Loading Now

ਭਾਰਤ ਦੇ ਅੱਠ ਵਿਦਿਆਰਥੀਆਂ ਨੂੰ ਮਿਲੀ 18ਵੀਂ ਗਲੋਬਲ ਸਿਟੀਜ਼ਨ ਸਕਾਲਰਸ਼ਿਪ

ਭਾਰਤ ਦੇ ਅੱਠ ਵਿਦਿਆਰਥੀਆਂ ਨੂੰ ਮਿਲੀ 18ਵੀਂ ਗਲੋਬਲ ਸਿਟੀਜ਼ਨ ਸਕਾਲਰਸ਼ਿਪ

ਨਵੀਂ ਦਿੱਲੀ, 12 ਜੁਲਾਈ – ਭਾਰਤ ਦੇ ਅੱਠ ਅਤੇ ਮੱਧ ਪੂਰਬ ਦੇ ਦੋ ਸਕੂਲੀ ਵਿਦਿਆਰਥੀਆਂ ਨੂੰ ਇਕ ਕਰੋੜ ਰੁਪਏ ਦੀ ਗਲੋਬਲ ਸਿਟੀਜ਼ਨ ਸਕਾਲਰਸ਼ਿਪ ਮਿਲੀ ਹੈ। ਇਸ ਨਾਲ ਉਹ ਸਿੰਗਾਪੁਰ ਵਿਚ 11ਵੀਂ ਤੇ 12ਵੀਂ ਜਮਾਤ ਦੀ ਪੜ੍ਹਾਈ ਕਰ ਸਕਣਗੇ। ਇਹ ਸਕਾਲਰਸ਼ਿਪ ਸੀਨੀਅਰ ਸੈਕੰਡਰੀ ਸਿੱਖਿਆ ਦੇ ਸਾਲਾਂ ਦੌਰਾਨ ਟਿਊਸ਼ਨ ਫੀਸ, ਬੋਰਡਿੰਗ ਤੇ ਰਹਿਣ ਦੇ ਖ਼ਰਚੇ ਦਾ 100 ਫ਼ੀਸਦ ਖ਼ਰਚਾ ਚੁੱਕਦੀ ਹੈ। ਇਸ ਨਾਲ ਵਿਦਿਆਰਥੀ ਜੀਆਈਆਈਐੱਸ ਸਮਾਰਟ ਕੈਂਪਸ ਸਿੰਗਾਪੁਰ ਵਿਚ ਬਿਹਤਰ ਕਾਰਗੁਜ਼ਾਰੀ ਵਿਚ ਪ੍ਰਦਰਸ਼ਨ ਕਰ ਸਕਣਗੇ। ਵਿਦਿਆਰਥੀਆਂ ਨੂੰ ਵਜ਼ੀਫ਼ਾ ਵੀ ਮਿਲਦਾ ਹੈ। ਕੁਲ ਨਿਵੇਸ਼ ਦੋ ਸਾਲਾਂ ਲਈ ਪ੍ਰਤੀ ਵਿਦਿਆਰਥੀ ਇਕ ਕਰੋੜ ਰੁਪਏ ਹੈ।

ਗਲੋਬਲ ਸਕੂਲ ਗਰੁੱਪ ਦੇ ਅਕਾਦਮਿਕ ਨਿਰਦੇਸ਼ਕ ਪ੍ਰਮੋਦ ਤ੍ਰਿਪਾਠੀ ਨੇ ਕਿਹਾ ਕਿ ਗਲੋਬਲ ਸਿਟੀਜ਼ਨ ਸਕਾਲਰਸ਼ਿਪ ਵਿੱਤੀ ਮਦਦ ਤੋਂ ਕਿਤੇ ਵੱਧ ਹੈ। ਇਹ ਸੁਪਨੇ ਸਾਕਾਰ ਕਰਨ ਵਿਚ ਮਦਦ ਕਰਦੀ ਹੈ। ਅਸੀਂ ਭਵਿੱਖ ਦੇ ਨੇਤਾਵਾਂ ਵਿਚ ਨਿਵੇਸ਼ ਕਰ ਰਹੇ ਹਾਂ। ਅਜਿਹੇ ਅਹਿਮ ਜਿਨ੍ਹਾਂ ਵਿਚ ਦੂਰਦਰਸ਼ਤਾ, ਪ੍ਰੇਰਣਾ ਤੇ ਨਾ-ਸਿਰਫ਼ ਕਰੀਅਰ ਵਿਚ ਸਿਖਰ ਹਾਸਿਲ ਕਰਨ ਦੀ ਪ੍ਰਤੀਬੱਧਤਾ ਹੈ ਸਗੋਂ ਸਮਾਜ ਲਈ ਸਾਰਥਕ ਸਹਿਯੋਗ ਦੇਣ ਦੀ ਇੱਛਾ ਵੀ ਹੈ। ਸਾਨੂੰ ਉਨ੍ਹਾਂ ਨੌਜਵਾਨ ਦਿਮਾਗਾਂ ਦੀ ਮਦਦ ਕਰਨ ’ਤੇ ਫ਼ਖ਼ਰ ਹੈ ਜੋ ਕਿ ਆਲਮੀ ਪੱਧਰ ’ਤੇ ਸੋਚਣ ਤੇ ਬਾ-ਮਕਸਦ ਕੋਈ ਕੰਮ ਕਰਨ ਦੀ ਹਿੰਮਤ ਰੱਖਦੇ ਹਨ। 2008 ਵਿਚ ਸਥਾਪਤ ਇਸ ਸਕਾਲਰਸ਼ਿਪ ਮੁਕਾਬਲੇ ਵਿਚ ਇਕ ਸਖ਼ਤ ਬਹੁ-ਪੜਾਵੀ ਮੁਲਾਂਕਣ ਪ੍ਰਕਿਰਿਆ ਸ਼ਾਮਲ ਹੈ। ਇਹ ਨਾ-ਸਿਰਫ਼ ਵਿੱਦਿਅਕ ਪ੍ਰਦਰਸ਼ਨ ਦਾ ਮੁਲਾਂਕਣ ਕਰਦੀ ਹੈ ਸਗੋਂ ਅਗਵਾਈ ਸਮਰਥਾ, ਭਾਈਚਾਰਕ ਹਿੱਸਾਦਾਰੀ, ਸਮੱਸਿਆ ਦਾ ਹੱਲ ਜੋਗਾ ਹੁਨਰ ਤੇ ਹਾਂ-ਪੱਖੀ ਤਬਦੀਲੀ ਲਿਆਉਣ ਲਈ ਜ਼ਮੀਨ ਤਿਆਰ ਕਰਦੀ ਹੈ।

Share this content:

Previous post

ਅਮਰੀਕਾ ’ਚ ਅੰਤਰਰਾਸ਼ਟਰੀ ਪੁਲਿਸ ਖੇਡ ਮੁਕਾਬਲਿਆਂ ਵਿੱਚ ਪੰਜਾਬ ਪੁਲਿਸ ਦੀ ਬੱਲੇ-ਬੱਲੇ

Next post

“ਨਵੀਆਂ ਕਲਮਾਂ ਨਵੀਂ ਉਡਾਣ” ਚਾਰ ਪੁਸਤਕਾਂ ਦੇ ਲੋਕ ਅਰਪਣ ਸਮਾਰੋਹ ਮੌਕੇ ਹਾਜ਼ਰ ਦੁਆਬੇ ਦੇ ਵਿਦਿਆਰਥੀ ਸਾਹਿਤਕਾਰਾਂ ਨੇ “ਰੂਹ” ਨਾਲ ਕੀਤਾ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ

Post Comment