Loading Now

ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਵਿਚੋਂ ਬਾਹਰ

ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਵਿਚੋਂ ਬਾਹਰ

ਐਮਸਟਲਵੀਨ, 24 ਅਗਸਤ – ਨੀਦਰਲੈਂਡਜ਼ ਦੇ ਐਮਸਟਲਵੀਨ ਵਿੱਚ ਖੇਡੇ ਗਏ ਐਫ ਆਈ ਐਚ ਮਹਿਲਾ ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਦੂਜੇ ਦੌਰ ਦੇ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਦਾ ਆਸਟਰੇਲੀਆ ਨਾਲ ਮੈਚ ਡਰਾਅ ਰਿਹਾ ਜਿਸ ਕਾਰਨ ਭਾਰਤੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਇਸ ਡਰਾਅ ਦੇ ਨਤੀਜੇ ਵਜੋਂ ਆਸਟਰੇਲਿਆਈ ਟੀਮ ਜ਼ਿਆਦਾ ਗੋਲ ਕਰਨ ਦੇ ਆਧਾਰ ਉੱਤੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਨੀਦਰਲੈਂਡਜ਼ ਨੇ ਚੀਨ ਨੂੰ 4-1 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ ਜਿਸ ਕਾਰਨ ਸੈਮੀਫਾਈਨਲ ਦੀ ਆਖਰੀ ਟਿਕਟ ਲਈ ਭਾਰਤ ਅਤੇ ਆਸਟਰੇਲੀਆ ਵਿਚਕਾਰ ਸਿੱਧਾ ਮੁਕਾਬਲਾ ਬਣ ਗਿਆ ਸੀ। ਭਾਰਤ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਇਸ ਮੈਚ ਨੂੰ ਜਿੱਤਣਾ ਜ਼ਰੂਰੀ ਸੀ, ਜਦੋਂ ਕਿ ਆਸਟਰੇਲੀਆ ਨੂੰ ਸਿਰਫ਼ ਹਾਰ ਤੋਂ ਬਚਣ ਦੀ ਲੋੜ ਸੀ ਕਿਉਂਕਿ ਉਨ੍ਹਾਂ ਦੇ ਪਹਿਲਾਂ ਹੀ ਗੋਲ ਵੱਧ ਸਨ।

ਮੈਚ ਦੌਰਾਨ ਭਾਰਤੀ ਟੀਮ ਨੇ ਸ਼ੁਰੂਆਤੀ ਗੋਲ ਨੂੰ ਟਾਲਿਆ ਜਦੋਂ ਆਸਟਰੇਲੀਆ ਦੀ ਟੀਮ ਦੀ ਖਿਡਾਰਨ ਦਾ ਇੱਕ ਨਜ਼ਦੀਕੀ ਸ਼ਾਟ ਜਯੋਤੀ ਦੇ ਸਰੀਰ ਨੂੰ ਲੱਗ ਕੇ ਗੋਲ ਪੋਸਟ ਵੱਲ ਗਿਆ ਪਰ ਭਾਰਤ ਵੱਲੋਂ ਮੰਗ ਕਰਨ ਉੱਤੇ ਟੀਵੀ ਅੰਪਾਇਰ ਨੇ ਇਸ ਨੂੰ ਖ਼ਤਰਨਾਕ ਖੇਡ ਕਰਾਰ ਦਿੱਤਾ ਅਤੇ ਇਸ ਗੋਲ ਨੂੰ ਨਾ ਮੰਨਿਆ ਗਿਆ। ਹਾਫ ਟਾਈਮ ਤੋਂ ਪਹਿਲਾਂ ਭਾਰਤ ਕੋਲ ਪੈਨਲਟੀ ਕਾਰਨਰ ਜ਼ਰੀਏ ਲੀਡ ਬਣਾਉਣ ਦਾ ਸੁਨਹਿਰੀ ਮੌਕਾ ਸੀ ਪਰ ਆਸਟਰੇਲਿਆਈ ਰੱਖਿਆ ਪੰਕਤੀ ਨੇ ਗੋਲ ਨਾ ਹੋਣ ਦਿੱਤਾ। ਇਸ ਤੋਂ ਬਾਅਦ ਨਿੱਕੀ ਨੂੰ ਵੀ ਮੌਕਾ ਮਿਲਿਆ ਪਰ ਉਹ ਗੇਂਦ ਉੱਤੇ ਸਹੀ ਨਿਸ਼ਾਨਾ ਨਹੀਂ ਲਾ ਸਕੀ। ਭਾਰਤੀ ਟੀਮ ਨੇ ਗੋਲ ਕਰਨ ਲਈ ਪੂਰਾ ਜ਼ੋਰ ਲਗਾਇਆ ਪਰ ਮਜ਼ਬੂਤ ਆਸਟਰੇਲਿਆਈ ਡਿਫੈਂਸ ਨੂੰ ਤੋੜਨ ਵਿੱਚ ਅਸਫਲ ਰਹੀ। ਭਾਰਤ ਨੇ ਆਪਣੇ ਮੁਹਿੰਮ ਦੀ ਸ਼ੁਰੂਆਤ ਚੀਨ ਅਤੇ ਇੰਗਲੈਂਡ ਵਿਰੁੱਧ ਮੈਚ ਡਰਾਅ ਖੇਡ ਕੇ ਅਤੇ ਦੱਖਣੀ ਅਫਰੀਕਾ ਨੂੰ 6-1 ਨਾਲ ਹਰਾ ਕੇ ਦੂਜੇ ਦੌਰ ਵਿੱਚ ਪ੍ਰਵੇਸ਼ ਕਰ ਕੇ ਕੀਤੀ ਸੀ ਪਰ ਨੀਦਰਲੈਂਡਜ਼ ਹੱਥੋਂ 0-2 ਦੀ ਹਾਰ ਨੇ ਮੇਜ਼ਬਾਨਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਸਨ।

Share this content:

Previous post

ਰਾਮਦੇਵ ਦਾ ਕੰਗਨਾ ਰਣੌਤ ਨੂੰ ਠੋਕਵਾਂ ਜਵਾਬ, ਬੋਲੇ – ਮੈਂ ‘ਹੋਛੇ’ ਵਿਅਕਤੀਆਂ ‘ਤੇ ਟਿੱਪਣੀ ਨਹੀਂ ਕਰਦਾ

Next post

ਪੰਜਾਬ ‘ਚ 7 ਲੱਖ ਤੋਂ ਵੱਧ ਮਹਿਲਾਵਾਂ ਨੂੰ ਮਿਲ ਰਹੀ ਮਹੀਨਾਵਾਰ ਵਿੱਤੀ ਸਹਾਇਤਾ ਅਤੇ ਸਮਾਜਿਕ ਸੁਰੱਖਿਆ : ਡਾ. ਬਲਜੀਤ ਕੌਰ

Post Comment