Loading Now

ਪੰਜਾਬ ਭਵਨ ਕੈਨੇਡਾ ਦੀ ”ਪੰਜਾਬੀ ਲਹਿਰ” ਦਾ ਸਿਖਰ ਹਜ਼ਾਰਾਂ ਬਾਲ ਲੇਖਕਾਂ ਤੇ ਪੰਜਾਬੀ ਚਿੰਤਕਾਂ ਤੱਕ ਪੁੱਜੀ ਮੁਹਿੰਮ

ਪੰਜਾਬ ਭਵਨ ਕੈਨੇਡਾ ਦੀ ”ਪੰਜਾਬੀ ਲਹਿਰ” ਦਾ ਸਿਖਰ ਹਜ਼ਾਰਾਂ ਬਾਲ ਲੇਖਕਾਂ ਤੇ ਪੰਜਾਬੀ ਚਿੰਤਕਾਂ ਤੱਕ ਪੁੱਜੀ ਮੁਹਿੰਮ

IMG-20250821-WA0120-300x175 ਪੰਜਾਬ ਭਵਨ ਕੈਨੇਡਾ ਦੀ ''ਪੰਜਾਬੀ ਲਹਿਰ'' ਦਾ ਸਿਖਰ     ਹਜ਼ਾਰਾਂ ਬਾਲ ਲੇਖਕਾਂ ਤੇ ਪੰਜਾਬੀ ਚਿੰਤਕਾਂ ਤੱਕ ਪੁੱਜੀ ਮੁਹਿੰਮ

ਹੁਣ ਮਹਾਰਾਸ਼ਟਰ ਦੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦਾ ਯਤਨ

ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਨੇ ਦੱਸੀ ਵੱਡੀ ਖ਼ਬਰ

ਕੈਨੇਡਾ ਦੇ ਸਰੀ ਸ਼ਹਿਰ ‘ਚ 6ਵੀਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ਤੋਂ ਬਾਅਦ ਇਸ ਕਾਨਫਰੰਸ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ, ਉੱਘੇ ਲੇਖਕ ਕਵਿੰਦਰ ਚਾਂਦ ਅਤੇ ਲੇਖਕ ਅਮਰੀਕ ਪਲਾਹੀ ਇਕ ਮੀਟਿੰਗ ਦੌਰਾਨ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪਸਾਰ ਲਈ ਕੁਝ ਨਵਾਂ ਉਲੀਕਣ ਲਈ ਗੱਲਬਾਤ ਕਰ ਰਹੇ ਸੀ, ਮੈਂ ਵੀ ਉਸ ਸਮੇਂ ਕੈਨੇਡਾ ‘ਚ ਪੰਜਾਬੀ ਕਾਨਫਰੰਸ ਦੀ ਅਖਬਾਰਾਂ ‘ਚ ਕਵਰੇਜ ਕਰਵਾਉਣ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਵਿਹਲਾ ਹੋਇਆ ਸੀ ਤੇ ਪੰਜਾਬ ਭਵਨ ਕੈਨੇਡਾ ਤੋਂ ਫੋਨ ਆਉਣ ਕਰਕੇ ਦਿੱਤੇ ਸਮੇਂ ‘ਤੇ ਮੀਟਿੰਗ ‘ਚ ਪੁੱਜ ਗਿਆ | ਇਸ ਮੀਟਿੰਗ ਦੌਰਾਨ ਪੰਜਾਬੀ ਦੇ ਪ੍ਰਚਾਰ ਲਈ ਪੰਜਾਬ ਭਵਨ ਕੈਨੇਡਾ ਵਲੋਂ ਚੱਲ ਰਹੀ ਮੁਹਿੰਮ ਨੂੰ ਸੁੱਖੀ ਬਾਠ ਵਲੋਂ ਨਵੀਂ ਪਨੀਰੀ ਤੱਕ ਲਿਜਾਣ ਦਾ ਏਜੰਡਾ ਸੀ, ਜਿਸ ਬਾਰੇ ਲੇਖਕ ਚਾਂਦ ਤੇ ਪਲਾਹੀ ਦੇ ਸੁਝਾਵਾਂ ਤੋਂ ਬਾਅਦ ਇਸ ਮੁਹਿੰਮ ਨਾਲ ਨਵੇਂ ਲੇਖਕਾਂ ਨੂੰ ਲਾਮਬੰਦ ਕਰਨ ਬਾਰੇ ਮਤਾ ਹੋਇਆ ਤੇ ਸੁੱਖੀ ਬਾਠ ਦਾ ਵਿਚਾਰ ਸੀ ਕਿ ਇਸ ਮੁਹਿੰਮ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਤੱਕ ਲਿਜਾਇਆ ਜਾਵੇ ਤੇ ਉਨ੍ਹਾਂ ਸਕੂਲਾਂ ‘ਚੋਂ ਉਹ ਬੱਚੇ ਜਿਹੜੇ ਲਿਖ ਸਕਦੇ ਹਨ, ਪਰ ਸਾਧਨਾਂ ਦੀ ਘਾਟ ਕਾਰਨ ਨਾ ਹੀ ਉਨ੍ਹਾਂ ਦੀਆਂ ਲਿਖਤਾਂ ਛਪ ਸਕਦੀਆਂ ਤੇ ਨਾ ਹੀ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਨੂੰ ਬੋਲਣ ਲਈ ਕੋਈ ਵੱਡਾ ਮੰਚ ਮਿਲਦਾ, ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ | ਮੈਂ ਸੁਣ ਰਿਹਾ ਸੀ, ਨਾਲ ਹੀ ਸੋਚ ਵੀ ਰਿਹਾ ਸੀ ਕਿ ਕੈਨੇਡਾ ਤੋਂ ਇਹ ਮੁਹਿੰਮ ਕਿਵੇਂ ਪੰਜਾਬ ਦੇ ਸਕੂਲਾਂ ਤੱਕ ਜਾਵੇਗੀ, ਨਾਲ ਹੀ ਇਹ ਵਿਚਾਰ ਆਇਆ ਕਿ ਕੁਝ ਕੁ ਸਕੂਲਾਂ ਤੱਕ ਇਹ ਮੁਹਿੰਮ ਲਿਜਾ ਕੇ ਗਿਣਤੀ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਕਿਤਾਬ ਛਾਪ ਦਿੱਤੀ ਜਾਵੇਗੀ |

ਇਸ ਮੀਟਿੰਗ ਤੋਂ ਕੁਝ ਸਮਾਂ ਬਾਅਦ ਮੈਂ ਤਾਂ ਭੁੱਲ ਚੁੱਕਾ ਸੀ, ਪਰ ਜਦੋਂ ਕੁਝ ਮਹੀਨਿਆਂ ਬਾਅਦ ਕੈਨੇਡਾ ਮੁੜ ਗਿਆ ਤਾਂ ਪਤਾ ਲੱਗਾ ਕਿ ਇਹ ਮੁਹਿੰਮ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਤੱਕ ਪੁੱਜ ਗਈ ਹੈ ਤੇ ਸੈਕੜੇ ਵਿਦਿਆਰਥੀਆਂ ਦੀਆਂ ਰਚਨਾਵਾਂ ਸਕੂਲਾਂ ‘ਚੋਂ ਇਕੱਠੀਆਂ ਕਰਕੇ ਪੰਜਾਬ ਭਵਨ ਕੈਨੇਡਾ ਵਲੋਂ ”ਨਵੀਆਂ ਕਲਮਾਂ ਨਵੀਂ ਉਡਾਣ” ਦੇ ਸਿਰਲੇਖ ਹੇਠ ਕਿਤਾਬਾਂ ਛਪ ਵੀ ਗਈਆਂ |

ਇਸ ਪਿੱਛੇ ਸੁੱਖੀ ਬਾਠ ਦਾ ਵੱਡਾ ਉਪਰਾਲਾ ਸੀ, ਸੁੱਖੀ ਬਾਠ ਬਾਰੇ ਗੱਲ ਕਰੀਏ ਉਹ ਕੈਨੇਡਾ ਦੇ ਸਰੀ ਸ਼ਹਿਰ ਦੇ ਪ੍ਰਸਿੱਧ ਬਿਜਨਿਸਮੈਨ ਹੋਣ ਦੇ ਨਾਲ ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਵੀ ਹਨ, ਦੁਨੀਆਂ ਭਰ ਦਾ ਕੋਈ ਅਜਿਹਾ ਨਾਮੀ ਪੰਜਾਬੀ ਲੇਖਕ ਨਹੀਂ ਹੋਣਾ, ਜਿਹੜਾ ਸੁੱਖੀ ਬਾਠ ਨੂੰ ਨਹੀਂ ਜਾਣਦਾ, ਉਹ ਕੈਨੇਡਾ ਪੁੱਜਦੇ ਲੇਖਕਾਂ, ਪੱਤਰਕਾਰਾਂ ਤੇ ਰੰਗ ਕਰਮੀਆਂ ਨੂੰ ਸਤਿਕਾਰਦਾ ਤੇ ਸੁੱਖੀ ਬਾਠ ਨੂੰ ਇਕ ਵਾਰ ਮਿਲਦਿਆਂ ਹੀ ਬੰਦਾ ਆਖਣ ਲੱਗ ਜਾਂਦਾ, ਉਹ ਆਪਣਾ ਸੁੱਖੀ ਬਾਠ, ਇਸ ਪਿੱਛੇ ਕਾਰਨ ਹੈ ਕਿ ਬਾਠ ‘ਚ ਆਪਣਾਪਣ ਹੈ |

ਗੱਲ ਨਵੀਆਂ ਕਲਮਾਂ, ਨਵੀਂ ਉਡਾਣ ਮੁਹਿੰਮ ਦੀ ਚੱਲ ਰਹੀ ਸੀ, ਜਦੋਂ ਮੈਂ ਕੁਝ ਮਹੀਨੇ ਪਹਿਲਾਂ ਕੈਨੇਡਾ ਦੁਬਾਰਾ ਪੁੱਜਿਆ ਤਾਂ ਪਤਾ ਲੱਗਾ, ਪੰਜਾਬ ਭਵਨ ਕੈਨੇਡਾ ਵਲੋਂ ਸੰਗਰੂਰ ਜ਼ਿਲ੍ਹੇ ‘ਚ ਸਕੂਲੀ ਬੱਚਿਆਂ ਦੀ ਨੈਸ਼ਨਲ ਪੱਧਰ ਦੀ ਬਾਲ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਤੇ ਇਹ ਵੀ ਪਤਾ ਲੱਗਾ ਕਿ ਉੱਘੇ ਅਜੀਤ ਦੇ ਪੱਤਰਕਾਰ ਸੁਖਵਿੰਦਰ ਸਿੰਘ ਫੁੱਲ ਵੀ ਕੈਨੇਡਾ ਪੁੱਜੇ ਹੋਏ ਹਨ, ਜਿਨ੍ਹਾਂ ਵਲੋਂ ਸਾਥ ਦਿੱਤਾ ਜਾ ਰਿਹਾ|

ਇਸ ਬਾਰੇ ਸੁਣਕੇ ਤੇ ਦੇਖ ਕੇ ਹੈਰਾਨੀ ਹੋਈ ਕਿ ਜਿਹੜੇ ਸੈਕੜੇ ਤੋਂ ਹਜ਼ਾਰਾਂ ਹੋਏ ਸਕੂਲੀ ਬੱਚਿਆਂ ਬਾਲ ਲੇਖਕਾਂ ਦੀਆਂ ਰਚਨਾਵਾਂ ਪੰਜਾਬ ਭਵਨ ਕੈਨੇਡਾ ਵਲੋਂ ਛਾਪੀਆਂ ਗਈਆਂ ਸਨ, ਉਨ੍ਹਾਂ ਬਾਲ ਲੇਖਕਾਂ ਨੂੰ ਆਪਣੀਆਂ ਰਚਨਾਵਾਂ ਬੋਲਣ ਲਈ ਵੱਡਾ ਮੰਚ ਦੇਣ ਦੇ ਨਾਲ ਨਾਲ ਵੱਡੇ ਇਨਾਮਾਂ ਨਾਲ ਵੀ ਨਿਵਾਜਿਆ ਗਿਆ, ਇਸ ਕਾਨਫਰੰਸ ਬਾਰੇ ਅਖਬਾਰਾਂ ‘ਚ ਕਵਰੇਜ਼ ਦੀ ਵੀ ਜਿਨੀ ਹੋ ਸਕੀ ਸੇਵਾ ਵੀ ਮੈਂ ਨਿਭਾਈ, ਇਸ ਤੋਂ ਬਾਅਦ ਇਹ ਮੁਹਿੰਮ ਰਾਜਸਥਾਨ ‘ਚ ਪੁੱਜ ਗਈ, ਜਿਥੇ ਪੰਜਾਬੀ ਬੱਚਿਆਂ ਦੀਆਂ ਰਚਨਾਵਾਂ ਦੀਆਂ ਕਿਤਾਬਾਂ ਛਪੀਆਂ ਤੇ ਬਾਲ ਕਾਨਫਰੰਸ ਵੀ ਹੋਈ |

ਹੁਣ ਇਹ ਮੁਹਿੰਮ ਵੱਖ ਵੱਖ ਦੇਸ਼ਾਂ ਤੇ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਦੇ ਬੱਚਿਆਂ ਤੱਕ ਵੀ ਪੁੱਜ ਗਈ ਹੈ, ਕੁਝ ਦਿਨ ਪਹਿਲਾਂ ਇਸ ਲਹਿਰ ਨਾਲ ਜੁੜੀ ਟੀਮ ਜਹਾਜ ‘ਚ ਉਡਾਰੀ ਭਰ, ਅਸਮਾਨ ਤੋਂ ਇਸ ਮੁਹਿੰਮ ਦੇ ਅਸਮਾਨ ਤੱਕ ਉੱਡਣ ਬਾਰੇ ਜਹਾਜ ‘ਚ ਪੱਤਰਕਾਰ ਨਾਲ ਗੱਲਬਾਤ ਕਰ ਰਹੀ ਸੀ ਅਤੇ ਇਸ ਟੀਮ ਨਾਲ ਸੁੱਖੀ ਬਾਠ ਵੀ ਸਨ |

ਕੈਨੇਡਾ ਹੁਣ ਪੰਜਾਬ ਤੋਂ ਵਾਪਸ ਪਰਤਦਿਆਂ ਸੁੱਖੀ ਬਾਠ ਨਾਲ ਗੱਡੀ ‘ਚ ਬੈਠਿਆ ਹੀ ਮਿਲਣੀ ਹੋਈ, ਉਹ ਬਹੁਤ ਖੁਸ਼ ਸੀ ਕਿ ਪੰਜਾਬ ਸਮੇਤ ਹੋਰਾਂ ਸੂਬਿਆਂ ਤੇ ਦੇਸ਼ਾਂ ‘ਚ ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਨਾਲ ਸੈਕੜੇ ਲੋਕ ਜੁੜ ਚੁੱਕੇ ਨੇ 300 ਮੈਂਬਰਾਂ ਦੀ ਟੀਮ ਹੋ ਗਈ ਹੈ, ਇਕ ਹੋਰ ਜਿਹੜੀ ਵੱਡੀ ਗੱਲ ਉਨ੍ਹਾਂ ਨੇ ਗੱਡੀ ਨੂੰ ਤੋਰਦਿਆਂ ਦੱਸੀ, ਜਿਸ ਨੇ ਮੈਨੂੰ ਖੁਸ਼ੀ ਦਿੱਤੀ ਤੇ ਮੈਂ ਅਕਸਰ ਭਾਵੇਂ ਇਸ ਮੁਹਿੰਮ ਬਾਰੇ ਲਿਖਦਾ ਰਹਿੰਦਾ, ਪਰ ਵਿਸਥਾਰ ‘ਚ ਲਿਖਣ ਲਈ ਜਿਸ ਗੱਲ ਨੇ ਪ੍ਰੇਰਿਆ, ਉਹ ਜਾਣਕਾਰੀ ਸੀ ਕਿ ਇਹ ਮੁਹਿੰਮ ਹੁਣ ਉਨ੍ਹਾਂ ਸਿੱਖ ਸਜੇ ਸਿਕਲੀਗਰ ਪਰਿਵਾਰਾਂ ਦੇ ਬੱਚਿਆਂ ਤੱਕ ਵੀ ਪੁੱਜ ਗਈ ਹੈ, ਜਿਹੜੇ ਮਹਾਰਾਸ਼ਟਰ ‘ਚ ਸਿੱਖੀ ਨਾਲ ਜੁੜੇ ਹੋਏ ਹਨ ਤੇ ਪੰਜਾਬੀ ਨੂੰ ਵੀ ਪਿਆਰ ਕਰਦੇ ਹਨ | ਸੁੱਖੀ ਬਾਠ ਇਹ ਵੀ ਆਖਦੇ ਹੌਸਲੇ ‘ਚ ਦਿਖ ਰਹੇ ਸੀ, ਉਹ ਹਜ਼ਾਰਾਂ ਬੱਚਿਆਂ ਨੂੰ ਮਿਲ ਚੁੱਕੇ ਹਨ, ਅਣਗਿਣਤ ਬਾਲ ਲੇਖਕਾਂ ਦੀਆਂ ਰਚਨਾਵਾਂ ਪੜ੍ਹ ਤੇ ਛਾਪ ਚੁੱਕੇ ਹਨ, ਜਿਸ ਤੋਂ ਬਾਅਦ ਉਹ ਦਾਅਵਾ ਕਰਦੇ ਹਨ, ਪੰਜਾਬੀ ਨੂੰ ਕੋਈ ਖ਼ਤਰਾ ਨਹੀਂ, ਪਰ ਸਰਕਾਰਾਂ, ਪੰਜਾਬੀ ਨੂੰ ਪਿਆਰ ਕਰਨ ਵਾਲੀਆਂ ਸੰਸਥਾਵਾਂ ਨੂੰ ਆਪਣੀ ਪੱਧਰ ‘ਤੇ ਨਵੀਂ ਪਨੀਰੀ ਨੂੰ ਲਿਖਣ ਤੇ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਉਪਰਾਲਿਆਂ ਦੀ ਜਰੂਰ ਜਰੂਰਤ ਹੈ|

ਇਸ ਜਾਣਕਾਰੀ ਨਾਲ ਸੁੱਖੀ ਬਾਠ, ਲੇਖਕ ਕਵਿੰਦਰ ਚਾਂਦ ਅਤੇ ਅਮਰੀਕ ਪਲਾਹੀ ਨਾਲ ਆਪਣੀ ਯਾਦਗਾਰੀ ਤਸਵੀਰ ਵੀ ਸਾਂਝੀ ਕਰ ਰਿਹਾ, ਧੰਨਵਾਦ

 

ਜੋਗਿੰਦਰ ਸਿੰਘ

604-977-2377

Share this content:

Post Comment