ਫਰਾਂਸ ਵਿੱਚ ਸਟਾਫ਼ ਦੀ ਹੜਤਾਲ ਕਾਰਨ ਆਈਫਲ ਟਾਵਰ ਬੰਦ
ਫਰਾਂਸ, 8 ਸਤੰਬਰ – ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਦੇ ਪ੍ਰਬੰਧਕਾਂ ਅਤੇ ਸਟਾਫ ਨੇ ਦੱਸਿਆ ਕਿ ਹਿੰਦੂ ਧਾਰਮਿਕ ਸਮੂਹ ਦੀ ਯਾਤਰਾ ਦੌਰਾਨ ਮਹਿਲਾ ਮੁਲਾਜ਼ਮਾਂ ਨੂੰ ਹਟਾਏ ਜਾਣ ਦੇ ਵਿਰੋਧ ਵਿੱਚ ਸਟਾਫ਼ ਵੱਲੋਂ ਹੜਤਾਲ ਕਰਕੇ ਸੋਮਵਾਰ ਨੂੰ ਆਈਫ਼ਲ ਟਾਵਰ ਬੰਦ ਕਰ ਦਿੱਤਾ ਗਿਆ ਸੀ। ਬੋਚਾਣਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਰਾਇਣ ਸੰਸਥਾ ਸਮੂਹ ਨਾਲ ਜੁੜੇ ਲਗਭਗ ਸੌ ਲੋਕਾਂ ਦੇ ਇੱਕ ਵਫ਼ਦ ਨੇ ਸ਼ਨੀਵਾਰ ਨੂੰ ਫਰਾਂਸ ਦੀ ਰਾਜਧਾਨੀ ਵਿੱਚ ਇਸ ਇਤਿਹਾਸਕ ਸਥਾਨ ਦਾ ਦੌਰਾ ਕੀਤਾ। ਸਟਾਫ਼ ਯੂਨੀਅਨ ਦੀ ਨੁਮਾਇੰਦਾ ਡਾਇਨ ਡੇਵੋਇਨ ਨੇ ਕਿਹਾ ਕਿ ਜਿਵੇਂ ਹੀ ਇਹ ਸਮੂਹ ਇਸ ਇਤਿਹਾਸਕ ਥਾਂ ‘ਤੇ ਪਹੁੰਚਿਆ ਮਹਿਲਾਵਾਂ ਨੂੰ ਉੱਥੋਂ ਹਟਣ ਲਈ ਕਿਹਾ ਗਿਆ। ਡੇਵੋਇਨ ਨੇ ਰਾਇਟਰਜ਼ ਨੂੰ ਦੱਸਿਆ, “ਇਸ ਗਰੁੱਪ ਦੇ ਦੌਰੇ ਦੌਰਾਨ ਔਰਤਾਂ ਨੂੰ ਆਪਣੇ ਕੰਮ ਵਾਲੀ ਥਾਂ ਛੱਡਣ ਲਈ ਕਿਹਾ ਗਿਆ ਤਾਂ ਜੋ ਉੱਥੇ ਮਰਦਾਂ ਨੂੰ ਲਗਾਇਆ ਜਾ ਸਕੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਬੰਧਕਾਂ ਨੇ ਇਸ ਘਟਨਾ ਲਈ ਕਰਮਚਾਰੀਆਂ ਤੋਂ ਮਾਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ, “ਇਹ ਗੱਲ ਸਟਾਫ਼ ਖਾਸ ਕਰਕੇ ਮਹਿਲਾਵਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਜੋ ਸਪਸ਼ਟ ਤੌਰ ‘ਤੇ ਇਸ ਘਟਨਾ ਕਾਰਨ ਅਤੇ ਜਿਸ ਤਰੀਕੇ ਨਾਲ ਉਨ੍ਹਾਂ ਵਿੱਚੋਂ ਕੁਝ ਨਾਲ ਵਿਵਹਾਰ ਕੀਤਾ ਗਿਆ ਉਸ ਕਾਰਨ ਅਪਮਾਨਤ ਮਹਿਸੂਸ ਕਰ ਰਹੀਆਂ ਹਨ। ਡੇਵੋਇਨ ਨੇ ਇਹ ਵੀ ਕਿਹਾ, “ਹਫਤੇ ਦੇ ਅੰਤ ਦੌਰਾਨ ਤਣਾਅ ਵਧ ਗਿਆ ਸੀ ਇਸ ਲਈ ਅੱਜ ਸਵੇਰੇ ਮੁਲਾਜ਼ਮਾਂ ਨੇ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ। ਪ੍ਰਬੰਧਕਾਂ ਨਾਲ ਗੱਲਬਾਤ ਸ਼ੁਰੂ ਕਰ ਕਰਨ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਕੰਪਨੀ ਵਿੱਚ ਮਹਿਲਾਵਾਂ ਨਾਲ ਦੁਬਾਰਾ ਕਦੇ ਵੀ ਅਜਿਹਾ ਵਿਵਹਾਰ ਨਾ ਕੀਤਾ ਜਾਵੇ।”
Share this content:



Post Comment