ਪ੍ਰਗਨਾਨੰਦਾ ਤੇ ਐਰੀਗੇਸੀ ਕੁਆਰਟਰ ਫਾਈਨਲ ’ਚ ਪੁੱਜੇਪ੍ਰਗਨਾਨੰਦਾ ਤੇ ਐਰੀਗੇਸੀ ਕੁਆਰਟਰ ਫਾਈਨਲ ’ਚ ਪੁੱਜੇ
ਨਵੀਂ ਦਿੱਲੀ, 18 ਜੁਲਾਈ – ਭਾਰਤੀ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਵਿਸ਼ਵ ਦੇ ਨੰਬਰ-1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਹਮਵਤਨ ਅਰਜੁਨ ਐਰੀਗੇਸੀ ਨਾਲ ਇੱਥੇ 7,50,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਫ੍ਰੀਸਟਾਈਲ ਗਰੈਂਡ ਸਲੈਮ ਟੂਰ ਦੇ ਟੌਪ-ਬਰੈਕਟ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਕਾਰਲਸਨ ਨੂੰ ਪਿਛਲੇ ਕੁਝ ਸਮੇਂ ਤੋਂ ਭਾਰਤੀ ਖਿਡਾਰੀਆਂ ਤੋਂ ਸਖਤ ਚੁਣੌਤੀ ਮਿਲ ਰਹੀ ਹੈ, ਜਿਸ ਨੂੰ ਕੁਝ ਹਫ਼ਤੇ ਪਹਿਲਾਂ ਮੌਜੂਦਾ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੇ ਵੀ ਹਰਾਇਆ ਸੀ। ਗੁਕੇਸ਼ ਇਸ ਟੂਰਨਾਮੈਂਟ ’ਚ ਨਹੀਂ ਖੇਡ ਰਿਹਾ ਹੈ। ਪ੍ਰਗਨਾਨੰਦਾ ਨੇ ਕਾਰਲਸਨ ਖ਼ਿਲਾਫ਼ ਸ਼ੁਰੂ ਤੋਂ ਹੀ ਵਧੀਆ ਖੇਡ ਦਿਖਾਈ। ਹਾਲਾਂਕਿ ਕਾਰਲਸਨ ਨੂੰ ਕੁਝ ਮੌਕੇ ਮਿਲੇ ਪਰ ਪ੍ਰਗਨਾਨੰਦਾ ਨੇ ਕੁਝ ਚੰਗੀਆਂ ਚਾਲਾਂ ਨਾਲ ਉਸ ਨੂੰ ਨਾਕਾਮ ਕਰ ਦਿੱਤਾ।
Share this content:



Post Comment