Loading Now

ਭਾਰਤ ਨੇ ਸਵਿਟਜ਼ਰਲੈਂਡ ਨੂੰ 5-0 ਨਾਲ ਹਰਾਇਆ

ਭਾਰਤ ਨੇ ਸਵਿਟਜ਼ਰਲੈਂਡ ਨੂੰ 5-0 ਨਾਲ ਹਰਾਇਆ

ਸਵਿਟਰਜ਼ਰਲੈਂਡ, 3 ਦਸੰਬਰ – ਭਾਰਤ ਨੇ ਅੱਜ ਇਥੇ ਖੇਡੇ ਜਾ ਰਹੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਗਰੁੱਪ ਬੀ ਦੇ ਇਕ ਮੁਕਾਬਲੇ ਵਿੱਚ ਸਵਿਟਜ਼ਰਲੈਂਡ ਨੂੰ 5-0 ਗੋਲਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਚਿਲੀ ਨੂੰ 7-0 ਅਤੇ ਓਮਾਨ ਨੂੰ 17-0 ਨਾਲ ਮਾਤ ਦਿੱਤੀ ਸੀ। ਸਵਿਟਜ਼ਰਲੈਂਡ ਨੂੰ ਹਰਾ ਕੇ ਭਾਰਤ ਪਹਿਲੇ ਸਥਾਨ ’ਤੇ ਰਿਹਾ। ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਇਕ ਤੇ ਮਨਮੀਤ ਸਿੰਘ ਅਤੇ ਸ਼ਾਰਦਾ ਤਿਵਾੜੀ ਨੇ 2-2 ਗੋਲ ਕੀਤੇ।

ਭਾਰਤ ਵੱਲੋਂ ਪਹਿਲਾ ਗੋਲ ਮਨਮੀਤ ਨੇ ਕੀਤਾ। ਟੀਮ ਦੀ ਰੱਖਿਆ ਪੰਕਤੀ ਅਤੇ ਗੋਲਕੀਪਰ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਸਵਿਟਜ਼ਰਲੈਂਡ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਇਸੇ ਤਰ੍ਹਾਂ ਇਕ ਹੋਰ ਮੈਚ ਵਿੱਚ ਪਿਛਲੀ ਵਾਰ ਦੇ ਉਪਜੇਤੂ ਫਰਾਂਸ ਦੀ ਟੀਮ ਨੇ ਜੇਤੂ ਲੈਅ ਬਰਕਰਾਰ ਰੱਖਦਿਆਂ ਇੱਥੇ ਬੰਗਲਾਦੇਸ਼ ਨੂੰ 3-2 ਨਾਲ ਹਰਾ ਕੇ ਐੱਫ ਆਈ ਐੱਚ ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਸਿੱਧੀ ਜਗ੍ਹਾ ਬਣਾ ਲਈ ਹੈ।ਇਸ ਜਿੱਤ ਨਾਲ ਫਰਾਂਸ ਦੀ ਟੀਮ ਪੂਲ-ਐੱਫ ਵਿੱਚ 9 ਅੰਕਾਂ ਨਾਲ ਸਿਖਰ ’ਤੇ ਰਹੀ। ਫਰਾਂਸ ਨੇ ਪਹਿਲਾਂ ਕੋਰੀਆ ਨੂੰ 11-1 ਗੋਲਾਂ ਨਾਲ ਅਤੇ ਆਸਟਰੇਲੀਆ ਨੂੰ 8-3 ਗੋਲ ਅੰਤਰ ਨਾਲ ਹਰਾਇਆ ਸੀ।

Share this content:

Post Comment