ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 12 ਜੁਲਾਈ ਨੂੰ
*ਮਹਿੰਦਰ ਸਿੰਘ ਜੱਗੀ ਰਚਿਤ ਮਿੰਨੀ ਕਹਾਣੀ ਸੰਗ੍ਰਹਿ ‘ਅਨੁਭਵ‘ ਦਾ ਹੋਵੇਗਾ ਲੋਕ – ਅਰਪਣ
*ਦਲੀਪ ਸਿੰਘ ਉੱਪਲ ਨੂੰ ਸਮਰਪਿਤ ਹੋਵੇਗਾ ਸਮਾਗਮ
ਪਟਿਆਲਾ, 7 ਜੁਲਾਈ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 12 ਜੁਲਾਈ, 2026 ਦਿਨ ਐਤਵਾਰ ਨੂੰ ਸਵੇਰੇ ਸਹੀ 9 ਵਜੇ ਤੋਂ 12.30 ਤੱਕ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਉਘੇ ਪੰਜਾਬੀ ਲੇਖਕ ਦਲੀਪ ਸਿੰਘ ਉੱਪਲ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ‘ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਦੇ ਡਿਪਟੀ ਡਾਇਰੈਕਟਰ ਸ੍ਰੀ ਆਲੋਕ ਮੁੱਖ ਮਹਿਮਾਨ ਹੋਣਗੇ ਅਤੇ ਪ੍ਰਧਾਨਗੀ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲੀ ਦੇ ਪ੍ਰਧਾਨ ਇੰਜੀ. ਜਸਪਾਲ ਸਿੰਘ ਦੇਸੂਵੀ ਕਰਨਗੇ।ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਹੋਣਗੇ।
ਇਸ ਦੌਰਾਨ ਮਹਿੰਦਰ ਸਿੰਘ ਜੱਗੀ ਰਚਿਤ ਮਿੰਨੀ ਕਹਾਣੀ ਸੰਗ੍ਰਹਿ ‘ਅਨੁਭਵ‘ ਉਪਰ ਮੁੱਖ ਪੇਪਰ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਤਰਲੋਚਨ ਕੌਰ ਪੜ੍ਹਨਗੇ ਜਦੋਂ ਕਿ ਡਾ. ਹਰਪ੍ਰੀਤ ਸਿੰਘ ਰਾਣਾ, ਡਾ. ਇੰਦਰਪਾਲ ਕੌਰ ਅਤੇ ਰਘਬੀਰ ਸਿੰਘ ਮਹਿਮੀ ਪੁਸਤਕ ਚਰਚਾ ਵਿਚ ਭਾਗ ਲੈਣਗੇ। ਸਭਾ ਦੇ ਸਰਪ੍ਰਸਤ ਬਾਬੂ ਸਿੰਘ ਰੈਹਲ,ਸੁਖਦੇਵ ਸਿੰਘ ਸ਼ਾਂਤ, ਵਿੱਤ ਸਕੱਤਰ ਬਲਬੀਰ ਸਿੰਘ ਦਿਲਦਾਰ ਅਤੇ ਪ੍ਰਚਾਰ ਸਕੱਤਰ ਨਵਦੀਪ ਸਿੰਘ ਮੁੰਡੀ ਆਦਿ ਸਮੇਤ ਸਮੁੱਚੀ ਕਾਰਜਕਾਰਨੀ ਨੇ ਲੇਖਕਾਂ ਨੂੰ ਸਮਾਗਮ ਵਿਚ ਪੁੱਜਣ ਦੀ ਅਪੀਲ ਕੀਤੀ ਹੈ।
Share this content:



Post Comment