ਬਾਲ ਲੇਖਕਾਂ ਦੀਆਂ ਦੋ ਕਿਤਾਬਾਂ ਲੋਕ ਅਰਪਣ
ਨਵਾਂਸ਼ਹਿਰ, 13 ਨਵੰਬਰ – ਅੰਤਰਰਾਸ਼ਟਰੀ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਵੱਲੋਂ ਡਾਕਟਰ ਕੇਵਲ ਰਾਮ ਅਤੇ ਰਵਨਜੋਤ ਸਿੱਧੂ ਰਾਵੀ ਸੰਪਾਦਨਾ ਹੇਠ ਤਿਆਰ ਕੀਤੀਆਂ ਬਾਲ- ਲੇਖਕਾਂ ਦੋ ਪੁਸਤਕਾਂ ਲੋਕ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਨੌਰਾ ਵਿਖੇ ਇੱਕ ਸਮਾਗਮ ਦੌਰਾਨ ਲੋਕ ਅਰਪਣ ਕੀਤੀਆਂ ਗਈਆਂ ਇਸ ਸਮੇਂ ਪ੍ਰੋਜੈਕਟ ਦੇ ਸੰਸਥਾਪਕ ਮਾਨਯੋਗ ਸੁਖੀ ਬਾਠ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉਹਨਾਂ ਦੇ ਨਾਲ ਪ੍ਰੋਜੈਕਟ ਦੇ ਇੰਚਾਰਜ ਓਕਾਰ ਤੇਜੇ ਜੀ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਨਵੀਆਂ ਕਲਮਾਂ ਨਵੀਂ ਉਡਾਨ ਟੀਮ ਜਿਲਾ ਸ਼ਹੀਦ ਭਗਤ ਸਿੰਘ ਨਗਰ ਰੱਖੇ ਗਏ ਇਸ ਸਮਾਗਮ ਵਿੱਚ ਮਾਨਯੋਗ ਸੁੱਖੀ ਬਾਠ ਜੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹਰ ਅਸੰਭਵ ਯਤਨ ਕੀਤਾ ਜਾਵੇਗਾ ਬਾਲ ਲੇਖਕਾਂ ਦੀਆਂ ਉਡਾਨਾਂ ਲੰਮੀਆਂ ਕੀਤੀਆਂ ਜਾਣਗੀਆਂ ਅਤੇ ਉਨਾਂ ਦੀਆਂ ਵੱਧ ਤੋਂ ਵੱਧ ਕਿਤਾਬਾਂ ਛਪਾਉਣ ਦੀ ਜਿੰਮੇਵਾਰੀ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਦੀ ਹੋਵੇਗੀ ਬਾਅਦ ਲੇਖਕਾਂ ਦੇ ਸੁਪਨੇ ਸਕਾਰ ਕੀਤੇ ਜਾਣਗੇ, ਇਸ ਮੌਕੇ ਉਨਾਂ ਨੇ ਇਹਨਾਂ ਕਿਤਾਬਾਂ ਦੇ ਸੰਪਾਦਕ ਡਾਕਟਰ ਕੇਵਲ ਰਾਮ ਅਤੇ ਅਤੇ ਰਵਨਜੋਤ ਸਿੱਧੂ ਰਾਵੀ ਨੂੰ ਵੀ ਵਧਾਈ ਦਿੱਤੀ l
ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਮਾਨਯੋਗ ਲਖਵੀਰ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੂੰ ਇਸ ਕਾਰਜ ਲਈ ਵਧਾਈ ਦਿੱਤੀ ਅਤੇ ਬਾਲ ਲੇਖਕਾਂ ਨੂੰ ਅਸ਼ੀਰਵਾਦ ਵੀ ਦਿੱਤਾ ਇਸ ਮੌਕੇ ਉਹਨਾਂ ਦੇ ਨਾਲ ਜਿਲ੍ਹਾ ਸਪੋਰਟਸ ਅਫਸਰ ਦਵਿੰਦਰ ਕੌਰ ਬੀ.ਐਨ.ਓ ਅਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਸ਼ਾਮਿਲ ਹੋਏ ਸ਼ਾਮਿਲ ਹੋਏ. ਪ੍ਰੋਜੈਕਟ ਦੇ ਇੰਚਾਰਜ ਓਂਕਾਰ ਤੇਜੇ ਨੇ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਵਲੋਂ ਪ੍ਰੋਜੈਕਟ ਵਲੋਂ ਕੀਤੇ ਜਾਂਦੇ ਕਾਰਜਾ ਤੇ ਚਾਨਣਾ ਪਾਇਆ.. ਇਸ ਮੌਕੇ ਡਾਈਟ ਪ੍ਰਿੰਸੀਪਲ ਵਰਿੰਦਰ ਕੁਮਾਰ, ਰਵੀਤਾ ਢਿੱਲੋ ਸਕੂਲ ਇੰਚਾਰਜ, ਜਿਲ੍ਹਾ ਪ੍ਰਧਾਨ ਜਸਵੀਰ ਚੰਦ. ਦੇਸਰਾਜ , ਹਰਦੀਪ ਰਾਏ, ਇਲਾਵਾ ਬਹੁਤ ਸਾਰੇ ਸਕੂਲਾਂ ਦੇ ਅਧਿਆਪਕ ਆਪਣੇ ਸਕੂਲ ਦੇ ਬਾਲ-ਲੇਖਕਾਂ ਨੂੰ ਲੈ ਕੇ ਸ਼ਮਲ ਹੋਏ l
Share this content:



Post Comment