Loading Now

ਫਗਵਾੜਾ ਵਿਖੇ ਮਾਂ ਬੋਲੀ  ਚੇਤਨਾ ਮਾਰਚ 21 ਫਰਵਰੀ ਨੂੰ

ਫਗਵਾੜਾ ਵਿਖੇ ਮਾਂ ਬੋਲੀ  ਚੇਤਨਾ ਮਾਰਚ 21 ਫਰਵਰੀ ਨੂੰ

ph1-16-feb-300x252 ਫਗਵਾੜਾ ਵਿਖੇ ਮਾਂ ਬੋਲੀ  ਚੇਤਨਾ ਮਾਰਚ 21 ਫਰਵਰੀ ਨੂੰ
ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ  ਮਾਂ ਬੋਲੀ ਪੰਜਾਬੀ ਮਾਰਚ ਸੰਬੰਧੀ ਪ੍ਰਿੰਸੀਪਲ ਮੀਨੂੰ ਗੁਪਤਾ ਨੂੰ ਸੱਦਾ ਪੱਤਰ ਦਿੰਦੇ ਹੋਏ।

ਫਗਵਾੜਾ , 16 ਫਰਵਰੀ ( ਏ.ਡੀ.ਪੀ. ਨਿਊਜ਼ ) ਪੰਜਾਬੀ ਕਲਾ ਅਤੇ ਸਾਹਿਤ ਕੇਂਦਰ, ਸੰਗੀਤ ਦਰਪਨ, ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਅਤੇ ਸਕੇਪ ਸਾਹਿਤਕ ਸੰਸਥਾ  ਵੱਲੋਂ 21 ਫਰਵਰੀ 2026 ਨੂੰ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ, ਕੱਢਿਆ ਜਾਵੇਗਾ, ਜੋ ਬਲੱਡ ਬੈਂਕ ਫਗਵਾੜਾ ਤੋਂ ਸ਼ੁਰੂ ਹੋਏਗਾ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਏਗਾ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਲੇਖਕ, ਪੱਤਰਕਾਰ, ਸਮਾਜਿਕ ਅਤੇ ਸਿਆਸੀ ਕਾਰਕੁੰਨ ਇਸ ‘ਚ ਹਿੱਸਾ ਲੈਣਗੇ।

ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਫਗਵਾੜਾ ਦੇ ਸਕੂਲਾਂ, ਕਾਲਜਾਂ ‘ਚ ਨਿੱਜੀ ਤੌਰ ‘ਤੇ ਪੁੱਜਕੇ ਮਾਰਚ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤੇ। ਉਹਨਾਂ ਨੇ ਸੱਦਾ ਪੱਤਰ ਅਤੇ ਪੁਸਤਕਾਂ ਦਾ ਇੱਕ ਸੈੱਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼, ਫਗਵਾੜਾ ਦੀ ਪ੍ਰਿੰਸੀਪਲ ਮੀਨੂੰ ਗੁਪਤਾ ਨੂੰ ਵੀ ਭੇਂਟ ਕੀਤਾ। 21 ਫਰਵਰੀ 2026 ਨੂੰ ਹੀ ਚੇਤਨਾ  ਮਾਰਚ ਉਪਰੰਤ ਸਕੂਲੀ ਬੱਚਿਆਂ ਦੇ ਮਾਂ ਬੋਲੀ ਸੰਬੰਧੀ ਲਿਖੀਆਂ ਕਵਿਤਾਵਾਂ ਦੇ ਮੁਕਾਬਲੇ ਵੀ ਹੋਣਗੇ।

Share this content:

Post Comment