Loading Now

ਭਾਰਤੀ ਜਲ ਸੈਨਾ ਨੂੰ ਮਿਲਿਆ ਸਵਦੇਸ਼ੀ ਜੰਗੀ ਬੇੜਾ ‘Anjadip’

ਭਾਰਤੀ ਜਲ ਸੈਨਾ ਨੂੰ ਮਿਲਿਆ ਸਵਦੇਸ਼ੀ ਜੰਗੀ ਬੇੜਾ ‘Anjadip’

ਨਵੀਂ ਦਿੱਲੀ, 23 ਦਸੰਬਰ – ਰੱਖਿਆ ਖੇਤਰ ਵਿੱਚ ‘ਆਤਮਨਿਰਭਰ ਭਾਰਤ’ ਦੀ ਮੁਹਿੰਮ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਸੋਮਵਾਰ ਨੂੰ ਕੋਲਕਾਤਾ ਸਥਿਤ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ ਯਾਨੀ ਜੀਆਰਐਸਈ (GRSE) ਨੇ ਭਾਰਤੀ ਜਲ ਸੈਨਾ ਨੂੰ ਉਸਦਾ ਪੰਜਵਾਂ ਅਤੇ ਬੇਹੱਦ ਘਾਤਕ ਜੰਗੀ ਬੇੜਾ ‘ਅੰਜਦੀਪ’ ਸੌਂਪ ਦਿੱਤਾ। ਇਹ ‘ਐਂਟੀ-ਸਬਮਰੀਨ ਵਾਰਫੇਅਰ ਸ਼ੈਲੋ ਵਾਟਰ ਕ੍ਰਾਫਟ’ ਸ਼੍ਰੇਣੀ ਦਾ ਜਹਾਜ਼ ਹੈ, ਜਿਸਨੂੰ ਵਿਸ਼ੇਸ਼ ਤੌਰ ‘ਤੇ ਦੁਸ਼ਮਣ ਦੀਆਂ ਪਣਡੁੱਬੀਆਂ ਨੂੰ ਲੱਭਣ ਅਤੇ ਨਸ਼ਟ ਕਰਨ ਲਈ ਤਿਆਰ ਕੀਤਾ ਗਿਆ ਹੈ। ਜੀਆਰਐਸਈ ਨੇ ਸਾਲ 2025 ਵਿੱਚ ਜਲ ਸੈਨਾ ਨੂੰ ਕੁੱਲ ਪੰਜ ਜੰਗੀ ਬੇੜੇ ਸੌਂਪ ਕੇ ਇੱਕ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ।

ਕਿਉਂ ਖਾਸ ਹੈ ਇਸਦਾ ਨਾਮ ਅਤੇ ਡਿਜ਼ਾਈਨ?

ਇਸ ਜੰਗੀ ਬੇੜੇ ਦਾ ਨਾਮਕਰਨ ਗੋਆ ਅਤੇ ਕਰਨਾਟਕ ਦੇ ਤੱਟੀ ਖੇਤਰ ਕਾਰਵਾਰ ਦੇ ਨੇੜੇ ਸਥਿਤ ਰਣਨੀਤਕ ਤੌਰ ‘ਤੇ ਮਹੱਤਵਪੂਰਨ ‘ਅੰਜਦੀਪ ਟਾਪੂ’ ਦੇ ਨਾਮ ‘ਤੇ ਕੀਤਾ ਗਿਆ ਹੈ। ਪੂਰਬੀ ਜਲ ਸੈਨਾ ਕਮਾਨ ਦੇ ਰੀਅਰ ਐਡਮਿਰਲ ਗੌਤਮ ਮਾਰਵਾਹ ਨੇ ਇਸਨੂੰ ਅਧਿਕਾਰਤ ਤੌਰ ‘ਤੇ ਸਵੀਕਾਰ ਕੀਤਾ। ਤਕਨੀਕ ਦੇ ਮਾਮਲੇ ਵਿੱਚ ਇਹ ਬੇਮਿਸਾਲ ਹੈ। ਕਰੀਬ 77 ਮੀਟਰ ਲੰਬਾ ਇਹ ਜਹਾਜ਼ ਵਾਟਰਜੈੱਟ ਤਕਨੀਕ ਨਾਲ ਚੱਲਣ ਵਾਲਾ ਭਾਰਤ ਦਾ ਸਭ ਤੋਂ ਵੱਡਾ ਸਮੁੰਦਰੀ ਜੰਗੀ ਬੇੜਾ ਹੈ।

Share this content:

Post Comment