ਪੰਜਾਬ ਯੂਨੀਵਰਸਿਟੀ ਨੇ ਪ੍ਰੀਖਿਆ ਫਾਰਮ ਭਰਨ ਦੀ ਮਿਤੀ ਵਧਾਈ
ਚੰਡੀਗੜ੍ਹ, 13 ਫਰਵਰੀ – ਪੰਜਾਬ ਯੂਨੀਵਰਸਿਟੀ (PU) ਨੇ ਵਿਦਿਆਰਥੀਆਂ ਦੇ ਹਿੱਤ ਵਿੱਚ ਇੱਕ ਅਹਿਮ ਫੈਸਲਾ ਲਿਆ ਹੈ। ਯੂਨੀਵਰਸਿਟੀ ਨੇ ਸਾਰੇ ਯੂਜੀ (UG), ਪੀਜੀ (PG), ਪ੍ਰੋਫੈਸ਼ਨਲ, ਐਜੂਕੇਸ਼ਨ, ਸਰਟੀਫਿਕੇਟ, ਡਿਪਲੋਮਾ ਅਤੇ ਐਡਵਾਂਸ ਡਿਪਲੋਮਾ ਕੋਰਸਾਂ ਲਈ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀਆਂ ਅੰਤਿਮ ਮਿਤੀਆਂ ਵਿੱਚ ਸੋਧ ਕੀਤੀ ਹੈ। ਵਿਦਿਆਰਥੀ ਹੁਣ ਬਿਨਾਂ ਕਿਸੇ ਲੇਟ ਫੀਸ ਦੇ 24 ਫਰਵਰੀ ਤੱਕ ਆਪਣੇ ਪ੍ਰੀਖਿਆ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਪਹਿਲਾਂ ਇਹ ਅੰਤਿਮ ਮਿਤੀ 16 ਫਰਵਰੀ ਨਿਰਧਾਰਤ ਕੀਤੀ ਗਈ ਸੀ। ਇਸ ਤੋਂ ਇਲਾਵਾ, 2,710 ਰੁਪਏ ਲੇਟ ਫੀਸ ਦੇ ਨਾਲ ਵਿਦਿਆਰਥੀ 3 ਮਾਰਚ ਤੱਕ ਫਾਰਮ ਭਰ ਸਕਦੇ ਹਨ। ਪਹਿਲਾਂ ਲੇਟ ਫੀਸ ਦੇ ਨਾਲ ਅੰਤਿਮ ਮਿਤੀ 23 ਫਰਵਰੀ ਸੀ। ਇਸ ਫੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਰਾਹਤ ਮਿਲੇਗੀ, ਜੋ ਕਿਸੇ ਕਾਰਨ ਕਰਕੇ ਮਿੱਥੇ ਸਮੇਂ ਅੰਦਰ ਪ੍ਰੀਖਿਆ ਫਾਰਮ ਜਮ੍ਹਾਂ ਨਹੀਂ ਕਰਵਾ ਸਕੇ ਸਨ।
Share this content:


Post Comment