ਮਨਧੀਰ ਕੌਰ ਮਨੂੰ ਦਾ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇੱਦਰ ਵਿਖੇ ਸਨਮਾਨ
*ਮਨਧੀਰ ਕੌਰ ਮਨੂੰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
ਸ੍ਰੀ ਅੰਮ੍ਰਿਤਸਰ, 27 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਰੇਡੀਓ ਆਪਣਾ/ ਟੀ ਵੀ ਆਪਣਾ ਵਿੰਨੀਪਗ ਕੈਨੇਡਾ ਦੇ ਮਾਲਕ/ਸੰਚਾਲਕ ਸ੍ਰੀਮਤੀ ਮਨਧੀਰ ਕੌਰ ਮਨੂੰ ਆਪਣੇ ਰਿਸਤੇਦਾਰਾਂ ਐਡਵੋਕੇਟ ਅਮਨਪ੍ਰੀਤ ਗਿੱਲ ਤੇ ਸ੍ਰੀਮਤੀ ਮੋਨਿਕਾ ਗਿੱਲ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਗੁਰੂਘਰ ਪ੍ਰਤੀ ਸਰਧਾ ਪ੍ਰਗਟ ਕਰਨ ਲਈ ਪੁਜੇ। ਸੂਚਨਾ ਕੇਦਰ ਵਿਖੇ ਸੂਚਨਾ ਅਧਿਕਾਰੀ ਰਣਧੀਰ ਸਿੰਘ,ਜਗਤਾਰ ਸਿੰਘ ਖੋਦੇਬੇਟ ਇੰਚਾਰਜ ਪਬਲੀਸਿਟੀ ਵਿਭਾਗ ਅਤੇ ਸਤਨਾਮ ਸਿੰਘ ਗਈਡ ਵਲੋ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ।
ਸ੍ਰੀਮਤੀ ਮਨੂੰ ਨੇ ਕਿਹਾ ਕਿ ਉਹਨਾਂ ਦੀ ਦਰਸ਼ਨ ਕਰਨ ਮਨੋਕਾਮਨਾ ਪੂਰੀ ਹੋਈ ਹੈ ਸ੍ਰੀ ਦਰਬਾਰ ਸਾਹਿਬ ਦੇ ਦਰਸਨ ਕਰਕੇ ਮਾਨਸਿਕ ਤੌਰ ਸ਼ਾਤੀ ਮਿਲੀ ਹੈ।ਇਸ ਪਵਿੱਤਰ ਅਸਥਾਨ ਤੇ ਸਾਰੇ ਧਰਮਾਂ ਦੀ ਸੰਗਤ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਤੇ ਤੁੰਦਰੁਸਤੀ ਲਈ ਅਰਦਾਸ ਕਰਨ ਲਈ ਆਉਦੇ ਹਨ। ਉਹਨਾਂ ਨੂੰ ਇਥੇ ਪੁ੍ਜਕੇ ਬੇਹੱਦ ਖੁਸੀ ਹੋਈ ਹੈ।
Share this content:


Post Comment