ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਸ਼ਲਾਘਾਯੋਗ : ਸਪੀਕਰ ਸੰਧਵਾਂ
ਕੋਟਕਪੂਰਾ, 6 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਗੁੱਡ ਮੌਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਵੱਲੋਂ ਲਾਲਾ ਲਾਜਪਤ ਰਾਏ ਮਿਉਸਪਲ ਪਾਰਕ ਦੀ ਸਾਂਭ ਸੰਭਾਲ ਅਤੇ ਸੁੰਦਰਤਾ ਵਿੱਚ ਵਾਧਾ ਕਰਨ ਵਾਲਾ ਕੰਮ ਬੇਮਿਸਾਲ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਦੀ ਪ੍ਰਸੰਸਾ ਪੰਜਾਬ ਤੋਂ ਇਲਾਵਾ ਗੁਆਂਢੀ ਰਾਜਾਂ ਸਮੇਤ ਦਿੱਲੀ ਅਤੇ ਵਿਦੇਸ਼ਾਂ ਤੱਕ ਵੀ ਹੋ ਰਹੀ ਹੈ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ, ਜਨਰਲ ਸਕੱਤਰ ਪੋ੍ ਐਚ.ਐਸ. ਪਦਮ, ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਉਪ ਚੇਅਰਮੈਨ ਬਿੱਟਾ ਠੇਕੇਦਾਰ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ ਅਤੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ, ਐਨ ਆਰ ਆਈ ਵਿੰਗ ਦੇ ਇੰਚਾਰਜ ਠੇਕੇਦਾਰ ਪੇ੍ਮ ਮੈਣੀ ਸਮੇਤ ਸਮੁੱਚੀ ਟੀਮ ਉਕਤ ਪ੍ਰਾਪਤੀ ਲਈ ਵਧਾਈ ਦੀ ਹੱਕਦਾਰ ਹੈ। ਸਪੀਕਰ ਸੰਧਵਾਂ ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਦੇ ਵਿਆਹ ਦੀ ਵਰੇਗੰਢ ਦੀ ਖੁਸ਼ੀ ਵਿੱਚ ਰੱਖੀ ਚਾਹ-ਪਾਰਟੀ ਵਿੱਚ ਸ਼ਾਮਲ ਹੋਣ ਲਈ ਆਏ ਸਨ।
ਮੁਖਤਿਆਰ ਸਿੰਘ ਮੱਤਾ, ਓਮ ਪ੍ਰਕਾਸ਼ ਗੁਪਤਾ, ਰਵਿੰਦਰਪਾਲ ਕੋਛੜ, ਡਾ ਦੇਵ ਰਾਜ ਅਤੇ ਸੋਮਇੰਦਰ ਸੁਨਾਮੀ ਨੇ ਦੱਸਿਆ ਕਿ ਕਲੱਬ ਵਲੋਂ ਪਾਰਕ ਵਿੱਚ ਸੀਸੀਟੀਵੀ ਕੈਮਰੇ, ਸ਼ਾਨਦਾਰ ਬਾਥਰੂਮ, ਆਧੁਨਿਕ ਸੈਲਫੀ ਪੁਆਂਇੰਟ, ਮਰਦ ਅਤੇ ਔਰਤਾਂ ਲਈ ਓਪਨ ਜਿੰਮ, ਰੇਨ ਹਾਰਵੈਸਟਰ, ਮੀਂਹ ਅਤੇ ਧੁੱਪ ਤੋਂ ਬਚਾਅ ਲਈ ਤਿੰਨ ਵਧੀਆ ਕਿਸਮ ਦੇ ਸ਼ੈੱਡਾਂ ਦੀ ਉਸਾਰੀ ਕਰਵਾਈ ਗਈ ਹੈ। ਗੁਰਮੀਤ ਸਿੰਘ ਮੀਤਾ ਅਤੇ ਸਰਨ ਕੁਮਾਰ ਨੇ ਦੱਸਿਆ ਕਿ ਲਗਭਗ 50 ਹਜਾਰ ਰੁਪਏ ਦੇ ਵਧੀਆ ਕਿਸਮ ਦੇ ਬੂਟੇ ਲਾਏ ਗਏ ਹਨ, ਜਿੰਨਾ ਨਾਲ ਜਿੱਥੇ ਸੁੰਦਰਤਾ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਵਾਤਾਵਰਣ ਦੀ ਸ਼ੁੱਧਤਾ ਵੀ ਯਕੀਨੀ ਹੈ।
ਸਪੀਕਰ ਸੰਧਵਾਂ ਨੂੰ ਜੀ ਆਇਆਂ ਕਹਿਣ ਵਾਲਿਆਂ ਵਿੱਚ ਉਪਰੋਕਤ ਤੋਂ ਇਲਾਵਾ ਹਰਿਆਵਲ ਮੁਹਿੰਮ ਦੇ ਇੰਚਾਰਜ ਲੈਕ. ਵਿਨੋਦ ਧਵਨ, ਦੀਦਾਰ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਵਿਜੈ ਕੁਮਾਰ ਟੀਟੂ ਛਾਬੜਾ, ਅਸ਼ੋਕ ਅਰੋੜਾ, ਗੁਰਚਰਨ ਸਿੰਘ ਬੱਬੂ, ਅਮਨ ਘੋਲੀਆ, ਲਵਲੀ ਸਚਦੇਵਾ, ਕੈਪ. ਰੂਪ ਚੰਦ ਅਰੋੜਾ, ਦਿਨੇਸ਼ ਗੁਪਤਾ, ਡਾ ਸੁਖਚੈਨ ਸਿੰਘ ਬਰਾੜ, ਗੁਰਚਰਨ ਸਿੰਘ ਬਰਾੜ, ਹਰਭਜਨ ਸਿੰਘ ਮਠਾੜੂ, ਹਰੀਸ਼ ਧੀਂਗੜਾ, ਇੰਦਰਜੀਤ ਸਿੰਘ ਨਿਆਮੀਵਾਲਾ, ਜਗਸੀਰ ਸਿੰਘ ਖਾਰਾ, ਜਸਬੀਰ ਸਿੰਘ ਸੇਠੀ, ਜਸਪਾਲ ਸਿੰਘ ਲਾਟਾ, ਸੁਖਵਿੰਦਰ ਸਿੰਘ ਬਾਗੀ, ਜੋਗਿੰਦਰ ਸਿੰਘ ਜੋਗਾ, ਕੁਲਬੀਰ ਸਿੰਘ ਮੱਕੜ, ਮਦਨ ਲਾਲ ਨਰੂਲਾ, ਮਲਕੀਤ ਸਿੰਘ ਖੁਰਮੀ, ਮਨਜੀਤ ਗੋਇਲ ਨੀਟੀ, ਮਨਤਾਰ ਸਿੰਘ ਮੱਕੜ, ਪ੍ਰਮੋਦ ਕੁਮਾਰ ਪੱਪਾ ਮਲਹੋਤਰਾ, ਪਵਨ ਕੁਮਾਰ ਧੀਂਗੜਾ, ਪੋ੍ਰ. ਮਨਵਿੰਦਰ ਸਿੰਘ, ਰਜਿੰਦਰ ਕੁਮਾਰ ਰਾਜਾ ਠੇਕੇਦਾਰ, ਰਜਿੰਦਰ ਸਿੰਘ ਰਾਜੂ ਸਚਦੇਵਾ, ਰਮੇਸ਼ ਸਿੰਘ ਗੁਲਾਟੀ, ਐਡਵੋਕੇਟ ਰਣਜੀਤ ਸਿੰਘ ਕੱਕੜ, ਸੰਦੀਪ ਕਟਾਰੀਆ, ਮਿੰਟਾ ਸ਼ਰਮਾ, ਸੁਖਵਿੰਦਰਪਾਲ ਸਿੰਘ ਹੈਲੀ, ਸੁਮੀਤ ਛਾਬੜਾ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਸਰਪੰਚ ਸੁਰਿੰਦਰ ਸਿੰਘ ਬਰਾੜ, ਤਰਲੋਚਨ ਸਿੰਘ ਮੱਕੜ, ਪਰਮਜੀਤ ਸਿੰਘ ਮੱਕੜ, ਵਿਜੈ ਕੁਮਾਰ ਮੌਂਗਾ, ਐਲ.ਡੀ. ਮਹਿਰਾ, ਕਮਲ ਪ੍ਰਕਾਸ਼ ਰਾਜਪੂਤ, ਨਛੱਤਰ ਸਿੰਘ ਪੁਰਬਾ, ਸੁਰਜੀਤ ਕੁਮਾਰ ਬੱਤਰਾ, ਕੁਲਵੰਤ ਸਿੰਘ ਚਾਨੀ, ਗੁਰਮੀਤ ਸਿੰਘ ਬਰਾੜ, ਰਾਜੀਵ ਮਲਿਕ, ਹਰਪ੍ਰੀਤ ਸਿੰਘ ਖਾਲਸਾ, ਭਾਰਤ ਭੂਸ਼ਨ ਆਜਾਦ ਆਦਿ ਵੀ ਸ਼ਾਮਲ ਹਨ।
Share this content:



Post Comment