Loading Now

ਫ਼ੌਜ ਕੋਲ ਦੁਸ਼ਮਣ ਉੱਤੇ ਹਮਲਾ ਕਰਨ ਦੀ ਪੂਰੀ ਆਜ਼ਾਦੀ: Rajnath Singh

ਫ਼ੌਜ ਕੋਲ ਦੁਸ਼ਮਣ ਉੱਤੇ ਹਮਲਾ ਕਰਨ ਦੀ ਪੂਰੀ ਆਜ਼ਾਦੀ: Rajnath Singh

ਨਵੀਂ ਦਿੱਲੀ, 8 ਸਤੰਬਰ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਇੱਥੇ ਇੱਕ ਸਮਾਗਮ ਦੌਰਾਨ ਕਿਹਾ ਕਿ ਰੱਖਿਆ ਬਲਾਂ ਨੂੰ ਖ਼ਤਰਿਆਂ ਦਾ ਫ਼ੈਸਲਾਕੁੰਨ ਜਵਾਬ ਦੇਣ ਲਈ ਆਜ਼ਾਦੀ ਅਤੇ ਸਰੋਤ ਦੋਵੇਂ ਦਿੱਤੇ ਗਏ ਹਨ, ਜਿਸ ਵਿੱਚ ਦੁਸ਼ਮਣਾਂ ਨੂੰ ਉਨ੍ਹਾਂ ਦੇ ਆਪਣੇ ਖੇਤਰ ਵਿੱਚ ਜਾ ਕੇ ਮਾਰਨਾ ਵੀ ਸ਼ਾਮਲ ਹੈ। ਪਾਕਿਸਤਾਨ ਦੇ ਹਵਾਲੇ ਨਾਲ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਨੌਜਵਾਨਾਂ ਨੂੰ ਗੁਮਰਾਹ ਕਰਨ, ਭਾਰਤ ਵਿਰੋਧੀ ਗਤੀਵਿਧੀਆਂ ਲਈ ਫੰਡ ਦੇਣ, ਹਿੰਸਾ ਅਤੇ ਅਤਿਵਾਦ ਫੈਲਾਉਣ ਸਮੇਤ ਸਾਰੇ ਮਾੜੇ ਸਾਧਨਾਂ ਰਾਹੀਂ ਭਾਰਤ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਇਨ੍ਹਾਂ ਨੀਚ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ, ਰਾਜਨਾਥ ਸਿੰਘ ਨੇ ਕਿਹਾ ਅਤੇ ਨਾਲ ਹੀ ਜੋੜਿਆ “ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਕੋਈ ਵੀ ਦੇਸ਼ ਭਾਰਤ ਵਿਰੁੱਧ ਅਤਿਵਾਦ ਨੂੰ ਹੱਲਾਸ਼ੇਰੀ ਦਿੰਦਾ ਹੈ, ਤਾਂ ਕੋਈ ਗੱਲਬਾਤ ਨਹੀਂ ਹੋਵੇਗੀ; ਇਸ ਦੀ ਬਜਾਏ, ਸਾਡੇ ਰੱਖਿਆ ਬਲ ਮੂੰਹਤੋੜ ਜਵਾਬ ਦੇਣਗੇ।”

ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਸ਼ਾਂਤੀ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਹ ਨਾ ਤਾਂ ਯੁੱਧ ਦੀ ਇੱਛਾ ਰੱਖਦਾ ਹੈ ਅਤੇ ਨਾ ਹੀ ਕਿਸੇ ਦੇਸ਼ ਦੇ ਇਲਾਕੇ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਅਗਸਤ 2019 ਵਿੱਚ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਨੇ ਬੇਮਿਸਾਲ ਤਰੱਕੀ ਵੇਖੀ ਹੈ, ਕਿਉਂਕਿ ਨੌਜਵਾਨਾਂ ਲਈ ਨਵੇਂ ਰਾਹ ਅਤੇ ਮੌਕੇ ਖੁੱਲ੍ਹੇ ਹਨ ਅਤੇ ਨਾਲ ਹੀ ਜੋੜਿਆ ਕਿ ਭਾਰਤ ਨੇ ‘ਸਰਜੀਕਲ ਸਟ੍ਰਾਈਕ, ਬਾਲਾਕੋਟ ਏਅਰਸਟ੍ਰਾਈਕ ਅਤੇ ਅਪਰੇਸ਼ਨ ਸਿੰਧੂਰ’ ਵਰਗੀਆਂ ਫ਼ੈਸਲਾਕੁੰਨ ਮਿਲਟਰੀ ਕਾਰਵਾਈਆਂ ਰਾਹੀਂ ਅਤਿਵਾਦ ਨੂੰ ਖ਼ਤਮ ਕਰਨ ਦੀ ਰਣਨੀਤੀ ਅਪਣਾਈ, ਜਿਸ ਨੇ ਅਤਿਵਾਦਿਆਂ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਨਿਸ਼ਾਨਾ ਬਣਾਇਆ। ਰਾਜਨਾਥ ਸਿੰਘ ਨੇ ਕਿਹਾ, “ਸਿੰਧ ਜਲ ਸੰਧੀ (ਇੰਡਸ ਵਾਟਰਸ ਟ੍ਰੀਟੀ) ਦੇ ਮੁੱਤਲ ਹੋਣ ਨੇ ਇੱਕ ਸਾਫ਼ ਸੁਨੇਹਾ ਦਿੱਤਾ ਹੈ ਕਿ ਖ਼ੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ।”

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਆਯਾਤ-ਨਿਰਭਰ ਪਹੁੰਚ ਤੋਂ ਹਟ ਕੇ ਸਵਦੇਸ਼ੀ ਰੱਖਿਆ ਨਿਰਮਾਣ ਅਤੇ ਆਤਮਨਿਰਭਰਤਾ ‘ਤੇ ਕੇਂਦ੍ਰਿਤ ਪਹੁੰਚ ਵੱਲ ਵਧ ਗਿਆ ਹੈ। ਰੱਖਿਆ ਬਲਾਂ ਕੋਲ ਸਵਦੇਸ਼ੀ ਹਵਾਈ ਸੁਰੱਖਿਆ ਕੰਟਰੋਲ ਸਿਸਟਮ ‘ਆਕਾਸ਼ਤੀਰ’ ਅਤੇ ਅਗਲੀ ਪੀੜ੍ਹੀ ਦੀ ਹਵਾਈ ਸੁਰੱਖਿਆ ਮਿਜ਼ाइल ‘ਆਕਾਸ਼’ ਮੌਜੂਦ ਹੈ। ਸਾਡੇ ਕੋਲ ਰਾਕੇਟ ਲਾਂਚਰ, ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ‘ਅਸਤ੍ਰ’, ‘ਪ੍ਰਚੰਡ’ ਅਤੇ ‘ਧਰੁਵ’ ਵਰਗੇ ਸਵਦੇਸ਼ੀ ਹੈਲੀਕਾਪਟਰ; ‘ਤੇਜਸ’ ਲੜਾਕੂ ਜਹਾਜ਼, ‘ਅਰਜੁਨ’ ਟੈਂਕ, ਅਤੇ ਆਧੁਨਿਕ ਡਰੋਨ ਤੇ ਕਾਊਂਟਰ-ਡਰੋਨ ਸਿਸਟਮ ਹਨ। ਭਾਰਤ ਦਾ ਪਹਿਲਾ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ, ਆਈ.ਐੱਨ.ਐੱਸ. ਵਿਕਰਾਂਤ, ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਹੈ। ਦੇਸ਼ ਹੁਣ ਛੇਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੇ ਵਿਕਾਸ ਨੂੰ ਅੱਗੇ ਵਧਾਉਂਦੇ ਹੋਏ ਰੱਖਿਆ ਉਪਕਰਣਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਤਿਆਰ ਕਰ ਰਿਹਾ ਹੈ।

Share this content:

Post Comment