Loading Now

ਪੰਜਾਬ ਨੇ GST ਕੁਲੈਕਸ਼ਨ ‘ਚ ਬਣਾਇਆ ਨਵਾਂ ਰਿਕਾਰਡ

ਪੰਜਾਬ ਨੇ GST ਕੁਲੈਕਸ਼ਨ ‘ਚ ਬਣਾਇਆ ਨਵਾਂ ਰਿਕਾਰਡ

ਚੰਡੀਗੜ੍ਹ, 30 ਅਕਤੂਬਰ – ਪੰਜਾਬ ਨੇ ਅਪ੍ਰੈਲ ਮਹੀਨੇ ‘ਚ 2796 ਕਰੋੜ ਰੁਪਏ ਦੀ ਵਸੂਲੀ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਸਾਲ 2017 ਵਿਚ ਜੀਐੱਸਟੀ ਲਾਗੂ ਹੋਣ ਦੇ ਬਾਅਦ  ਪੰਜਾਬ ਵਿਚ ਇਕ ਮਹੀਨੇ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਜੀਐੱਟੀ ਵਸੂਲੀ ਹੈ। ਅਪ੍ਰੈਲ 2023 ਦੇ ਮੁਕਾਬਲੇ ਪੰਜਾਬ ਨੇ ਜੀਐੱਸਟੀ ਵਸੂਲੀ ਵਿਚ 21 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਕੇਂਦਰ ਸਰਕਾਰ ਨਾਲ ਸੈਟਲਮੈਂਟ ਦੇ ਬਾਅਦ ਵੀ ਪੰਜਾਬ ਦੀ ਜੀਐੱਸਟੀ ਵਸੂਲੀ 2216 ਕਰੋੜ ਰੁਪਏ ਰਹੀ ਹੈ ਜੋ ਕਿ ਬੀਤੇ ਸਾਲ ਅਪ੍ਰੈਲ ਦੇ ਮੁਕਾਬਲੇ 6 ਫੀਸਦੀ ਵਧ ਹੈ।

ਪੰਜਾਬ ਨੇ ਅਪ੍ਰੈਲ ਮਹੀਨੇ ਵਿਚ ਗ੍ਰੋਥ ਦੇ ਮੁਕਾਬਲੇ ਵਿਚ ਗੁਆਂਢੀ ਸੂਬਾ ਹਰਿਆਣਾ ਦੀ ਬਰਾਬਰੀ ਕੀਤੀ ਹੈ। ਹਾਲਾਂਕਿ ਹਰਿਆਣਾ ਨੇ 21 ਫੀਸਦੀ ਦੇ ਵਾਧੇ ਨਾਲ ਇਸ ਸਾਲ ਅਪ੍ਰੈਲ ਵਿਚ 12168 ਕਰੋੜ ਰੁਪਏ ਦਾ ਜੀਐੱਸਟੀ ਵਸੂਲਿਆ ਹੈ ਜਦੋਂ ਕਿ ਬੀਤੇ ਸਾਲ ਇਹ 10,035 ਕਰੋੜ ਰੁਪਏ ਸੀ। ਦੂਜੇ ਪਾਸੇ ਹਿਮਾਚਲ 6 ਫੀਸਦੀ ਦੇ ਵਾਧੇ ਨਾਲ 957 ਤੋਂ 1015 ਕਰੋੜ ਰੁਪਏ ਤੱਕ ਹੀ ਪਹੁੰਚਿਆ ਹੈ। ਚੰਡੀਗੜ੍ਹ ਸਭ ਤੋਂ ਜ਼ਿਆਦਾ 23 ਫੀਸਦੀ ਦੀ ਗ੍ਰੋਥ ਨਾਲ ਅਪ੍ਰੈਲ ਮਹੀਨੇ ਵਿਚ 255 ਤੋਂ 313 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਦਰਅਸਲ ਬੀਤੇ ਸਾਲਾਂ ਵਿਚ ਪੰਜਾਬ ਵਿਚ 1000 ਤੋਂ 1500 ਕਰੋੜ ਰੁਪਏ ਦੇ ਵਿਚ ਹੀ ਔਸਤ ਜੀਐੱਸਟੀ ਵਸੂਲਦਾ ਰਿਹਾ ਹੈ ਜਦੋਂ ਕਿ ਬੀਤੇ ਸਾਲ ਤੋਂ ਅੰਕੜਾ 1500 ਤੋਂ 2000 ਕਰੋੜ ਰੁਪਏ ਦੇ ਵਿਚ ਚੱਲ ਰਿਹਾ ਹੈ। ਵਿਚ-ਵਿਚ ਅੰਕੜਾ 2000 ਦੇ ਪਾਰ ਵੀ ਗਿਆ ਪਰ 2796 ਕਰੋੜ ਦਾ ਪੱਧਰ ਨਵਾਂ ਰਿਕਾਰਡ ਹੈ।

Share this content:

Post Comment