Loading Now

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਉਤਸਵ ‘ਤੇ 16 ਅਕਤੂਬਰ ਦੀ ਰਾਖਵੀਂ ਛੁੱਟੀ ਨੂੰ ਰੈਗੂਲਰ ਛੁੱਟੀ ਦਾ ਐਲਾਨ ਕਰੇ ਪੰਜਾਬ ਸਰਕਾਰ- ਬਾਵਾ

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਉਤਸਵ ‘ਤੇ 16 ਅਕਤੂਬਰ ਦੀ ਰਾਖਵੀਂ ਛੁੱਟੀ ਨੂੰ ਰੈਗੂਲਰ ਛੁੱਟੀ ਦਾ ਐਲਾਨ ਕਰੇ ਪੰਜਾਬ ਸਰਕਾਰ- ਬਾਵਾ

*ਫਾਊਂਡੇਸ਼ਨ ਵੱਲੋਂ ਟਰੱਸਟੀ ਦਲਜੀਤ ਸਿੰਘ ਯੂ.ਐੱਸ.ਏ, ਨੀਰਜ ਬਾਵਾ, ਮਨਜੀਤ ਸਿੰਘ ਝੱਮਟ, ਸੋਨੀਆ ਅਰੋੜਾ, ਬਲਦੇਵ ਢੱਟ, ਬਲਜਿੰਦਰ ਸਿੰਘ ਮਲਕਪੁਰ, ਤੇਲੂ ਰਾਮ ਬਾਂਸਲ ਸਨਮਾਨਿਤ
ਮੁੱਲਾਂਪੁਰ ਦਾਖਾ, 5 ਅਕਤੂਬਰ ( ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ 16 ਅਕਤੂਬਰ ਨੂੰ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਉਤਸਵ ਮਨਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਜਨਰਲ ਸਕੱਤਰ ਜਗਜੀਵਨ ਸਿੰਘ ਗਰੀਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਸਮੇਂ ਦਲਜੀਤ ਸਿੰਘ ਯੂ.ਐੱਸ.ਏ ਟੱਰਸਟੀ, ਨੀਰਜ ਬਾਵਾ ਬੈਰਾਗੀ ਮਹਾਂਮੰਡਲ ਪੰਜਾਬ ਦਾ ਯੂਥ ਵਿੰਗ ਦਾ ਪ੍ਰਧਾਨ, ਮਨਜੀਤ ਸਿੰਘ ਝੱਮਟ ਚੇਅਰਮੈਨ ਫਾਊਂਡੇਸ਼ਨ ਪੰਜਾਬ, ਸੋਨੀਆ ਅਰੋੜਾ ਚੇਅਰਪਰਸਨ ਫਾਊਂਡੇਸ਼ਨ ਪੰਜਾਬ, ਬਲਦੇਵ ਢੱਟ ਸਰਪ੍ਰਸਤ, ਤੇਲੂ ਰਾਮ ਬਾਂਸਲ ਸਰਪ੍ਰਸਤ ਫਾਊਂਡੇਸ਼ਨ ਪੰਜਾਬ ਜਦਕਿ ਬਲਜਿੰਦਰ ਸਿੰਘ ਮਲਕਪੁਰ ਨੂੰ ਵਾਈਸ ਪ੍ਰਧਾਨ ਫਾਊਂਡੇਸ਼ਨ ਪੰਜਾਬ ਨਿਯੁਕਤ ਕੀਤਾ ਗਿਆ। ਇਸ ਸਮੇਂ ਡਾ. ਜਗਤਾਰ ਸਿੰਘ ਰੰਗੂਵਾਲ ਅਤੇ ਦਰਸ਼ਨ ਸਿੰਘ ਰਕਬਾ ਦਾ ਭਵਨ ਰਕਬਾ ਵਿਖੇ ਪਹੁੰਚਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ 16 ਅਕਤੂਬਰ ਦੀ ਰਾਖਵੀਂ ਛੁੱਟੀ ਨੂੰ ਰੈਗੂਲਰ ਛੁੱਟੀ ਕਰੇ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਤਖਤ ਸ਼੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਅਜੀਤ ਸਿੰਘ ਬਾਰੀ (ਕਲਕੱਤਾ) ਦੇ ਗ੍ਰਹਿ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਹੋਈ ਸੀ ਜਿਸ ਵਿੱਚ ਉਹਨਾਂ ਭਰੋਸਾ ਦਿਵਾਇਆ ਸੀ ਕਿ ਉਹ ਮੁੱਖ ਮੰਤਰੀ ਤੋਂ 16 ਅਕਤੂਬਰ ਦੀ ਰੈਗੂਲਰ ਛੁੱਟੀ
ਕਰਵਾਂਉਣਗੇ, ਜੋ ਤਾਲਮੇਲ ਦੀ ਜਿੰਮੇਵਾਰੀ ਜਸਵੰਤ ਸਿੰਘ ਛਾਪਾ ਵਾਈਸ ਪ੍ਰਧਾਨ ਫਾਊਂਡੇਸ਼ਨ ਪੰਜਾਬ ਨੇ ਲਈ ਸੀ।
ਇਸ ਸਮੇਂ ਬਾਵਾ, ਗਿੱਲ ਅਤੇ ਗਰੀਬ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 3 ਸਤੰਬਰ 1708 ਨੂੰ ਮਾਧੋਦਾਸ ਬੈਰਾਗੀ ਦੇ ਰੂਪ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਮਿਲਾਪ ਹੋਇਆ। ਉਨ੍ਹਾਂ ਕਿਹਾ ਕਿ ਬਾਬਾ ਜੀ ਦਾ ਜਨਮ ਰਾਜਪੂਤ (ਭਾਰਦਵਾਜ) ਪਰਿਵਾਰ ਵਿੱਚ ਹੋਇਆ। ਉਹ ਜਾਨਕੀ ਪ੍ਰਸ਼ਾਦ ਸਾਧੂ ਦੇ ਸੰਪਰਕ ਵਿੱਚ ਆ ਕੇ ਬੈਰਾਗੀ ਬਣੇ ਅਤੇ ਔਗੜ ਨਾਥ ਦੇ ਵੀ ਚੇਲੇ ਬਣੇ ਪਰ ਬਾਬਾ ਜੀ ਦਾ ਜਦੋਂ ਗੁਰੂ ਸਾਹਿਬ ਨਾਲ ਮਿਲਾਪ ਹੋਇਆ ਤਾਂ ਉਹਨਾਂ ਮਾਲਾ ਛੱਡ ਕੇ ਤਲਵਾਰ ਉਠਾਈ ਅਤੇ ਮੁਗਲਾਂ ਦੇ ਸੈਂਕੜੇ ਸਾਲਾਂ ਦਾ ਰਾਜ ਦਾ ਖਾਤਮਾ ਕੀਤਾ। ਬਾਬਾ ਜੀ ਨੇ ਪਹਿਲੇ ਸਿੱਖ ਲੋਕ ਰਾਜ ਦੀ ਨੀਹ ਰੱਖੀ ਅਤੇ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ। ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ। ਉਹਨਾਂ ਕਿਹਾ ਕਿ ਮਹਾਨ ਯੋਧੇ ਜਰਨੈਲ ਦਾ 356ਵਾਂ ਜਨਮ ਦਿਹਾੜਾ ਮਨਾਉਣ ਲਈ ਹਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ 16 ਅਕਤੂਬਰ ਨੂੰ ਸਮਾਗਮ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਹ ਫਾਊਂਡੇਸ਼ਨ ਅਤੇ ਬੈਰਾਗੀ ਮਹਾਮੰਡਲ ਪੰਜਾਬ ਵੱਲੋਂ 11 ਸਮਾਗਮ ਅਕਤੂਬਰ ਮਹੀਨੇ ਵਿੱਚ ਕਰ ਰਹੇ ਹਨ ਜਦਕਿ ਪਹਿਲਾ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਹੋ ਚੁੱਕਿਆ ਹੈ ਅਤੇ 27 ਅਕਤੂਬਰ ਨੂੰ ਨਵਾਂ ਸ਼ਹਿਰ ਵਿੱਚ ਪਰਮਜੀਤ ਬਾਵਾ ਅਤੇ ਉੱਤਰ ਪ੍ਰਦੇਸ਼ ਵਿੱਚ ਬਿਲਾਸਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਸੁਭਾਸ਼ ਬਾਵਾ ਅਤੇ ਉੱਤਰ ਪ੍ਰਦੇਸ਼ ਫਾਊਂਡੇਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਫੌਜੀ ਦੀ ਪ੍ਰਧਾਨਗੀ ਹੇਠ 30 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ ਜਦ ਕਿ ਬੈਰਾਗੀ ਮਹਾਮੰਡਲ ਅਤੇ ਫਾਊਂਡੇਸ਼ਨ ਵੱਲੋਂ 7 ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸਮੇਂ ਚੰਚਲਦੀਪ ਸਿੰਘ, ਪਵਨਦੀਪ ਸਿੰਘ, ਤਰੁਣਪ੍ਰੀਤ ਸਿੰਘ ਅਤੇ ਪਰਾਗ ਅਰੋੜਾ ਆਦਿ ਹਾਜ਼ਰ ਸਨ।

Share this content:

Post Comment