ਮਰਹੂਮ ਸਾਬਕਾ ਡੀਐੱਸਪੀ ਦੇ ਪੁੱਤ ਨੇ ਹੀ ਲੁੱਟਿਆ ਬੈਂਕ
ਜਲੰਧਰ, 8 ਅਪ੍ਰੈਲ – ਜਲੰਧਰ ਵਿੱਚ ਬੀਤੇ ਦਿਨ ਦੁਪਹਿਰ 2:35 ਵਜੇ ਬੈਂਕ ਐਨਕਲੇਵ ਫੇਜ਼-2, ਭੁੱਕੀ ਢਾਬਾ ਰੋਡ, ਖੁਰਲਾ ਕਿੰਗਰਾ ‘ਤੇ ਸਥਿਤ ਪੀਐਨਬੀ ਬੈਂਕ ‘ਚ 6 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮਾਮਲੇ ਸਬੰਧੀ ਦੋ ਮੁਲਜ਼ਮਾਂ ‘ਚੋਂ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਸਾਬਕਾ ਡੀਐਸਪੀ ਦਾ ਮੁੰਡਾ ਬੈਂਕ ਲੁੱਟ ਦਾ ਮਾਸਟਰ ਮਾਇੰਡ ਨਿਕਲਿਆ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਕੋਲੋਂ ਪੁਲਿਸ ਨੇ 3 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਮਾਮਲੇ ਵਿੱਚ ਦੋ ਮੁਲਜ਼ਮ ਸ਼ਾਮਲ ਸਨ। ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਿਕ ਲੁੱਟ ਦੀ ਰਕਮ ਨੂੰ ਦੋਹਾਂ ਮੁਲਜ਼ਮਾਂ ਨੇ ਆਪਸ ‘ਚ 3- 3 ਲੱਖ ਰੁਪਏ ‘ਚ ਵੰਡ ਲਈ ਸੀ। 3 ਲੱਖ ਰੁਪਏ ਸਿਮਰਨਜੀਤ ਸਿੰਘ ਕੋਲੋਂ ਬਰਾਮਦ ਕਰ ਲਈ ਹੈ। ਬਾਕੀ ਫਰਾਰ ਮੁਲਜ਼ਮ ਦੀ ਭਾਲ ਜਾਰੀ ਹੈ।
Share this content:



Post Comment