Loading Now

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਘਬੀਰ ਸਿੰਘ ਮਹਿਮੀ ਦੀ ਸਵੈ-ਜੀਵਨੀ ‘ਅੰਗਰੇਜੋ ਦਾ ਲਾਡਲਾ` (ਭਾਗ ਦੂਜਾ) ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਘਬੀਰ ਸਿੰਘ ਮਹਿਮੀ ਦੀ ਸਵੈ-ਜੀਵਨੀ ‘ਅੰਗਰੇਜੋ ਦਾ ਲਾਡਲਾ` (ਭਾਗ ਦੂਜਾ) ਦਾ ਲੋਕ ਅਰਪਣ

DSC_7549-1-scaled ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਘਬੀਰ ਸਿੰਘ ਮਹਿਮੀ ਦੀ ਸਵੈ-ਜੀਵਨੀ ‘ਅੰਗਰੇਜੋ ਦਾ ਲਾਡਲਾ` (ਭਾਗ ਦੂਜਾ) ਦਾ ਲੋਕ ਅਰਪਣ
ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`,ਡਾ. ਭੀਮ ਇੰਦਰ ਸਿੰਘ,ਡਾ. ਰਾਜਵੰਤ ਕੌਰ ਪੰਜਾਬੀ,ਸੁਰਿੰਦਰ ਕੈਲੇ,ਡਾ. ਗੁਲਜ਼ਾਰ ਸਿੰਘ ਪੰਧੇਰ,ਸਤਿੰਦਰ ਸਿੰਘ ਨੰਦਾ,ਮਨਪ੍ਰੀਤ ਕੌਰ,ਦਵਿੰਦਰ ਪਟਿਆਲਵੀ,ਡਾ. ਹਰਪ੍ਰੀਤ ਸਿੰਘ ਰਾਣਾ,ਬਾਬੂ ਸਿੰਘ ਰੈਹਲ,ਡਾ.ਜਗਜੀਤ ਸਿੰਘ ਮਹਿਮੀ,ਸਤਨਾਮ ਸਿੰਘ,ਬਲਬੀਰ ਸਿੰਘ ਦਿਲਦਾਰ,ਨਵਦੀਪ ਸਿੰਘ ਮੁੰਡੀ,ਅਤੇ ਸਤਨਾਮ ਸਿੰਘ ਆਦਿ ਰਘਬੀਰ ਸਿੰਘ ਮਹਿਮੀ ਦੀ ਸਵੈ-ਜੀਵਨੀ ਅੰਗਰੇਜੋ ਦਾ ਲਾਡਲਾ` ਲੋਕ ਅਰਪਣ ਕਰਦੇ ਹੋਏ।

ਪਟਿਆਲਾ, 14 ਜੁਲਾਈ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਮਿਤੀ 13 ਜੁਲਾਈ,2025 ਦਿਨ ਐਤਵਾਰ ਨੂੰ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਪ੍ਰਧਾਨਗੀ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਸ਼ਾਮਿਲ ਹੋਏ।ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਰਿਸਾਲੇ ‘ਅਣੂ` (ਲੁਧਿਆਣਾ) ਦੇ ਸੰਪਾਦਕ ਸੁਰਿੰਦਰ ਕੈਲੇ,ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰਸਿੱਧ ਨਾਟਕਕਾਰ ਸਤਿੰਦਰ ਸਿੰਘ ਨੰਦਾ ਸ਼ਾਮਿਲ ਹੋਏ।ਇਸ ਸਮਾਗਮ ਵਿਚ ਪ੍ਰਸਿੱਧ ਲੇਖਕ ਰਘਬੀਰ ਸਿੰਘ ਮਹਿਮੀ ਦੀ ਸਵੈ ਜੀਵਨੀ ‘ਅੰਗਰੇਜੋ ਦਾ ਲਾਡਲਾ`(ਭਾਗ ਦੂਜਾ) ਦਾ ਲੋਕ ਅਰਪਣ ਕੀਤਾ ਕੀਤਾ ਗਿਆ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਭਾਸ਼ਾ,ਸਾਹਿਤ ਅਤੇ ਸਭਿਆਚਾਰ ਨੂੰ ਜੋੜਨ ਲਈ ਮਜ਼ਬੂਤ ਪੁੱਲ ਦੀ ਭੂਮਿਕਾ ਨਿਭਾਉਂਦੀਆਂ ਹਨ।

ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਸਵੈ-ਜੀਵਨੀ ਲਿਖਣਾ ਸਰਲ ਕਾਰਜ ਨਹੀਂ ਸਗੋਂ ਸਖਤ ਮਿਹਨਤ,ਲਗਨ ਤੇ ਇਕਾਗਰਤਾ ਦਾ ਸਿੱਟਾ ਹੁੰਦਾ ਹੈ।ਡਾ. ਰਾਜਵੰਤ ਕੌਰ ਪੰਜਾਬੀ ਦਾ ਮਤ ਸੀ ਕਿ ਰਘਬੀਰ ਸਿੰਘ ਮਹਿਮੀ ਦੀ ਜੀਵਨ ਦੇ ਕੌੜੇ ਸੱਚ ਨੂੰ ਬਿਆਨਦੀ ਇਹ ਪੁਸਤਕ ਸਵੈ-ਜੀਵਨੀ ਪਿੜ ਦੇ ਖੋਜਾਰਥੀਆਂ ਲਈ ਲਾਹੇਵੰਦ ਸਿੱਧ ਹੋਵੇਗੀ।ਸੁਰਿੰਦਰ ਕੈਲੇ ਨੇ ਕਿਹਾ ਕਿ ਅਜਿਹੇ ਸਮਾਗਮ ਵਰਕਸ਼ਾਪਾਂ ਦੀ ਭੂਮਿਕਾ ਨਿਭਾਉਂਦੇ ਹਨ ਜਦੋਂ ਕਿ ਡਾ. ਪੰਧੇਰ ਦਾ ਕਹਿਣਾ ਸੀ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਪੰਜਾਬੀ ਸਾਹਿਤ ਸਭਾ ਪਟਿਆਲਾ ਵਰਗੀਆਂ ਸਰਗਰਮ ਸਭਾਵਾਂ ਦੀ ਨਿਰੰਤਰ ਕਾਰਜਸ਼ੀਲਤਾ ਉਪਰ ਫ਼ਖ਼ਰ ਹੈ।ਸਤਿੰਦਰ ਸਿੰਘ ਨੰਦਾ ਨੇ ਕਿਹਾ ਕਿ ਮਹਿਮੀ ਦੀ ਇਹ ਪੁਸਤਕ ਉਸ ਦੇ ਜੀਵਨ ਦੇ ਲੰਮੇਰੇ ਸੰਘਰਸ਼ ਦੀ ਦਾਸਤਾਨ ਦਾ ਦੂਜਾ ਨਾਂ ਹੈ।

ਇਸ ਪੁਸਤਕ ਉਪਰ ਮੁਖ ਪੇਪਰ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰਜੀਤ ਸਿੰਘ ਖ਼ੁਰਮਾ ਵੱਲੋਂ ਲਿਖਿਆ ਗਿਆ ਮੁੱਖ ਪੇਪਰ ਮਨਪ੍ਰੀਤ ਕੌਰ ਨੇ ਪੜ੍ਹਿਆ ਜਿਸ ਵਿਚ ਮਹਿਮੀ ਦੀ ਲੇਖਣੀ ਦੇ ਅਹਿਮ ਪੱਖਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ।ਪੁਸਤਕ ਦੇ ਦੂਜੇ ਬੁਲਾਰਿਆਂ ਵਿਚੋਂ ਦਵਿੰਦਰ ਪਟਿਆਲਵੀ,ਡਾ. ਹਰਪ੍ਰੀਤ ਸਿੰਘ ਰਾਣਾ,ਬਾਬੂ ਸਿੰਘ ਰੈਹਲ, ਭਗਵਾਨ ਦਾਸ ਗੁਪਤਾ,ਪ੍ਰਿੰ. ਚਰਨਜੀਤ ਕੌਰ,ਸਾਬਕਾ ਪ੍ਰਿੰਸੀਪਲ ਡਾ. ਗੁਰਮੀਤ ਸਿੰਘ, ਡਾ.ਜਗਜੀਤ ਸਿੰਘ ਮਹਿਮੀ,ਬਲਬੀਰ ਸਿੰਘ ਦਿਲਦਾਰ,ਸਰੂਪ ਸਿੰਘ ਚੌਧਰੀ ਮਾਜਰਾ,ਨਵਦੀਪ ਸਿੰਘ ਮੁੰਡੀ,ਜੋਗਾ ਸਿੰਘ ਧਨੌਲਾ,ਅਵਤਾਰਜੀਤ ਅਤੇ ਸਤਨਾਮ ਸਿੰਘ ਨੇ ਸਵੈ-ਜੀਵਨੀ ਦੇ ਹਵਾਲੇ ਨਾਲ ਵੱਖ ਵੱਖ ਪੱਖਾਂ ਬਾਰੇ ਮੁੱਲਵਾਨ ਚਰਚਾ ਤੇ ਵਿਚਾਰ ਸਾਂਝੇ ਕੀਤੇ।ਇਨ੍ਹਾਂ ਬੁਲਾਰਿਆਂ ਦਾ ਸਾਂਝਾ ਮਤ ਸੀ ਕਿ ਰਘਬੀਰ ਸਿੰਘ ਮਹਿਮੀ ਨੇ ਜ਼ਮੀਨੀ ਪੱਧਰ ਤੋਂ ਉਠ ਕੇ ਜਿਸ ਬੁਲੰਦੀ ਨੂੰ ਹਾਸਲ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੈ ਅਤੇ ਇਸ ਵਿਚ ਕੁਝ ਵੀ ਨਹੀਂ ਛੁਪਾਇਆ ਹੈ।

DSC_7787-scaled ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਘਬੀਰ ਸਿੰਘ ਮਹਿਮੀ ਦੀ ਸਵੈ-ਜੀਵਨੀ ‘ਅੰਗਰੇਜੋ ਦਾ ਲਾਡਲਾ` (ਭਾਗ ਦੂਜਾ) ਦਾ ਲੋਕ ਅਰਪਣ
ਸ਼ਾਮਿਲ ਲੇਖਕ ਅਤੇ ਸ੍ਰੋਤੇ।

ਮਹਿਮੀ ਨੇ ਪੜ੍ਹੇ ਗਏ ਪੇਪਰ ਅਤੇ ਹੋਈ ਸਮੁੱਚੀ ਵਿਚਾਰ ਚਰਚਾ ਉਪਰ ਸਹਿਮਤੀ ਪ੍ਰਗਟਾਉਂਦੇ ਹੋਏ ਸਵੈ-ਜੀਵਨੀ ਲਿਖਣ-ਪ੍ਰਕਿਰਿਆ ਬਾਰੇ ਚਾਨਣਾ ਪਾਇਆ। ਸਮਾਗਮ ਦੇ ਦੂਜੇ ਦੌਰ ਵਿਚ ਗੁਰਪ੍ਰੀਤ ਸਿੰਘ ਢਿੱਲੋਂ,ਸਤੀਸ਼ ਵਿਦਰੋਹੀ, ਸੁਖ ਸੁਖਵਿੰਦਰ ਸਮਾਣਾ,ਵੀਰਇੰਦਰ ਘੰਗਰੋਲੀ,ਬਲਵਿੰਦਰ ਕੌਰ ਥਿੰਦ,ਜਗਤਾਰ ਨਿਮਾਣਾ, ਭੁਪਿੰਦਰ ਕੌਰ ਵਾਲੀਆ,ਪ੍ਰਿੰ.ਰਿਪਨਜੋਤ ਕੌਰ ਸੋਨੀ ਬੱਗਾ,ਅਮਰਜੀਤ ਸਿੰਘ ਵਾਲੀਆ,ਸਾਬਕਾ ਡੀ.ਐਸ.ਪੀ.ਨਾਹਰ ਸਿੰਘ,ਕੁਲਵੰਤ ਸਿੰਘ ਨਾਰੀਕੇ,ਕੁਲਵਿੰਦਰ ਕੁਮਾਰ,ਤਰਲੋਕ ਢਿੱਲੋਂ,ਅਮਰ ਗਰਗ ਕਲਮਦਾਨ, ਐਡਵੋਕੇਟ ਗੁੁਰਦਰਸ਼ਨ ਸਿੰਘ ਗੁੁਸੀਲ,ਨਾਇਬ ਸਿੰਘ ਬਦੇਸ਼ਾ,ਅਨੂ ਭੱਟੀ, ਜੱਗਾ ਰੰਗੂਵਾਲ, ਬਲਦੇਵ ਸਿੰਘ ਬਿੰਦਰਾ,ਅਵਤਾਰਜੀਤ ਅਟਵਾਲ,ਕ੍ਰਿਸ਼ਨ ਲਾਲ ਧੀਮਾਨ,ਵਿਜੇ ਕੁਮਾਰ, ਰਾਜ ਸਿੰਘ ਬਧੌਛੀ,ਸਤੀਸ਼ ਵਿਦਰੋਹੀ,ਸ਼ਾਮ ਸਿੰਘ ਪ੍ਰੇਮ,ਕੁਲਦੀਪ ਪਟਿਆਲਵੀ ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।

ਇਸ ਸਮਾਗਮ ਵਿਚ ਅਮਰਜੀਤ ਸਿੰਘ ਵਾਲੀਆ,ਕੁਲਵਿੰਦਰ ਸਿੰਘ ਮਾਨੂੰਪੁਰੀ,ਖੋਜ ਅਫ਼ਸਰ ਡਾ. ਸੰਤੋਖ ਸਿੰਘ ਸੁੱਖੀ,ਸਵਰਨਜੀਤ ਕੌਰ (ਭਾਸ਼ਾ ਵਿਭਾਗ), ਸੁਪਰਡੰਟ ਹਰਵਿੰਦਰ ਸਿੰਘ,ਜੋਗਾ ਸਿੰਘ ਪੰਜਾਬੀ,ਨਵਦੀਪ ਸਿੰਘ ਮੁੰਡੀ, ਅਮਨ ਅਜਨੌਦਾ, ਮੋਹਨਜੀਤ ਸਿੰਘ,ਇੰਦਰਪਾਲ ਸਿੰਘ,ਰਣਜੀਤ ਕੌਰ,ਬਲਜੀਤ ਮੂਰਤੀਕਾਰ,ਹਰਵਿੰਦਰ ਸਿੰਘ,ਪੀ.ਐਸ.ਪੀ.ਸੀ.ਐਲ. ਦੇ ਡਿਪਟੀ ਸੈਕਟਰੀ ਚੇਤਨ ਸਿੰਘ,ਸਜਨੀ,ਰਣਜੀਤ ਭੱਟੀ,ਪ੍ਰਕਾਸ਼ ਸਿੰਘ, ਰਾਜੇਸ਼ਵਰ ਕੁੁਮਾਰ,ਗੁਰਕੀਰਤ ਕੌਰ,ਦਲਜੀਤ ਕੌਰ,ਜਸਵੰਤ ਕੌਰ,ਹਰਬੰਸ ਸਿੰਘ,ਬਲਵਿੰਦਰ ਕੌਰ,ਰਾਜੇਸ਼ ਕੋਟੀਆ,ਅਨੂ ਭੱਟੀ,ਗਰਕੀਰਤ ,ਪ੍ਰਤਾਪ ਸਿੰਘ ਜੱਗੀ,ਪੁਸ਼ਪਦੀਪ ਕੌਰ,ਸੌਰਯਵੀਰ ਸਿੰਘ,ਅਰਸ਼ਦੀਪ ਸਿੰਘ ਆਦਿ ਸ਼ਾਮਿਲ ਸਨ। ਅੰਤ ਵਿੱਚ ਸੁੁਖਦੇਵ ਸਿੰਘ ਚਹਿਲ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਨੇ ਬਾਖ਼ੂਬੀ ਨਿਭਾਈ।

Share this content:

Post Comment