Loading Now

ਮਹਿਲਾ ਏਸ਼ੀਆ ਕੱਪ : ਭਾਰਤੀ ਮਹਿਲਾ ਟੀਮ ਸੈਮੀਫਾਈਨਲ ਵਿੱਚ ਪੁੱਜੀ

ਮਹਿਲਾ ਏਸ਼ੀਆ ਕੱਪ : ਭਾਰਤੀ ਮਹਿਲਾ ਟੀਮ ਸੈਮੀਫਾਈਨਲ ਵਿੱਚ ਪੁੱਜੀ

 

ਦੁਬਈ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਏ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਹਾਂਗ ਕਾਂਗ ਨੂੰ 137 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲਾ ਹਾਸਲ ਕਰ ਲਿਆ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਤੇਜ਼ਤਰਾਰ ਸੈਂਕੜੇ (124 ਦੌੜਾਂ) ਅਤੇ ਦੀਪਤੀ ਸ਼ਰਮਾ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤ ਨੂੰ ਇਹ ਆਸਾਨ ਜਿੱਤ ਦਿਵਾਈ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਦੇ ਨੁਕਸਾਨ ‘ਤੇ 193 ਦੌੜਾਂ ਬਣਾਈਆਂ। ਮੰਧਾਨਾ ਨੇ 64 ਗੇਂਦਾਂ ਵਿੱਚ 14 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 124 ਦੌੜਾਂ ਬਣਾਈਆਂ। ਉਸ ਨੇ ਸ਼ਿਫਾਲੀ ਵਰਮਾ (28 ਦੌੜਾਂ) ਨਾਲ ਪਹਿਲੀ ਵਿਕਟ ਲਈ 8 ਓਵਰਾਂ ਵਿੱਚ 74 ਦੌੜਾਂ ਦੀ ਭਾਈਵਾਲੀ ਕੀਤੀ। ਹਾਂਗ ਕਾਂਗ ਵੱਲੋਂ ਮਰੀਨਾ ਲੈਂਪਲੋ ਨੇ 2 ਵਿਕਟਾਂ ਹਾਸਲ ਕੀਤੀਆਂ।

ਭਾਰਤ ਵੱਲੋਂ ਦਿੱਤੇ ਗਏ 194 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹਾਂਗ ਕਾਂਗ ਦੀ ਪੂਰੀ ਟੀਮ 16.2 ਓਵਰਾਂ ਵਿੱਚ ਸਿਰਫ਼ 56 ਦੌੜਾਂ ‘ਤੇ ਹੀ ਸਿਮਟ ਗਈ। ਹਾਂਗ ਕਾਂਗ ਦੇ ਆਖ਼ਰੀ 6 ਵਿਕਟਾਂ ਸਿਰਫ਼ 4 ਦੌੜਾਂ ਦੇ ਵਫ਼ਕੇ ਵਿੱਚ ਡਿੱਗ ਗਏ। ਭਾਰਤ ਲਈ ਆਫ ਸਪਿੰਨਰ ਦੀਪਤੀ ਸ਼ਰਮਾ ਨੇ 9 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਨੰਦਿਨੀ ਸ਼ਰਮਾ, ਲੈੱਗ ਸਪਿੰਨਰ ਪ੍ਰੇਮਾ ਰਾਵਤ ਅਤੇ ਖੱਬੇ ਹੱਥ ਦੀ ਸਪਿੰਨਰ ਸ੍ਰੀ ਚਰਨੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਹਾਂਗ ਕਾਂਗ ਵੱਲੋਂ ਕਪਤਾਨ ਨਤਾਸ਼ਾ ਮਾਈਲਸ ਨੇ ਸਭ ਤੋਂ ਵੱਧ 15 ਦੌੜਾਂ ਬਣਾਈਆਂ। ਭਾਰਤ ਆਪਣਾ ਅਗਲਾ ਅਤੇ ਆਖ਼ਰੀ ਗਰੁੱਪ ਮੈਚ ਸ਼ਨਿਚਰਵਾਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇਗਾ।

Share this content:

Post Comment