ਪੰਜਾਬ ਵਿੱਚ ਭਾਜਪਾ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਇਕੱਲਿਆਂ ਲੜੇਗੀ ਚੋਣ:ਬੀ. ਐੱਲ. ਸੰਤੋਸ਼
ਪਟਿਆਲਾ : ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪਟਿਆਲਾ ਵਿਖੇ ਇੱਕ ਵਿਸ਼ਾਲ ਸੰਗਠਨਾਤਮਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਬੀ. ਐੱਲ. ਸੰਤੋਸ਼ ਉਚੇਚੇ ਤੌਰ ‘ਤੇ ਪਹੁੰਚੇ ਅਤੇ ਪਾਰਟੀ ਵਰਕਰਾਂ ਨਾਲ ਅਹਿਮ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਦੌਰਾਨ ਰਾਸ਼ਟਰੀ ਸੰਗਠਨ ਮਹਾਂ ਮੰਤਰੀ ਬੀ. ਐੱਲ. ਸੰਤੋਸ਼ ਨੇ ਜਿਲ੍ਹਾ ਪ੍ਰਧਾਨਾਂ ਅਤੇ ਵਰਕਰਾਂ ਤੋਂ ਸੰਗਠਨਾਤਮਕ ਗਤੀਵਿਧੀਆਂ ਦਾ ਵੇਰਵਾ ਲਿਆ। ਉਨ੍ਹਾਂ ਨੇ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਲਈ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰਿਆ ਅਤੇ ਪਾਰਟੀ ਦੇ ਆਧਾਰ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਨਿਰਦੇਸ਼ ਦਿੱਤੇ।
ਸਾਫ ਤੌਰ ਤੇ ਅੱਜ ਦੀ ਮੀਟਿੰਗ ਦੇ ਵਿੱਚ ਬੀਐਲ ਸੰਤੋਸ਼ ਦੇ ਵੱਲੋਂ ਆਪਣੇ ਵਰਕਰਾਂ ਨੂੰ ਦੋ ਟੂ ਗੱਲ ਕੀਤੀ ਗਈ ਕਿ 117 ਸੀਟਾਂ ਦੇ ਉੱਪਰ ਭਾਜਪਾ ਇਕੱਲੇ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਮੈਦਾਨ ਵਿੱਚ ਉਤਰੇਗੀ।ਹਾਲਾਂਕਿ ਹਾਈ ਕਮਾਂਡ ਦੇ ਵੱਲੋਂ ਕਿਸ ਤਰੀਕੇ ਦਾ ਫੈਸਲਾ ਲਿੱਤਾ ਜਾਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਸ ਤਰੀਕੇ ਨਾਲ ਇਹ ਸੰਗਠਨ ਦੀ ਮੀਟਿੰਗ ਦੇ ਵਿੱਚ ਐਲਾਨ ਹੋਇਆ ਹੈ ਤਾਂ ਇੱਕ ਵਾਰੀ ਸਿਆਸਤ ਦੇ ਵਿੱਚ ਹਲਚਲ ਜਰੂਰ ਦੇਖਣ ਨੂੰ ਮਿਲ ਰਹੀ ਹੈ।
Share this content:



Post Comment