ਮੁੜ ਛਾਅ ਜਾਣ ਲਈ ਤਿਆਰ ਪ੍ਰਿੰਸ ਕੰਵਲਜੀਤ ਸਿੰਘ, ਅੱਜ ਜਾਰੀ ਹੋਵੇਗਾ ‘ਪੰਛੀ 2’ ਦਾ ਟੀਜ਼ਰ
ਚੰਡੀਗੜ੍ਹ, 6 ਫਰਵਰੀ – ਪੰਜਾਬੀ ਸਿਨੇਮਾ ਦੇ ਨਾਲ-ਨਾਲ ਓਟੀਟੀ ਗਲਿਆਰਿਆਂ ‘ਚ ਵੀ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਪ੍ਰਿੰਸ ਕੰਵਲਜੀਤ ਸਿੰਘ, ਜੋ ਇੱਕ ਵਾਰ ਮੁੜ ਓਟੀਟੀ ਦੀ ਦੁਨੀਆ ਵਿੱਚ ਛਾਅ ਜਾਣ ਲਈ ਤਿਆਰ ਹਨ, ਜਿੰਨ੍ਹਾਂ ਦੀ ਨਵੀਂ ਅਤੇ ਬਹੁ-ਚਰਚਿਤ ਵੈੱਬ ਸੀਰੀਜ਼ ‘ਪੰਛੀ 2’ ਦਾ ਟੀਜ਼ਰ ਅੱਜ ਵੱਖ-ਵੱਖ ਚੈੱਨਲਸ ਅਤੇ ਅਧਿਕਾਰਤ ਪਲੇਟਫਾਰਮ ਉਪਰ ਰਿਲੀਜ਼ ਕੀਤਾ ਜਾਵੇਗਾ। ‘ਚੌਪਾਲ ਓਰੀਜਨਲ’ ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮੁਨੀਸ਼ ਭੱਟ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਨਾਲ ਪ੍ਰਿੰਸ ਕੰਵਲਜੀਤ ਸਿੰਘ ਦੀ ਕੈਮਿਸਟ੍ਰੀ ਕਮਾਲ ਦੇ ਸਿਰਜਨਾਤਮਕ ਰੰਗ ਦਿਖਾਉਣ ਵਿੱਚ ਕਾਮਯਾਬ ਰਹੀ ਹੈ, ਜੋ ‘ਸ਼ਿਕਾਰੀ’ ਜਿਹੀ ਬਿਹਤਰੀਨ ਅਤੇ ਸਨਸਨੀ ਸੀਰੀਜ਼ ਵੀ ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਹਨ।
ਸਾਲ 2021 ਵਿੱਚ ਸਟ੍ਰੀਮ ਹੋਈ ਪੰਜਾਬੀ ਵੈੱਬ ਸੀਰੀਜ਼ ‘ਪੰਛੀ’ ਅਪਾਰ ਕਾਮਯਾਬੀ ਹਾਸਿਲ ਕਰਨ ਵਿੱਚ ਸਫ਼ਲ ਰਹੀ, ਜਿਸ ਦੇ ਦੂਸਰੇ ਸੀਕਵਲ ਦੇ ਤੌਰ ਉਤੇ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਵੈੱਬ ਸੀਰੀਜ਼, ਜਿਸ ਵਿੱਚ ਇੱਕ ਵਾਰ ਫਿਰ ਅਪਣੇ ਚਿਰ ਪਰਿਚਤ ਅੰਦਾਜ਼ ਵਿੱਚ ਨਜ਼ਰ ਆਉਣਗੇ। ਕ੍ਰਾਈਮ ਡ੍ਰਾਮੈਟਿਕ ਅਤੇ ਥ੍ਰਿਲਰ ਭਰਪੂਰ ਤਾਣੇ-ਬਾਣੇ ਅਧੀਨ ਬੁਣੀ ਗਈ ਹੈ ਇਹ ਸ਼ਾਨਦਾਰ ਵੈੱਬ ਸੀਰੀਜ਼, ਜਿਸ ਦੀ ਕਾਸਟ ਵਿੱਚ ਨਾਇਕਰਾ ਢਿੱਲੋਂ, ਅਰੂਸ਼ੀ ਸ਼ਰਮਾ, ਅਸ਼ੋਕ ਪਾਠਕ, ਅਮਰਜੀਤ ਸਿੰਘ ਅਤੇ ਕੁਲਦੀਪ ਨਿਆਮੀ ਆਦਿ ਸ਼ੁਮਾਰ ਹਨ।
Share this content:

Post Comment