ਬੇਸ ਕੈਂਪ ਬੱਗੇ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਗ੍ਰੰਥੀ ਸਿੰਘਾਂ ਦੀ ਆਰਥਿਕ ਮਦਦ
– 3500 ਪਰਿਵਾਰਾਂ ਨੂੰ ਹਰ ਜਰੂਰਤਾਂ ਦੀ ਕੀਤੀ ਮਦਦ ਅਤੇ ਜ਼ਮੀਨਾਂ ਲਈ ਸੇਵਾਵਾਂ ਨਿਰੰਤਰ ਜਾਰੀ – ਪਰਮਪਾਲ ਸਿੰਘ ਸਭਰਾਅ / ਸੁਖਦੇਵ ਸਿੰਘ ਫਗਵਾੜਾ
ਫ਼ਿਰੋਜ਼ਪੁਰ 22 ਸਤੰਬਰ (ਗਿਆਨ ਸਿੰਘ) ਸਿੱਖ ਭਾਈਚਾਰੇ ਭਾਵੇਂ ਦੇਸ਼ ਵਿੱਚ ਹੋਵੇ ਭਾਵੇਂ ਵਿਦੇਸ਼ ਵਿੱਚ ਹੋਵੇ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਉਹ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਰਹਿੰਦਾ ਹੈ, ਜਿੱਥੇ ਪੰਜਾਬ ਦੇ 6 ਦੇ
ਲਗਭਗ ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਇਸ ਤੇ ਵੱਡੀ ਮਾਰ ਝੱਲ ਰਹੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡਾਂ ਨਿਹਾਲਾ ਲਵੇਰਾ, ਧੀਰਾ ਘਾਰਾ, ਟੱਲੀ ਗੁਲਾਮ, ਜੱਲੋ ਕੇ,ਕਾਮਲਵਾਲਾ-ਮੁੱਠਿਆਂਵਾਲਾ, ਬੰਡਾਲਾ, ਰੁਕਨੇਵਾਲਾ, ਕਾਲੇ ਕੇ ਹਿਠਾੜ ਅਤੇ ਹੋਰ ਲਾਗਲੇ ਪਿੰਡਾਂ ਅਤੇ ਨਾਲ ਲੱਗਦੀਆਂ ਢਾਣੀਆਂ ਦੀ ਹੜ੍ਹ ਆਉਣ ਦੇ ਦਿਨਾਂ ਤੋਂ ਘਰ ਦੇ ਰਾਸ਼ਨ, ਪਸ਼ੂਆਂ ਦੇ ਚਾਰੇ ਅਤੇ ਹੁਣ ਜ਼ਮੀਨਾਂ ਲਈ ਜਰੂਰਤ ਅਨੁਸਾਰ ਸੇਵਾਵਾਂ ਨਿਰੰਤਰ ਜਾਰੀ ਹਨ, ਉਥੇ ਇਹਨਾਂ ਪਿੰਡਾਂ ਦੇ ਗੁਰਦੁਆਰਾ ਸਾਹਿਬਾਂ ਦੇ ਗ੍ਰੰਥੀ ਸਿੰਘ ਵੀ ਹੜ੍ਹਾਂ ਵਿੱਚ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ, ਦੀ ਆਰਥਿਕ ਮਦਦ ਅਤੇ ਹੋਰ ਜਰੂਰਤ ਅਨੁਸਾਰ ਸੇਵਾ ਕੀਤੀ ਗਈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨ ਅਤੇ ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ ਫ਼ਗਵਾੜਾ ਦੇ ਵੀਰ ਪਰਮਪਾਲ ਸਿੰਘ ਸਭਰਾਅ, ਸੁਖਦੇਵ ਸਿੰਘ ਫਗਵਾੜਾ, ਅਮਨਦੀਪ ਸਿੰਘ, ਪਰਦੀਪ ਸਿੰਘ ਤੇ ਹੋਰਾਂ ਨੇ ਕੀਤਾ। ਉਹਨਾਂ ਦੱਸਿਆ ਕਿ ਗੁਰੂ ਦੇ ਵਜ਼ੀਰਾਂ ਦੀ ਸੇਵਾ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਟੱਲੀਗੁਲਾਮ ਵਿਖੇ ਪਹਿਲੇ ਪੜਾਵ ਅਧੀਨ ਹੜ੍ਹ ਪ੍ਰਭਾਵਿਤ ਪਿੰਡਾਂ ਦੇ 6 ਗੁਰਦੁਆਰਾ ਸਾਹਿਬਾਨ ਦੇ ਮਾਨਯੋਗ ਗ੍ਰੰਥੀ ਸਾਹਿਬਾਨ ਨੂੰ 60000 ਰੁਪਏ ਸੇਵਾ ਅਤੇ ਲੋੜੀਂਦੀ ਸਮੱਗਰੀ ਭੇਟ ਕੀਤੀ ਗਈ ਤੇ ਅੱਗੇ ਤੋਂ ਵੀ ਹੋਰ ਲੋੜੀਂਦੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਬਿਪਤਾ ਦੀ ਘੜੀ ਵਿੱਚ ਉਹਨਾਂ ਦਾ ਸਨਮਾਨ ਕਰੀਏ ਜੋ ਸਾਡੇ ਪਰਿਵਾਰਾਂ ਲਈ ਰੋਜ਼ਾਨਾ ਗੁਰੂ
ਸਾਹਿਬ ਪਾਸ ਅਰਦਾਸ ਕਰਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਬੇਸ ਕੈਂਪ ਬੱਗੇ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਕਰੀਬ 3500 ਹੜ੍ਹ ਪੀੜਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਇਹਨਾਂ ਪਰਿਵਾਰਾਂ ਨੂੰ ਰਾਸ਼ਨ, ਦਵਾਈਆਂ, ਜਰੂਰੀ ਵਸਤਾਂ ਮੁਹੱਈਆ ਕਰਵਾ ਅਤੇ ਵਿਸ਼ਾਲ
ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸ ਵਿੱਚ ਸਹਿਯੋਗੀ ਸੰਸਥਾਵਾਂ ਟੀਮ ੧੬੯੯, ਅਹਿਰਾਰ ਫਾਂਊਂਡੇਸ਼ਨ, ਜਾਮਾ ਮਸਜਿਦ ਲੁਧਿਆਣਾ, ਟੀਮ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਮੁਕੰਦ ਸਿੰਘ ਹਿਊਮਨ ਵੈਲਫੇਅਰ ਆਰਗੇਨਾਈਜੇਸ਼ਨ ਲੁਧਿਆਣਾ, ਮਿਸਲ ਸਤਲੁਜ, ਖਾਲਸਾ ਪਰਿਵਾਰ, ਓਰੇਨ ਵੈਲਫੇਅਰ ਫਾਊਂਡੇਸ਼ਨ, ਰਹਿਰਾਸ ਸੇਵਾ ਸੁਸਾਇਟੀ, ਰੰਗ ਕਰਤਾਰ ਦੇ ਦਿੱਲੀ, ਰਾਸਾ ਪੰਜਾਬ, ਇਕ ਓਅੰਕਾਰ ਫਾਊਂਡੇਸ਼ਨ,ਪਿੰਡ ਬੱਗੇ ਵਾਲਾ ਦੀ ਸਮੂਹ ਸੰਗਤ ਸ਼ਾਮਿਲ ਹੈ।
Share this content:


Post Comment