Loading Now

ਮਹਿੰਦਰ ਸਾਥੀ ਮੰਚ ਵੱਲੋਂ ਕਵਿਤਰੀ ਰੂਹੀ ਸਿੰਘ ਅਤੇ ਕਹਾਣੀਕਾਰ ਅਲਫਾਜ਼ ਨੂੰ ਕੀਤਾ ਜਾਵੇਗਾ ਸਨਮਾਨਿਤ

ਮਹਿੰਦਰ ਸਾਥੀ ਮੰਚ ਵੱਲੋਂ ਕਵਿਤਰੀ ਰੂਹੀ ਸਿੰਘ ਅਤੇ ਕਹਾਣੀਕਾਰ ਅਲਫਾਜ਼ ਨੂੰ ਕੀਤਾ ਜਾਵੇਗਾ ਸਨਮਾਨਿਤ

ਮੋਗਾ, 27 ਜੂਨ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋਂ ਮਹਿੰਦਰ ਸਾਥੀ ਦੇ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ 28 ਜੂਨ ਨੂੰ ਸਵੇਰੇ 10 ਵਜੇ ਡੀਐਮ ਕਾਲਜ ਮੋਗਾ ਵਿਖੇ ਕਰਵਾਇਆ ਜਾਵੇਗਾ। ਸਮਾਗਮ ਵਿੱਚ ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ ਪੰਜਾਬੀ ਦੀ ਹੋਣਹਾਰ ਕਵਿਤਰੀ ਰੂਹੀ ਸਿੰਘ ਨੂੰ ਪ੍ਰਦਾਨ ਕੀਤਾ ਜਾਵੇਗਾ।  ਮੰਚ ਵੱਲੋਂ ਦਿੱਤਾ ਜਾਣ ਵਾਲਾ ਜਰਨੈਲ ਸਿੰਘ ਸੇਖਾ ਗਲਪ ਪੁਰਸਕਾਰ ਪੰਜਾਬੀ ਦੇ ਨੌਜਵਾਨ ਕਹਾਣੀਕਾਰ ਅਲਫਾਜ਼ ਨੂੰ ਦਿੱਤਾ ਜਾਵੇਗਾ।
1001650563 ਮਹਿੰਦਰ ਸਾਥੀ ਮੰਚ ਵੱਲੋਂ ਕਵਿਤਰੀ ਰੂਹੀ ਸਿੰਘ ਅਤੇ ਕਹਾਣੀਕਾਰ ਅਲਫਾਜ਼ ਨੂੰ ਕੀਤਾ ਜਾਵੇਗਾ ਸਨਮਾਨਿਤ
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਜਨਲ ਸਕੱਤਰ ਗੁਰਪ੍ਰੀਤ ਧਰਮਕੋਟ, ਮੀਤ ਪ੍ਰਧਾਨ ਧਾਮੀ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਯੁਵਾ ਕਵੀ ਦਰਬਾਰ ਵੀ ਹੋਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਨੌਜਵਾਨ ਕਵੀ ਤੇ ਕਵਿਤਰੀਆਂ ਆਪਣੀਆਂ ਰਚਨਾਵਾਂ ਨਾਲ਼ ਹਾਜ਼ਰੀ ਲਵਾਉਣਗੇ। ਸਮਾਗਮ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਅਤੇ ਨਵੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ।

Share this content:

Post Comment