Loading Now

ਪੰਜਾਬ ਵਿਚ ਰਾਜਨੀਤਿਕ ਅੰਦੋਲਨ ਲਈ ਸਾਂਝਾ ਮੋਰਚਾ ਗਠਿਤ

ਪੰਜਾਬ ਵਿਚ ਰਾਜਨੀਤਿਕ ਅੰਦੋਲਨ ਲਈ ਸਾਂਝਾ ਮੋਰਚਾ ਗਠਿਤ

*ਪ੍ਰਜੀਡੀਅਮ ਤੇ ਸਟੇਟ ਕੌਂਸਲ ਬਨਾਉਣ ਦਾ ਕੀਤਾ ਐਲਾਨ
*ਪੰਜਾਬ ਨੂੰ ਪੰਜ ਜੋਨਾਂ ਵਿਚ ਵੰਡਕੇ ਪੰਜ ਜੋਨਲ ਇੰਨਚਾਰਜ ਨਿਯੁਕਤ ਹੋਣਗੇ
*117 ਉਮੀਦਵਾਰਾਂ ਦੀ ਚੋਣ ਮੈਰਿਟ ਅਧਾਰ ਤੇ ਹਲਕਾ ਕਮੇਟੀਆਂ ਕਰਨਗੀਆਂ

ਲੁਧਿਆਣਾ4 ਜੂਨ (ਗਿਆਨ ਸਿੰਘ/ਏ ਡੀ ਪੀ ਨਿਊਜ) ਅੱਜ ਜਿਸ ਪੰਜਾਬੀ ਨੂੰ ਇਹ ਭੁਲੇਖਾ ਹੈ, ਕਿ ਰਵਾਇਤੀ ਪਾਰਟੀਆਂ ਪੰਜਾਬ ਨੂੰ ਬਚਾ ਲੈਣਗੀਆਂ, ਉਹ ਅਸਲ ਵਿਚ ਆਪਣੀ ਕਬਰ ਆਪ ਖੋਦ ਰਿਹਾ ਹੈ।
ਸਾਨੂੰ ਬਦਲਵੀਂ ਰਾਜਨੀਤੀ ਦੀ ਲੋੜ ਹੈ ਜਿਸ ਵਿੱਚ ਵਿਅਕਤੀ ਵਿਸ਼ੇਸ਼ ਨਾਲੋਂ ਸਿਧਾਂਤ ਅਤੇ ਟੀਚੇ ਸੇਧਣੇ ਪੈਣਗੇ।
ਪੰਜਾਬ ਨੂੰ ਬਰਬਾਦ ਕਰਨ ਅਤੇ ਲੁੱਟਣ ਵਾਲਿਆਂ ਨੂੰ ਸਿੱਧੇ ਹੋਏ ਬਿਨਾਂ ਪੰਜਾਬ ਦੀ ਹੋਣ ਵਾਲੀ ਤਬਾਹੀ ਨੂੰ ਕੋਈ ਮੋੜਾ ਨਹੀੰ ਪਵੇਗਾ ਸਗੋੰ ਇਹ ਬਿੱਲੀ ਮੂਹਰੇ ਖੜ੍ਹੇ ਕਬੂਤਰ ਦੇ ਅੱਖਾਂ ਮੀਚਣ ਦੀ ਨਿਆਈ ਹੈ।

fhjjhgfds-1024x413 ਪੰਜਾਬ ਵਿਚ ਰਾਜਨੀਤਿਕ ਅੰਦੋਲਨ ਲਈ ਸਾਂਝਾ ਮੋਰਚਾ ਗਠਿਤ

ਅੱਜ ਸੂਝਵਾਨ ਪੰਜਾਬੀਆਂ ਖਾਸ ਕਰ ਪੰਜਾਬ ਦੀ ਨੌਜਵਾਨੀ, ਸੇਵਾ ਵਿੱਚ ਅਤੇ ਸੇਵਾ ਮੁੱਕਤ ਮੁਲਾਜ਼ਮਾਂ ਅਤੇ ਜਮੀਨੀ ਪੱਧਰ ਉਤੇ ਭ੍ਰਿਸ਼ਟ ਸਿਸਟਮ ਖ਼ਿਲਾਫ ਲੜ ਰਹੇ ਜੱਥੇਬੰਦਕ ਆਗੂਆਂ ਨੇ ਲੁਧਿਆਣਾ ਮੀਟਿੰਗ ਵਿੱਚ ਇਕੱਤਰ ਪੰਜਾਬ ਦਰਦੀਆਂ ਦੇ ਇਕੱਠ ਵੱਲੋਂ ਪੰਜਾਬ ਅਤੇ ਆਪਣੇ ਪਰਿਵਾਰਾਂ ਲਈ ਫਿਕਰਮੰਦਾਂ ਲਈ ਅਪੀਲ ਹੈ ਕਿ ਅਸੀਂ ਕੁਝ ਲੋਕ ਜੁੜ ਕੇ ਪੰਜਾਬ ਨਾਲ ਖਲੋ ਗਏ ਹਾਂ ਆਉ ਤੁਸੀਂ ਵੀ ਬਰਾਬਰ ਨਾਲ ਖੜੋ।

ਪੰਜ ਰਾਜਸੀ ਸੋਚ ਰੱਖਣ ਵਾਲੇ ਗਰੁੱਪ ਅਤੇ 10 ਤੋਂ ਵੱਧ ਜੱਥੇਬੰਦੀਆਂ ਨੇ ਮਿਲ ਕੇ ਇਕ ਪ੍ਰਜੀਡੀਅਮ ਅਤੇ ਸਟੇਟ ਕੌਸਿਲ ਦਾ ਅਗਾਜ਼ ਕੀਤਾ ਅਤੇ ਹੋਰਾਂ ਨੂੰ ਸਾਮਲ ਹੋਣ ਲਈ ਅਵਾਜ਼ ਮਾਰੀ ਹੈ।

ਇਸ ਮੀਟਿੰਗ ਵਿਚ ਜਾਗੋ ਪੰਜਾਬ ਪਾਰਟੀ, ਸਾਂਝਾ ਪੰਜਾਬ ਪਾਰਟੀ, ਜੈ ਜਵਾਨ ਜੈ ਕਿਸਾਨ ਪਾਰਟੀ, ਆਦਰਸ਼ ਪਾਰਟੀ, ਅਜ਼ਾਦ ਪੰਜਾਬ ਪਾਰਟੀ, ਐਕਸ ਆਰਮੀ ਵੈੱਲਫੇਅਰ ਕਮੇਟੀ ਪੰਜਾਬ ਨੇ ਰਾਜਨੀਤਕ ਅੰਦੋਲਨ ਲਈ ਸਾਂਝਾ ਮੋਰਚਾ ਗਠਿਤ ਕੀਤਾ ਹੈ।

ਜਿਸ ਵਿੱਚ ਐਸ ਐਸ ਬੋਪਾਰਾਏ ਸਾਬਕਾ ਆਈ ਏ ਐਸ , ਜਸਟਿਸ ਰਣਜੀਤ ਸਿੰਘ, ਡਾ ਗੁਰਕੰਵਲ ਸਿੰਘ ਖੇਤੀ ਮਾਹਿਰ, ਬਰਗੇਡੀਅਰ ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ ਆਸੀ, ਡਾ ਆਰ ਪੀ ਐਸ ਬੋਪਾਰਾਏ, ਡਾ. ਗੁਰਮੀਤ ਸਿੰਘ, ਤਰੁਣ ਜੈਨ ਬਾਵਾ, ਮੇਜਰ ਆਰ ਪੀ ਐਸ ਮਲਹੋਤਰਾ, ਅਮਰਜੀਤ ਸਿੰਘ ਉਧੋਵਾਲੀ ਅਤੇ ਬਲਵਿੰਦਰ ਸਿੰਘ ਫਿਰੋਜ਼ਪੁਰ ਸ਼ਾਮਿਲ ਕੀਤੇ ਗਏ ਹਨ।
ਇਸ ਦੇ ਨਾਲ ਹੀ 25 ਮੈਂਬਰੀ ਸਟੇਟ ਕੌਸਿਲ ਵੀ ਬਣਾਈ ਗਈ ਤੇ ਫੈਸਲਾ ਕੀਤਾ ਗਿਆ ਕਿ ਕੌਸਿਲ ਅਤੇ ਪ੍ਰਿਜੀਡੀਅਮ ਦੋਵਾਂ ਫੋਰਮਾਂ ਨੂੰ ਚੋਣ ਐਲਾਨ ਤਕ ਖੁੱਲਾ ਰੱਖ ਕੇ ਹਰ ਸਰਕਰਦਾ ਤੇ ਸੂਝਵਾਨ ਪੰਜਾਬੀ ਨੂੰ ਹੋਂਦ ਦੀ ਲੜ੍ਹਾਈ ਵਿੱਚ ਸ਼ਾਮਿਲ ਕੀਤਾ ਜਾਵੇਗਾ। ਮੌਕੇ ਤੇ ਲਏ ਕੁਝ ਫੈਸਲੇ —
ਇਸ ਸਾਂਝੇ ਮੋਰਚੇ ਦਾ ਕੋਈ ਇਕ ਪ੍ਰਧਾਨ ਨਹੀਂ ਹੋਵੇਗਾ ਕਿਸਾਨ ਅੰਦੋਲਨ ਵਾਂਗ ਤਰਤੀਬਵਾਰ ਪ੍ਰਧਾਨਗੀ ਮੰਡਲ ਬਦਲਦਾ ਰਹੇਗਾ। ਮੁੱਖ ਕੇਂਦਰ ਬਿੰਦੂ ਵਿੱਚ ਕਾਰਜ ਇਸ ਮੋਰਚੇ ਦਾ ਮੱਕਸਦ , “ਪੰਜਾਬੀਆਂ ਦੀ ਇਕਜੁੱਟਤਾ, ਮਜ਼ਬੂਤ ਪੰਜਾਬ ਦੀ ਸਿਰਜਣਾ ਅਤੇ ਚੋਰ ਸਿਆਸਤਦਾਨਾਂ ਦੀ ਰਵਾਨਗੀ ” ਰਹੇਗਾ।

ਦੂਜਾ ਕਿਸੇ ਵੀ ਉਮੀਦਵਾਰ ਦੀ ਚੋਣ ਹੱਲਕਾ ਕਮੇਟੀ ਕਰੇਗੀ ਜਿਸ ਦੀ ਗਿਣਤੀ 100 ਰਹੇਗੀ ਉਸ ਦੀ ਸਲਾਹ ਅਤੇ ਮੈਰਿਟ ਅਧਾਰਿਤ ਰਹੇਗੀ।

ਪੰਜਾਬੀਆਂ ਦੇ ਸਹਿਯੋਗ ਨਾਲ ਵਿਧਾਨ ਸਭਾ ਦੀ ਚੋਣ ਲੜੀ ਜਾਵੇਗੀ, ਮਾਫੀਆ ਅਤੇ ਕਾਰਪੋਰੇਟ ਤੋਂ ਫੰਡ ਨਹੀਂ ਲਿਆ ਜਾਵੇਗਾ। ਮੁਕੰਮਲ ਪਾਰਦਰਸ਼ਤਾ ਰਹੇਗੀ ਅਤੇ 117 ਫਾਇਨਾਂਸ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।

ਸੰਗਠਨ ਦੀ ਮਜ਼ਬੂਤੀ ਲਈ ਪੰਜਾਬ ਨੂੰ 5 ਹਿਸਿਆਂ ਵਿਚ ਵੰਡ ਕੇ 5 ਕੋਅਰਡੀਨੇਟਰ ਲਗਾਏ ਜਾਣਗੇ। ਹਰ ਜ਼ਿਲ੍ਹੇ ਵਿਚ ਪ੍ਰਜਿਡੀਅਮ ਅਤੇ ਕੋਆਰਡੀਨੇਟਰ ਲਗਾਇਆ ਜਾਵੇਗਾ।
ਹੱਲਕਾ ਕਮੇਟੀ, ਹੱਲਕਾ ਪ੍ਰਜਿਡੀਅਮ ਅਤੇ ਕੋਆਰਡੀਨੇਟਰ ਵੀ ਲਗਾਏ ਜਾਣਗੇ।

ਪੰਜਾਬ ਦੀ ਆਰਥਿਕਤਾ ਵਿਕਸਤ ਕਿਵੇਂ ਹੋਵੇ, 2023 ਵਿਚ ਬਣੀ ਖੇਤੀ ਨੀਤੀ ਦਾ ਪ੍ਰਚਾਰ ਪ੍ਰਸਾਰ, ਮਾਰੂ ਨਸ਼ਿਆਂ ਦਾ ਖ਼ਾਤਮਾ ਅਤੇ ਹੱਲ, ਅਮਨ ਕਾਨੂੰਨ ਅਤੇ ਭ੍ਰਿਸ਼ਟਾਚਾਰ ਨੂੰ ਨੱਥ,ਸਿੱਖਿਆ, ਸਿਹਤ, ਸ਼ਹਿਰਾਂ ਦਾ ਸੁਧਾਰ, ਮਜ਼ਦੂਰਾਂ ਲਈ ਨੀਤੀ, ਰੋਜ਼ਗਾਰ ਨੀਤੀ, ਡਰਾਈਵਰਾਂ ਅਤੇ ਬੁਢਾਪਾ, ਵਿਧਵਾ, ਦਿਵਿਅੰਗ ਦੀ ਸਮਾਜਿਕ ਸੁਰੱਖਿਆ ਸਮੇਤ 15 ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਜਿਹੜੇ ਆਪਣੇ ਵੱਲੋਂ ਇਕ ਨਕਸ਼ਾ ਤਿਆਰ ਕਰਨਗੇ। ਜਿਵੇੰ ਵਿਕਸਤ ਬੈਠਕਾਂ ਵਿੱਚ ਕਿਸਾਨ ਆਗੂ ਨਿਰਭੈ ਸਿੰਘ ਹਾਜ਼ਰ ਸਨ ਉਵੇਂ ਅੱਜ ਦੀ ਮੀਟਿੰਗ ਵਿੱਚ ਸਲਾਹ ਮਸ਼ਵਰੇ ਲਈ ਡਾ. ਦਰਸ਼ਨ ਪਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਤੇ ਦੋਹਾਂ ਆਗੂਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਪੰਜਾਬ ਦੇ ਲੋਕੋ ਹੁਣ ਫੈਸਲਾ ਤੁਸਾਂ ਕਰਨਾ ਹੈ ਕਿ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਹੈ ਤਾਂ ਵਿਚਾਰ ਦਿਓ ਹੋਰ ਕੀ ਕੀਤਾ ਜਾ ਸੱਕਦਾ ਹੈ, ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਇਕ ਮੁਹਿੰਮ ਬਣੇ ਤਾਂ ਵਿਚਾਰ ਦੇ ਕੇ ਅੱਗੇ ਹੋਰ ਦੋਸਤਾਂ ਨੂੰ ਭੇਜੋ ।
ਜ਼ਿਮੇਵਾਰੀ ਚੁੱਕਣ ਲਈ ਸੰਪਰਕ ਕਰੋ ਤਾਂ ਕਿ ਪੰਜਾਬ ਨੂੰ ਅਸਲ ਅਰਥਾਂ ਵਿੱਚ ਬਚਾਉਣ ਲਈ ਭਾਰ ਵੰਡਿਆ ਜਾ ਸਕੇ…।

Share this content:

Post Comment