Loading Now

ਬੰਗਲੁਰੂ ਤੋਂ ਵਾਰਾਣਸੀ ਜਾ ਰਹੀ ਉਡਾਣ ’ਚ ਮਚੀ ਹਫੜਾ-ਦਫੜੀ

ਬੰਗਲੁਰੂ ਤੋਂ ਵਾਰਾਣਸੀ ਜਾ ਰਹੀ ਉਡਾਣ ’ਚ ਮਚੀ ਹਫੜਾ-ਦਫੜੀ

ਵਾਰਾਣਸੀ, 22 ਸਤੰਬਰ – ਬੰਗਲੁਰੂ ਤੋਂ ਵਾਰਾਨਸੀ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਵਿਚ ਇਕ ਯਾਤਰੀ ਨੇ ਕਾਕਪਿਟ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਹ ਯਾਤਰੀ ਪਖਾਨੇ ਨੂੰ ਲੱਭਦਾ ਹੋਇਆ ਮਨਾਹੀ ਵਾਲੇ ਖੇਤਰ ਵਿਚ ਚਲਾ ਗਿਆ। ਹਵਾਈ ਜਹਾਜ਼ ਦੇ ਅਮਲੇ ਨੇ ਇਸ ਦੀ ਪੁਲੀਸ ਕੋਲ ਸ਼ਿਕਾਇਤ ਕੀਤੀ ਤੇ ਹਵਾਈ ਉਡਾਣ ਉਤਰਨ ਵੇਲੇ ਸੁਰੱਖਿਆ ਬਲਾਂ ਨੇ ਇਸ ਯਾਤਰੀ ਤੇ ਇਸ ਦੇ ਨਾਲ ਦੇ ਅੱਠ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਅੱਜ ਇਸ ਘਟਨਾ ਦੀ ਜਾਣਕਾਰੀ ਦਿੱਤੀ ਕਿ ਇਹ ਘਟਨਾ 22 ਸਤੰਬਰ ਨੂੰ ਵਾਪਰੀ ਸੀ। ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਵਿੱਚ ਕਿਹਾ, ‘ਸਾਨੂੰ ਵਾਰਾਣਸੀ ਜਾਣ ਵਾਲੀ ਉਡਾਣ ਵਿੱਚ ਜਾਣਕਾਰੀ ਮਿਲੀ ਕਿ ਇਕ ਯਾਤਰੀ ਪਖਾਨੇ ਦੀ ਭਾਲ ਕਰਦੇ ਹੋਏ ਕਾਕਪਿਟ ਦੇ ਦਾਖਲਾ ਖੇਤਰ ਤੱਕ ਪਹੁੰਚ ਗਿਆ। ਏਅਰ ਇੰਡੀਆ ਅਮਲੇ ਨੇ ​​ਸੁਰੱਖਿਆ ਮਾਪਦੰਡਾਂ ਦਾ ਪਾਲਣ ਕੀਤਾ।

Share this content:

Post Comment