Loading Now

ਪੰਜਾਬੀ ਗਾਇਕ ਮਨਕੀਰਤ ਔਲਕ ਨੂੰ ਬੰਬੀਹਾ ਗਿਰੋਹ ਤੋਂ ਮਿਲੀ ਧਮਕੀ

ਪੰਜਾਬੀ ਗਾਇਕ ਮਨਕੀਰਤ ਔਲਕ ਨੂੰ ਬੰਬੀਹਾ ਗਿਰੋਹ ਤੋਂ ਮਿਲੀ ਧਮਕੀ

ਚੰਡੀਗੜ੍ਹ, 19 ਮਾਰਚ – ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਬੰਬੀਹਾ ਗੈਂਗ ਵਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਬੰਬੀਹਾ ਗੈਂਗ ਦੇ ਕਿਸ ਗੈਂਗਸਟਰ ਨੇ ਦਿੱਤੀ ਹੈ ਧਮਕੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਬੰਬੀਹਾ ਗੈਂਗ ਵਲੋਂ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਚਲਦਿਆਂ ਇਹ ਧਮਕੀ ਗੈਂਗਸਟਰ ਲੱਕੀ ਪਟਿਆਲ ਨੇ ਦਿੱਤੀ ਹੈ । ਦੱਸਣਯੋਗ ਹੈ ਕਿ ਲੱਕੀ ਪਟਿਆਲਾ ਵਲੋਂ ਇਹ ਧਮਕੀ ਇੱਕ ਆਡੀਓ ਰਿਕਾਰਡਿੰਗ ਭੇਜ ਕੇ ਦਿੱਤੀ ਗਈ ਹੈ ਸਾਹਮਣੇ ਆਈ ਹੈ ।

ਕੀ ਆਖਿਆ ਗਿਆ ਭੇਜੀ ਗਈ ਰਿਕਾਰਡਿੰਗ ਵਿਚ

ਲੱਕੀ ਪਟਿਆਲਾ ਨੇ ਜੋ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਰਿਕਾਰਡਿੰਗ ਭੇਜੀ ਹੈ ਵਿੱਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਦੇ ਸੈਕਟਰ-9 ਵਿੱਚ ਹੋਏ ਕਤਲ ਕਾਰਨ ਬਹੁਤ ਸਾਰੇ ਲੋਕ ਗੁੱਸੇ ਵਿੱਚ ਹਨ । ਹੁਣ ਮਨਕੀਰਤ ਔਲਖ ਦੀ ਵਾਰੀ ਹੈ । ਉਹ ਜਿੰਨੇ ਮਰਜ਼ੀ ਗੰਨਮੈਨ ਰੱਖ ਸਕਦਾ ਹੈ ਪਰ ਉਸਦੀ ਵਾਰੀ ਬੁਲਾਈ ਜਾਵੇਗੀ।

Share this content:

Post Comment