Loading Now

ਪੰਜਾਬ ਯੂਨੀਵਰਸਿਟੀ ਹੋਸਟਲ ‘ਚ 60 ਲੱਖ ਦਾ ਘੋਟਾਲਾ, ਸਾਬਕਾ ਕਰਮਚਾਰੀ ਖ਼ਿਲਾਫ਼ FIR ਦਰਜ਼

ਪੰਜਾਬ ਯੂਨੀਵਰਸਿਟੀ ਹੋਸਟਲ ‘ਚ 60 ਲੱਖ ਦਾ ਘੋਟਾਲਾ, ਸਾਬਕਾ ਕਰਮਚਾਰੀ ਖ਼ਿਲਾਫ਼ FIR ਦਰਜ਼

ਚੰਡੀਗੜ੍ਹ, 12 ਅਗਸਤ – ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਡਾ. ਸੁਸ਼ੀਲ ਨੈਯਰ ਵਰਕਿੰਗ ਵੂਮੈਨ ਹੋਸਟਲ ਵਿੱਚ ਸਟੂਡੈਂਟ ਫੀਸ ਨਾਲ ਜੁੜੇ ਵੱਡੇ ਘੋਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਯੂਨੀਵਰਸਿਟੀ ਪ੍ਰਬੰਧਨ ਨੇ ਇਸ ਮਾਮਲੇ ਵਿੱਚ ਐਫਆਈਆਰ (FIR) ਦਰਜ ਕਰਵਾਈ ਹੈ ਅਤੇ ਹੁਣ ਪੁਲਿਸ ਆਪਣੀ ਜਾਂਚ ਕਰੇਗੀ। ਆਉਣ ਵਾਲੇ ਦਿਨਾਂ ਵਿੱਚ ਇਸ ਸਕੈਂਮ ਦੀ ਹੋਰ ਪਰਤਾਂ ਵੀ ਸਾਹਮਣੇ ਆ ਸਕਦੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ, ਹੋਸਟਲ ਵਿੱਚ ਕੰਮ ਕਰਨ ਵਾਲੀ ਇੱਕ ਸਾਬਕਾ ਡੇਲਿਵਰੀ ਕਾਮ ਕਰਨ ਵਾਲੀ ਮਹਿਲਾ ਕਰਮਚਾਰੀ ਨੇ ਲਗਭਗ 60 ਲੱਖ ਰੁਪਏ ਆਪਣੇ ਨਿੱਜੀ ਬੈਂਕ ਅਕਾਊਂਟ ਵਿੱਚ ਟਰਾਂਸਫਰ ਕਰਵਾ ਲਏ ਸੀ। ਇਹ ਘੋਟਾਲਾ ਵਾਰਡਨ ਪ੍ਰੋਫੈਸਰ ਅਵਨੀਤ ਕੌਰ ਦੇ ਕਾਰਜਕਾਲ ਦੌਰਾਨ ਹੋਇਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਕਰਮਚਾਰੀ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

Share this content:

Post Comment