Loading Now

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ

ਚੰਡੀਗੜ੍ਹ, 30 ਦਸੰਬਰ – ਪੰਜਾਬ ਸਰਕਾਰ ਦੀ ਅੱਜ ਯਾਨੀਕਿ 29 ਦਸੰਬਰ ਨੂੰ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਨਿਵਾਸ ‘ਤੇ ਹੋਵੇਗੀ। ਇਹ ਮੀਟਿੰਗ ਮਨਰੇਗਾ ਨੂੰ ਲੈ ਕੇ 30 ਦਸੰਬਰ ਨੂੰ ਹੋਣ ਵਾਲੇ ਖਾਸ ਸੈਸ਼ਨ ਤੋਂ ਠੀਕ ਪਹਿਲਾਂ ਬੁਲਾਈ ਗਈ ਹੈ। ਇਹ ਇਸ ਸਾਲ ਦੀ ਆਖ਼ਰੀ ਕੈਬਨਿਟ ਮੀਟਿੰਗ ਮੰਨੀ ਜਾ ਰਹੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਕੱਲ੍ਹ ਹੋਣ ਵਾਲੇ ਸੈਸ਼ਨ ਲਈ ਰਣਨੀਤੀ ਤੈਅ ਕੀਤੀ ਜਾਵੇਗੀ। ਨਾਲ ਹੀ ਨਵੀਆਂ ਭਰਤੀਆਂ, ਉਦਯੋਗ ਨੀਤੀ (ਇੰਡਸਟਰੀ ਪਾਲਿਸੀ) ਸਮੇਤ ਕਈ ਅਹਿਮ ਮੁੱਦਿਆਂ ‘ਤੇ ਫੈਸਲੇ ਹੋ ਸਕਦੇ ਹਨ।

ਮਹੀਨੇ ਵਿੱਚ ਦੂਜੀ ਕੈਬਨਿਟ ਮੀਟਿੰਗ

20 ਦਸੰਬਰ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਮੁੱਖ ਫੈਸਲਾ ਲਿਆ ਗਿਆ ਸੀ ਕਿ ਕੇਂਦਰ ਸਰਕਾਰ ਦੇ VB-G RAM G Bill 2025 (ਜੋ MGNREGA ਨੂੰ ਪ੍ਰਭਾਵਿਤ ਕਰਨ ਵਾਲਾ ਪ੍ਰਸਤਾਵਿਤ ਬਿੱਲ ਹੈ) ਦੇ ਵਿਰੋਧ ਵਿੱਚ ਵਿਧਾਨ ਸਭਾ ਦਾ ਖਾਸ ਸੈਸ਼ਨ 30 ਦਸੰਬਰ 2025 ਨੂੰ ਬੁਲਾਇਆ ਜਾਵੇ, ਤਾਂ ਜੋ ਇਸਦੇ ਖਿਲਾਫ ਪ੍ਰਸਤਾਵ ਪਾਸ ਕੀਤਾ ਜਾ ਸਕੇ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਸੀ। ਇਸ ਤੋਂ ਇਲਾਵਾ ਕੈਬਿਨੇਟ ਮੀਟਿੰਗ ਵਿੱਚ ਹੋਰ 4 ਅਹਿਮ ਫੈਸਲੇ ਵੀ ਲਏ ਗਏ। ਇਨ੍ਹਾਂ ਵਿੱਚ ਰਿਕਾਰਡ ਆਫ਼ ਰਾਈਟਸ ਐਕਟ, ਲੋਕਲ ਬਾਡੀ ਵਿਭਾਗ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਨਾਲ ਸਬੰਧਤ ਫੈਸਲੇ ਸ਼ਾਮਲ ਹਨ। ਹੁਣ ਲੋਕਾਂ ਨੂੰ ਇਨ੍ਹਾਂ ਤਿੰਨੋਂ ਮਾਮਲਿਆਂ ਨਾਲ ਜੁੜੀਆਂ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਅਤੇ ਲਾਭ ਮਿਲ ਸਕੇਗਾ। ਇਸ ਤੋਂ ਇਲਾਵਾ ਬਠਿੰਡਾ ਵਿੱਚ ਥਰਮਲ ਪਲਾਂਟ ਦੀ 30 ਏਕੜ ਜ਼ਮੀਨ ਬਸ ਸਟੈਂਡ ਬਣਾਉਣ ਲਈ ਦਿੱਤੀ ਗਈ ਸੀ। ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਹੁਣ ਇਹ ਬਸ ਸਟੈਂਡ 10 ਏਕੜ ਜ਼ਮੀਨ ‘ਤੇ ਹੀ ਤਿਆਰ ਕੀਤਾ ਜਾਵੇਗਾ।

Share this content:

Post Comment