਮੰਤਰੀ) ਹਨ। ਉਹ ਨਿਊਜ਼ੀਲੈਂਡ ਤੋਂ ਪਾਇਲਟ ਦੀ ਕੋਰਸ ਵੀ ਕਰਕੇ ਗਏ ਸਨ।
ਸਾਂਝੀਵਾਲਤਾ ਦਾ ਪ੍ਰਤੀਕ: ਲਾਬਾਸਾ ਦਾ ਇਹ ਸਿੱਖ ਟੈਂਪਲ (ਗੁਰਦੁਆਰਾ ਸਾਹਿਬ) ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਸਾਰੇ ਧਰਮਾਂ ਦੇ ਲੋਕਾਂ ਲਈ ਖੁੱਲ੍ਹਾ ਹੈ। ਇਹ ਫਿਜੀ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਬਰਾਬਰੀ ਦਾ ਇੱਕ ਵੱਡਾ ਕੇਂਦਰ ਹੈ।
ਇਤਿਹਾਸਕ ਚਿੱਤਰਕਾਰੀ: ਇਸ ਗੁਰਦੁਆਰਾ ਸਾਹਿਬ ਵਿੱਚ ਸਿੱਖ ਇਤਿਹਾਸ ਅਤੇ ਯੋਧਿਆਂ ਨੂੰ ਦਰਸਾਉਂਦੀਆਂ ਖੂਬਸੂਰਤ ਪੇਂਟਿੰਗਾਂ ਦਾ ਇੱਕ ਵੱਡਾ ਸੰਗ੍ਰਹਿ ਮੌਜੂਦ ਹੈ, ਜੋ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜ ਕੇ ਰੱਖਦਾ ਹੈ।
ਸ਼੍ਰੀ ਗੁਰੂ ਨਾਨਕ ਖ਼ਾਲਸਾ ਕਾਲਜ ਲਾਬਾਸਾ (8istory of Shri 7uru Nanak Khalsa 3ollege):
ਲਾਬਾਸਾ ਵਿੱਚ ਸਿੱਖਾਂ ਨੇ ਮਹਿਸੂਸ ਕੀਤਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉੱਚ ਪੱਧਰੀ ਸਿੱਖਿਆ ਬਹੁਤ ਜ਼ਰੂਰੀ ਹੈ। ਇਸੇ ਸੋਚ ਦੇ ਤਹਿਤ ਇੱਥੇ ਖ਼ਾਲਸਾ ਪ੍ਰਾਇਮਰੀ ਸਕੂਲ ਅਤੇ ਬਾਅਦ ਵਿੱਚ ਸ਼੍ਰੀ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਸਥਾਪਨਾ ਕੀਤੀ ਗਈ।
ਸਥਾਪਨਾ ਤੇ ਯੋਗਦਾਨ: ਇਹ ਸੰਸਥਾ ਸਿੱਖ ਕਮੇਟੀ ਦੀ ਦੇਖ-ਰੇਖ ਹੇਠ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦੇ ਸਿਧਾਂਤ ਨੂੰ ਅੱਗੇ ਵਧਾਉਣਾ ਸੀ।
ਬਹੁ-ਸਭਿਆਚਾਰਕ ਸਿੱਖਿਆ: ਹਾਲਾਂਕਿ ਇਸ ਦੀ ਸਥਾਪਨਾ ਸਿੱਖ ਭਾਈਚਾਰੇ ਦੇ ਯਤਨਾਂ ਸਦਕਾ ਹੋਈ ਸੀ, ਪਰ ਅੱਜ ਇਸ ਕਾਲਜ ਵਿੱਚ ਫਿਜੀ ਦੇ ਹਰ ਵਰਗ, ਧਰਮ ਅਤੇ ਨਸਲ ਦੇ ਹਜ਼ਾਰਾਂ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਖੇਡਾਂ ਅਤੇ ਪੜ੍ਹਾਈ ਵਿੱਚ ਮੋਹਰੀ: ਖ਼ਾਲਸਾ ਕਾਲਜ ਲਾਬਾਸਾ ਨਾ ਸਿਰਫ਼ ਪੜ੍ਹਾਈ ਵਿੱਚ, ਬਲਕਿ ਫਿਜੀ ਦੇ ਸਕੂਲੀ ਖੇਡ ਮੁਕਾਬਲਿਆਂ (ਜਿਵੇਂ ਕਿ ਫੁੱਟਬਾਲ ਅਤੇ ਰਗਬੀ) ਵਿੱਚ ਵੀ ਬਹੁਤ ਨਾਮ ਕਮਾ ਰਿਹਾ ਹੈ ਅਤੇ ਕਈ ਵੱਡੀਆਂ ਟਰਾਫੀਆਂ ਆਪਣੇ ਨਾਮ ਕਰ ਚੁੱਕਾ ਹੈ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੀ ਯੋਜਨਾ
ਗੁਰਦੁਆਰਾ ਸਾਹਿਬ, ਲਾਬਾਸਾ, ਫਿਜੀ ਵਿਖੇ 25 ਅਕਤੂਬਰ 2026, ਐਤਵਾਰ  ਸਵੇਰੇ 10:00 ਵਜੇ ਤੋਂ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਮਾਗਮ ਦਾ ਮੁੱਖ ਉਦੇਸ਼ ਗੁਰੂ ਸਾਹਿਬ ਜੀ ਦੇ ਜੀਵਨ, ਸੇਵਾ, ਨਿਮਰਤਾ, ਨਾਮ ਸਿਮਰਨ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਸੰਗਤ ਤੱਕ ਪਹੁੰਚਾਉਣਾ ਅਤੇ ਸਿੱਖ ਸੰਗਤ ਵਿੱਚ ਆਪਸੀ ਪਿਆਰ ਤੇ ਏਕਤਾ ਨੂੰ ਮਜ਼ਬੂਤ ਕਰਨਾ।
ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ: ਵਤਨਾਂ ਤੋਂ ਕਿਤੇ ਦੂਰ, ਗੁਰੂ ਸਾਹਿਬਾਂ ਦੀ ਅਪਾਰ ਕ੍ਰਿਪਾ ਦੇ ਵਹਿਣ ਵਿਚ ਵਹਿ ਰਹੇ ਭਾਈ ਸੰਦੀਪ ਸਿੰਘ ਇਸ ਵੇਲੇ ਗੁਰਦੁਆਰਾ ਸਾਹਿਬਾ ਲਾਬਾਸਾ ਵਿਖੇ ਸਮੁੱਚੀ ਸੇਵਾ (ਗ੍ਰੰਥੀ ਸਿੰਘ ਅਤੇ ਕੀਰਤਨਕਾਰ) ਕਰ ਰਹੇ ਹਨ। ਗੁਰਪੁਰਬ ਮੌਕੇ ਉਹ ਰਸਭਿੰਨੇ ਕੀਰਤਨ ਨਾਲ ਸੰਗਤਾਂ ਦੇ ਨਾਲ ਗੁਰ ਵਿਚਾਰਾਂ ਵੀ ਕਰਨਗੇ। ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਚਾਰ ਹੋਵੇਗੀ। ਇਥੇ ਵਸਦੇ ਮੁੱਠੀ ਭਰ ਸਿੰਘ ਭਾਈਚਾਰੇ ਨੂੰ ਸਿੱਖੀ ਦੇ ਨਾਲ ਜੋੜੀ ਰੱਖਣਾ ਉਨ੍ਹਾਂ ਦਾ ਮੁੱਖ ਮਕਸਦ ਹੈ।
ਗੁਰਦੁਆਰਾ ਸਾਹਿਬ ਦੀ ਸਜਾਵਟ ਦੇ ਸਾਫ਼-ਸਫ਼ਾਈ, ਫੁੱਲਾਂ ਦੀ ਸਜਾਵਟ ਅਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਬੈਨਰ ਲਗਾਉਣਾ ਸ਼ਾਮਿਲ ਹੈ। ਲੰਗਰ ਲਈ ਲੋੜੀਂਦੀ ਰਸਦ, ਭੋਜਨ ਤਿਆਰ ਕਰਨ, ਵਰਤਾਉਣ ਅਤੇ ਬਰਤਨਾਂ ਦੀ ਸਫ਼ਾਈ ਲਈ ਸੇਵਾਦਾਰਾਂ ਦੀਆਂ ਟੀਮਾਂ ਬਣਾਉਣਾ ਹੈ।
ਬੱਚਿਆਂ ਦੀ ਭਾਗੀਦਾਰੀ: ਬੱਚਿਆਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਛੋਟੇ ਵਿਚਾਰ, ਸ਼ਬਦ ਕੀਰਤਨ ਜਾਂ ਸਿੱਖਿਆਦਾਇਕ ਕਵਿਤਾ ਪੇਸ਼ ਕਰਨ ਲਈ ਉਤਸ਼ਾਹਿਤ ਕਰਨਾ ਵੀ ਅਜਿਹੇ ਗੁਰਪੁਰਬਾਂ ਦਾ ਉਦੇਸ਼ ਹੈ।

Share this content:

Post Comment