Loading Now

ਮੁਹਾਲੀ ’ਚ ਬਣੇਗੀ ਪਹਿਲੀ ਐਗਰੀ-ਫੂਡ ਬਾਇਓਫਾਊਂਡਰੀ

ਮੁਹਾਲੀ ’ਚ ਬਣੇਗੀ ਪਹਿਲੀ ਐਗਰੀ-ਫੂਡ ਬਾਇਓਫਾਊਂਡਰੀ

ਮੋਹਾਲੀ, 20 ਮਾਰਚ – ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਮੁਹਾਲੀ ਦੀ ਨੈਸ਼ਨਲ ਐਗਰੀ ਫੂਡ ਅਤੇ ਬਾਇਓ ਨਿਰਮਾਣ ਸੰਸਥਾ (ਨਾਬੀ) ਵਿੱਚ ਦੇਸ਼ ਦੀ ਪਹਿਲੀ ਸਮਰਪਿਤ ਐਗਰੀ-ਫੂਡ ਬਾਇਓਫਾਊਂਡਰੀ ਦਾ ਨੀਂਹ ਪੱਥਰ ਰੱਖਿਆ। ਕਰੀਬ 42 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਅਗਲੇ ਦੋ ਸਾਲਾਂ ਵਿੱਚ ਮੁਕੰਮਲ ਹੋਵੇਗਾ।

ਇਹ ਬਾਇਓਫਾਊਂਡਰੀ ਉੱਚ ਪੱਧਰੀ ਬਾਇਓਮੈਨਿਊਫੈਕਚਰਿੰਗ ਪ੍ਰਕਿਰਿਆਵਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਉਦਯੋਗਿਕ ਪੱਧਰ ’ਤੇ ਲਿਜਾਣ ਲਈ ਕੌਮੀ ਮੰਚ ਵਜੋਂ ਕੰਮ ਕਰੇਗੀ। ਡਾ. ਜਿਤੇਂਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਇਹ ਸਹੂਲਤ ਲੈਬੋਰਟਰੀ ਵਿੱਚ ਹੋ ਰਹੀ ਖੋਜ ਅਤੇ ਉਦਯੋਗਿਕ ਉਤਪਾਦਨ ਵਿਚਕਾਰ ਪਾਏ ਜਾਂਦੇ ਪਾੜੇ ਨੂੰ ਘਟਾਵੇਗੀ ਅਤੇ ਭਾਰਤ ਦੀ ਬਾਇਓ ਅਰਥਵਿਵਸਥਾ ਨੂੰ ਮਜ਼ਬੂਤ ਕਰੇਗੀ।

ਉਨ੍ਹਾਂ ਕਿਹਾ ਕਿ ਸਮਾਰਟ ਪ੍ਰੋਟੀਨ ਭਵਿੱਖ ਦੀ ਖ਼ੁਰਾਕ ਪ੍ਰਣਾਲੀ ਲਈ ਟਿਕਾਊ ਹੱਲ ਸਾਬਤ ਹੋ ਸਕਦੇ ਹਨ। ਇਹ ਪ੍ਰਾਜੈਕਟ ਨਵੇਂ ਸਟਾਰਟਅੱਪ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਨੌਜਵਾਨਾਂ ਲਈ ਰੁਜ਼ਗਾਰ ਅਤੇ ਹੁਨਰ ਵਿਕਾਸ ਦੇ ਮੌਕੇ ਪੈਦਾ ਕਰੇਗਾ।  ਸਵਾਗਤੀ ਭਾਸ਼ਣ ਵਿੱਚ ਨਾਬੀ ਦੇ ਕਾਰਜਕਾਰੀ ਨਿਰਦੇਸ਼ਕ, ਪ੍ਰੋ. ਅਸ਼ਵਨੀ ਪਾਰੀਕ ਨੇ ਕਿਹਾ ਕਿ ਭਾਰਤ ਸਫਲਤਾਪੂਰਵਕ ਭੋਜਨ ਦੀ ਕਮੀ ਤੋਂ ਸਵੈ-ਨਿਰਭਰਤਾ ਵੱਲ ਵਧਿਆ ਹੈ ਅਤੇ ਹੁਣ ਟਿਕਾਊ ਤੇ ਵਿਗਿਆਨ-ਅਧਾਰਤ ਭੋਜਨ ਪ੍ਰਣਾਲੀਆਂ ਰਾਹੀਂ ਪੋਸ਼ਣ ਸੁਰੱਖਿਆ ਪ੍ਰਾਪਤ ਕਰਨ ਦਾ ਟੀਚਾ ਰੱਖਦਾ ਹੈ।

Share this content:

Post Comment