Loading Now

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ 5 ਸਾਹਿਤਕਾਰਾਂ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ` ਪੁਰਸਕਾਰ ਪ੍ਰਦਾਨ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ 5 ਸਾਹਿਤਕਾਰਾਂ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ` ਪੁਰਸਕਾਰ ਪ੍ਰਦਾਨ

14-8 ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ 5 ਸਾਹਿਤਕਾਰਾਂ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ` ਪੁਰਸਕਾਰ ਪ੍ਰਦਾਨ
ਬਜ਼ੁਰਗ ਸਾਹਿਤਕਾਰਾਂ ਨੂੰ ਸਨਮਾਨਿਤ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਇੰਦਰਜੀਤ ਸਿੰਘ ਚੋਪੜਾ, ਡਾ. ਤਰਲੋਕ ਸਿੰਘ ਆਨੰਦ, ਬਲਦੇਵ ਸਿੰਘ ਬਿੰਦਰਾ, ਸੁਕੀਰਤੀ ਭਟਨਗਾਰ ਅਤੇ ਮੋਹਸਿਨ ਉਸਮਾਨੀ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ` ਪੁਰਸਕਾਰ ਪ੍ਰਦਾਨ ਕਰਦੇ ਹੋਏ। ਨਾਲ ਖੜ੍ਹੇ ਹਨ ਡਾ. ਮਦਨ ਲਾਲ ਹਸੀਜਾ,ਉਪਕਾਰ ਸਿੰਘ,ਬਾਬੂ ਸਿੰਘ ਰੈਹਲ,ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ,ਨਵਦੀਪ ਸਿੰਘ ਮੁੰਡੀ ਅਤੇ ਗੋਪਾਲ ਸ਼ਰਮਾ।

*ਬਜ਼ੁਰਗ ਸਾਹਿਤਕਾਰ ਸਮਾਜ ਦਾ ਬੇਸ਼ਕੀਮਤੀ ਸਰਮਾਇਆ – ਡਾ. ਦਰਸ਼ਨ ਸਿੰਘ ‘ਆਸ਼ਟ`

*80 ਸਾਲ ਤੋਂ ਵੱਧ ਉਮਰ ਦੇ ਸਾਹਿਤਕਾਰ ਇੰਦਰਜੀਤ ਸਿੰਘ ਚੋਪੜਾ, ਡਾ. ਤਰਲੋਕ ਸਿੰਘ ਆਨੰਦ, ਬਲਦੇਵ ਸਿੰਘ ਬਿੰਦਰਾ, ਸੁਕੀਰਤੀ ਭਟਨਗਾਰ ਅਤੇ ਮੋਹਸਿਨ ਉਸਮਾਨੀ ਸਨਮਾਨਿਤ
ਪਟਿਆਲਾ, 10 ਨਵੰਬਰ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਆਯੋਜਿਤ ਇਕ ਯਾਦਗਾਰੀ ਸਾਹਿਤਕ ਸਮਾਗਮ ਦੌਰਾਨ 80 ਸਾਲਾਂ ਤੋਂ ਵੱਧ ਉਮਰ ਦੇ ਪੰਜ ਸੀਨੀਅਰ ਲਿਖਾਰੀਆਂ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ ਪੁਰਸਕਾਰ` ਪ੍ਰਦਾਨ ਕੀਤਾ ਗਿਆ।ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਗਿਆਨ ਜਯੋਤੀ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸ. ਉਪਕਾਰ ਸਿੰਘ ਅਤੇ ਭਾਸ਼ਾ ਵਿਭਾਗ,ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਮਦਨ ਲਾਲ ਹਸੀਜਾ ਸ਼ਾਮਿਲ ਸਨ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਪੁੱਜੇ ਸਾਹਿਤਕਾਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ 1957 ਈਸਵੀ ਵਿਚ ਸਥਾਪਿਤ ਕੀਤੀ ਗਈ ਇਸ ਸਭਾ ਵੱਲੋਂ ਆਪਣੇ ਸਮਾਗਮਾਂ ਵਿਚ 80 ਸਾਲ ਤੋਂ ਵੱਧ ਉਮਰ ਦੇ ਪੰਜ ਸੀਨੀਅਰ ਸਾਹਿਤਕਾਰਾਂ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ` ਪੁਰਸਕਾਰ ਪ੍ਰਦਾਨ ਕਰਨ ਦੀ ਸ਼ਾਨਦਾਰ ਰਵਾਇਤ ਨਿਰੰਤਰ ਜਾਰੀ ਰਹੇਗੀ ਕਿਉਂਕਿ ਉਹ ਸਮਾਜ ਦਾ ਬੇਸ਼ਕੀਮਤੀ ਸਰਮਾਇਆ ਹਨ ਅਤੇ ਉਹਨਾਂ ਦਾ ਸਾਹਿਤਕ ਯੋਗਦਾਨ ਇਤਿਹਾਸਕ ਹੈ।ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਅਜਿਹੀਆਂ ਸ਼ਾਨਦਾਰ ਰਵਾਇਤਾਂ ਸਾਹਿਤਕਾਰਾਂ ਨੂੰ ਊਰਜਾ ਪ੍ਰਦਾਨ ਕਰਦੀਆਂ ਹਨ ਜਦੋਂ ਕਿ ਉਪਕਾਰ ਸਿੰਘ ਦਾ ਕਹਿਣਾ ਸੀ ਕਿ ਸਭਾ ਦੇ ਅਜਿਹੇ ਸਾਰਥਿਕ ਉਪਰਾਲੇ ਨਾਲ ਨਵੀਂ ਪੀੜ੍ਹੀ ਸਨਮਾਨਿਤ ਬਜ਼ੁਰਗ ਸਾਹਿਤਕਾਰਾਂ ਤੋਂ ਸਫ਼ਲਤਾ ਅਤੇ ਗੁੱਝੇ ਗਿਆਨ ਦੇ ਭੇਦ ਹਾਸਿਲ ਕਰ ਸਕਦੇ ਹਨ।

ਅੱਜ ਜਿਨ੍ਹਾਂ ਪੰਜ ਸੀਨੀਅਰ ਸਾਹਿਤਕਾਰਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤੇ ਗਏ ਉਨ੍ਹਾਂ ਵਿਚ ਇੰਦਰਜੀਤ ਸਿੰਘ ਚੋਪੜਾ, ਡਾ. ਤਰਲੋਕ ਸਿੰਘ ਆਨੰਦ, ਬਲਦੇਵ ਸਿੰਘ ਬਿੰਦਰਾ, ਸੁਕੀਰਤੀ ਭਟਨਗਾਰ ਅਤੇ ਮੋਹਸਿਨ ਉਸਮਾਨੀ ਸ਼ਾਮਿਲ ਹਨ। ਇਨ੍ਹਾਂ ਸਾਹਿਤਕਾਰਾਂ ਸੰਬੰਧੀ ਸਨਮਾਨ ਪੱਤਰ ਕ੍ਰਮਵਾਰ ਡਾ. ਹਰਗੁਣਪ੍ਰੀਤ ਸਿੰਘ,ਸ਼ਿਸ਼ਨ ਕੁਮਾਰ, ਸਤਨਾਮ ਕੌਰ ਚੌਹਾਨ, ਗੁਰਪ੍ਰੀਤ ਡਿੰਪੀ ਅਤੇ ਅੰਮ੍ਰਿਤਪਾਲ ਸਿੰਘ ਸ਼ੈਦਾ ਵੱਲੋਂ ਪੜ੍ਹੇ ਗਏ।ਇਨ੍ਹਾਂ ਸ਼ਖ਼ਸੀਅਤਾਂ ਨੂੰ ਡਾ. ਸੁਰਜੀਤ ਸਿੰਘ ਖੁਰਮਾ,ਅਮਰਜੀਤ ਸਿੰਘ ਵਾਲੀਆ,ਧਰਮ ਕੰਮੇਆਣਾ,ਡਾ. ਜੀ.ਐਸ.ਆਨੰਦ,ਸਾਬਕਾ ਡੀ.ਐਸ.ਪੀ.ਨਾਹਰ ਸਿੰਘ,ਜਨਰਲ ਸਕੱਤਰ ਦਵਿੰਦਰ ਪਟਿਆਲਵੀ,ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਆਦਿ ਵੱਲੋਂ ਹਾਰ ਪਹਿਨਾਏ ਗਏ।ਸਰਪ੍ਰਸਤ ਬਾਬੂ ਸਿੰਘ ਰੈਹਲ ਨੇ ਇਸ ਰਵਾਇਤ ਨੂੰ ਸਭਾ ਦੇ ਇਤਿਹਾਸਕ ਵਿਚ ਇਤਿਹਾਸਕ ਕਦਮ ਕਿਹਾ। ਪੁਰਸਕਾਰ ਪ੍ਰਾਪਤ ਕਰਨ ਉਪਰੰਤ ਸਨਮਾਨਿਤ ਸ਼ਖ਼ਸੀਅਤਾਂ ਨੇ ਆਪਣੇ ਜੀਵਨ ਦੇ ਮੁੱਲਵਾਨ ਤਜਰਬੇ ਅਤੇ ਲਿਖਣ ਪ੍ਰਕਿਰਿਆ ਉਪਰ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਸਮਾਗਮ ਦੌਰਾਨ ਨਵੀਨ ਕਮਲ ਭਾਰਤੀ,ਅਮਰ ਗਰਗ ਕਲਮਦਾਨ ਧੂਰੀ,ਆਸ਼ਾ ਸ਼ਰਮਾ,ਗੁਰਪ੍ਰੀਤ ਸਿੰਘ ਢਿੱਲੋਂ,ਵਿਜੈ ਕੁਮਾਰ, ਅਨੂ ਭੱਟੀ,ਗੋਪਾਲ ਸਮਾਣਾ,ਗੁਰਧਿਆਨ ਸਿੰਘ, ਅੰਮ੍ਰਿਤਪਾਲ ਸਿੰਘ ਕੌਫੀ,ਬਚਨ ਸਿੰਘ ਗੁਰਮ, ਅੰਗਰੇਜ਼ ਸਿੰਘ ਵਿਰਕ,ਸਤੀਸ਼ ਵਿਦਰੋਹੀ,ਜੋਗਾ ਸਿੰਘ ਰੰਗੂਵਾਲ, ਗੁਰਪ੍ਰੀਤ ਕੌਰ ਢਿੱਲੋਂ ਅਤੇ ਵਿਜੇ ਕੁਮਾਰ ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।

ਇਸ ਸਮਾਗਮ ਵਿਚ ਡਾ. ਹਰਜਿੰਦਰਪਾਲ ਸਿੰਘ ਵਾਲੀਆ,ਪ੍ਰੋ. ਜੀ.ਐਸ.ਭਟਨਾਗਰ, ਪ੍ਰੋਫੈਸਰ ਤਰਲੋਚਨ ਕੌਰ, ਜੋਗਾ ਸਿੰਘ ਧਨੌਲਾ, ਪ੍ਰੋ. ਮਹਿੰਦਰਪਾਲ ਸਿੰਘ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ,ਰਾਜੇਸ਼ਵਰ ਕੁਮਾਰ, ਹਰਵਿੰਦਰ ਸਿੰਘ ਸੁਪਰਡੰਟ,ਜਸਬੀਰ ਸਿੰਘ, ਗੁਰਚਰਨ ਸਿੰਘ ਗੁਣੀਕੇ, ਪ੍ਰੋ. ਜੇ.ਕੇ. ਮਿਗਲਾਨੀ, ਜੋਗਾ ਸਿੰਘ,ਮੋਹਨ ਲਾਲ ਖੰਨਾ, ਪ੍ਰਕਾਸ਼ ਚੰਦ, ਕਿਰਨਦੀਪ ਕੌਰ, ਗੁਰਚਰਨ ਸਿੰਘ ਚੌਹਾਨ,ਰਾਜੇਸ਼ ਕੋਟੀਆ, ਜੋਗਾ ਸਿੰਘ ਖੀਵਾ ਆਦਿ ਸ਼ਾਮਿਲ ਸਨ।ਅੰਤ ਵਿਚ ਸਭਾ ਦੇ ਸਰਪ੍ਰਸਤ ਬਾਬੂ ਸਿੰਘ ਰੈਹਲ ਵੱਲੋਂ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਨੇ ਬਾਖ਼ੂਬੀ ਨਿਭਾਈ। ਅੰਤ ਵਿਚ ਸਭਾ ਨਾਲ ਲੰਮਾ ਅਰਸਾ ਜੁੜੇ ਰਹੇ ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਗਲਪਕਾਰ ਚੰਦਨ ਨੇਗੀ ਤੋਂ ਇਲਾਵਾ ਚਿੱਤਰਕਾਰ ਗੋਬਿੰਦਰ ਸਿੰਘ ਸੋਹਲ, ਜੈਤੇਗ਼ ਸਿੰਘ ਅਨੰਤ ਦੀ ਸੁਪਤਨੀ ਬੀਬੀ ਜਸਪਾਲ ਕੌਰ ਅਤੇ ਜੋਗਾ ਸਿੰਘ ਧਨੌਲਾ ਦੇ ਬਹਿਨੋਈ ਅਜਾਇਬ ਸਿੰਘ ਸੰਗਰੂਰ ਦੇ ਦਿਹਾਂਤ ਤੇ ਡੂੰਘੇ ਸ਼ੋਕ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।

Share this content:

Post Comment