Loading Now

ਪੰਜਾਬੀ ਫਿਲਮ ‘ਇੱਕ ਸੀ ਲਾਲੀ’ ਦਾ ਹੋਇਆ ਐਲਾਨ

ਪੰਜਾਬੀ ਫਿਲਮ ‘ਇੱਕ ਸੀ ਲਾਲੀ’ ਦਾ ਹੋਇਆ ਐਲਾਨ

ਚੰਡੀਗੜ੍ਹ, 1 ਜਨਵਰੀ – ਪੰਜਾਬੀ ਫਿਲਮਾਂ ਦੇ ਅਲਹਦਾ ਸਿਰਜਣ ਸਿਲਸਿਲੇ ਦੀ ਜਾਰੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ ‘ਇੱਕ ਸੀ ਲਾਲੀ’, ਜੋ ਅੱਜ ਕਰ ਦਿੱਤੀ ਗਈ ਰਸਮੀ ਅਨਾਊਂਸਮੈਂਟ ਬਾਅਦ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। ‘ਯੁੱਗ ਫਿਲਮ ਸਟੂਡਿਓ’ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਹ ਅਰਥ-ਭਰਪੂਰ ਫਿਲਮ, ਜਿਸ ਦਾ ਨਿਰਦੇਸ਼ਨ ਲਵਲੀ ਸ਼ਰਮਾ ਕਰਨਗੇ, ਜੋ ਇੰਨੀ ਦਿਨੀਂ ਨਿਰਮਾਣ ਅਧੀਨ ਅਪਣੀ ਡਾਇਰੈਕਟੋਰੀਅਲ ਫਿਲਮ ‘ਬੇਗੋ’ ਨੂੰ ਲੈ ਕੇ ਚਰਚਾ ਦਾ ਕੇਂਦਰ ਬਣੇ ਹੋਏ ਹਨ।

ਨਿਰਮਾਤਾ ਐਮਪੀ ਨਿਹਾਲੇਵਾਲੀਆ, ਸ਼ੀਰਾ ਧੂੜਕੋਟੀਆ ਅਤੇ ਦਿਲਵੀਰ ਸਿੰਘ ਵੱਲੋਂ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਸਮਾਜਿਕ ਸਰੋਕਾਰਾਂ ਨਾਲ ਜੁੜੇ ਕਰੰਟ ਮੁੱਦਿਆਂ ਨੂੰ ਵੀ ਪ੍ਰਤੀਬਿੰਬ ਕਰੇਗੀ, ਜਿਸ ਵਿੱਚ ਕਈ ਪ੍ਰਤਿਭਾਵਾਨ ਅਤੇ ਨਵੇਂ ਚਿਹਰਿਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ। “ਡਾਕਟਰ ਰੱਬ ਦਾ ਰੂਪ ਹੁੰਦਾ ਦੇ…” ਸਵਾਲੀਆ ਨਿਸ਼ਾਨ ਉਪਰ ਕੇਂਦਰਿਤ ਕੀਤੀ ਗਈ ਹੈ ਉਕਤ ਫਿਲਮ, ਜਿਸ ਦਾ ਫਿਲਮਾਂਕਣ ਮਾਲਵਾ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਤਾ ਜਾਵੇਗਾ, ਜਿਸ ਸੰਬੰਧਤ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨੂੰ ਅੰਜ਼ਾਮ ਦੇਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

ਪਾਲੀਵੁੱਡ ਸਫਾਂ ਵਿੱਚ ਤੇਜ਼ੀ ਨਾਲ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਨਿਰਦੇਸ਼ਕ ਲਵਲੀ ਸ਼ਰਮਾ, ਜੋ ਪੰਜਾਬੀ ਸਿਨੇਮਾ ਦੇ ਕਈ ਮੰਝੇ ਹੋਏ ਨਿਰਦੇਸ਼ਕਾਂ ਨਾਲ ਸਹਾਇਕ ਨਿਰਦੇਸ਼ਕ ਦੇ ਤੌਰ ਉਤੇ ਜੁੜੇ ਰਹੇ ਹਨ। ਓਧਰ ਜੇਕਰ ਐਲਾਨੀ ਹੋਈ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਮਸ਼ਹੂਰ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਇੱਕ ਸਾਹਿਤ ਵਿਧਾ ਉਪਰ ਆਧਾਰਿਤ ਕੀਤੀ ਗਈ ਹੈ ਇਹ ਫਿਲਮ, ਜਿਸ ਦਾ ਸਟੋਰੀ-ਸਕਰੀਨ ਪਲੇਅ ਅਤੇ ਡਾਇਲਾਗ ਲੇਖਣ ਵੀ ਉਨ੍ਹਾਂ ਦੁਆਰਾ ਹੀ ਕੀਤਾ ਜਾ ਰਿਹਾ ਹੈ।

Share this content:

Post Comment