ਪੱਗ ਬੰਨ੍ਹਣਾ ਨਾਇਬ ਸੈਣੀ ਦਾ ਸਿਆਸੀ ਸਟੰਟ: ਰਾਜਾ ਵੜਿੰਗ
ਚੰਡੀਗੜ੍ਹ, 3 ਮਾਰਚ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਪੱਗ ਬੰਨ੍ਹ ਕੇ ਵਿਧਾਨ ਸਭਾ ਪਹੁੰਚਣ ’ਤੇ ਭਾਜਪਾ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕਦੇ ਵੀ ਫਿਰਕਾਪ੍ਰਸਤੀ ਅਤੇ ਅਜਿਹੀ ਨਾਟਕਬਾਜ਼ੀ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸੈਣੀ ਨੇ ਸਿਰਫ਼ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਪੱਗ ਬੰਨ੍ਹੀ ਹੈ। ਉਨ੍ਹਾਂ ਕਿਹਾ ਕਿ ਸੈਣੀ ਸਿਰਫ਼ ਪੰਜਾਬ ਆਉਣ ਵੇਲੇ ਹੀ ਪੱਗ ਬੰਨ੍ਹਦੇ ਹਨ, ਜਦਕਿ ਹਰਿਆਣਾ ਦੇ ਸਮਾਗਮਾਂ ਵਿੱਚ ਉਹ ਅਜਿਹਾ ਨਹੀਂ ਕਰਦੇ। ਜੇ ਸੈਣੀ ਸੋਚਦੇ ਹਨ ਕਿ ਉਹ ਪੱਗ ਬੰਨ੍ਹ ਕੇ ਪੰਜਾਬੀਆਂ ਨੂੰ ਪ੍ਰਭਾਵਿਤ ਕਰ ਲੈਣਗੇ, ਤਾਂ ਉਹ ਭੁਲੇਖੇ ਵਿੱਚ ਹਨ।
Share this content:



Post Comment