Loading Now

ਪੰਜਾਬ ਨੂੰ ਬਚਾਉਣਾ ਲਈ ਸਾਰੇ ਮਿਲਕੇ ਅਕਾਲੀ ਦਲ ਦਾ ਸਾਥ ਦੇਣ – ਹੀਰਾ ਸਿੰਘ ਗਾਬੜੀਆ

ਪੰਜਾਬ ਨੂੰ ਬਚਾਉਣਾ ਲਈ ਸਾਰੇ ਮਿਲਕੇ ਅਕਾਲੀ ਦਲ ਦਾ ਸਾਥ ਦੇਣ – ਹੀਰਾ ਸਿੰਘ ਗਾਬੜੀਆ

WhatsApp-Image-2026-10-23-at-13.43.16 ਪੰਜਾਬ ਨੂੰ ਬਚਾਉਣਾ ਲਈ ਸਾਰੇ ਮਿਲਕੇ ਅਕਾਲੀ ਦਲ ਦਾ ਸਾਥ ਦੇਣ - ਹੀਰਾ ਸਿੰਘ ਗਾਬੜੀਆ
ਹੀਰਾ ਸਿੰਘ ਗਾਬੜੀਆ ਨੂੰ ਸਨਮਾਨਿਤ ਕਰਦੇ ਹੋਏ ਸੰਜੀਤ ਸਿੰਘ ਸੰਨੀ ਗਿੱਲ, ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਚਰਨਜੀਤ ਸਿੰਘ ਝੰਡੇਆਣਾ, ਬੂਟਾ ਸਿੰਘ ਦੌਲਤਪੁਰਾ ਤੇ ਹੋਰ।

*ਮੋਗਾ ਵਿੱਚ ਬੀ ਸੀ ਵਿੰਗ ਦੇ ਹੋਰ ਆਗੂਆਂ ਤੇ ਵਰਕਰਾਂ ਨਾਲ ਕੀਤੀਆਂ ਵਿਚਾਰਾਂ
ਮੋਗਾ, 23 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਬੀ ਸੀ ਵਿੰਗ ਨੂੰ ਮਜ਼ਬੂਤ ਤੇ ਉਤਸਾਹਤ ਕਰਨ ਲਈ ਬੀ ਸੀ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਮੋਗਾ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿੱਚ ਬੀ ਸੀ ਭਾਈਚਾਰੇ ਦੇ ਆਗੂਆਂ ਤੇ ਵਰਕਰਾਂ ਨਾਲ ਵਿਸ਼ੇਸ ਮੀਟਿੰਗ ਕਰਕੇ ਵਿਚਾਰ ਕੀਤੀ। ਇਸ ਮੌਕੇ ਤੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿੱਚ ਸੰਜੀਤ ਸਿੰਘ ਸੰਨੀ ਗਿੱਲ, ਜਿ਼ਲ੍ਹਾ ਪ੍ਰਧਾਨ ਦਿਹਾਤੀ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਸ਼ਹਿਰੀ ਪ੍ਰਧਾਨ ਸੁਖਚੈਨ ਸਿੰਘ ਰਾਮੂਵਾਲੀਆ, ਬੂਟਾ ਸਿੰਘ ਦੌਲਤਪੁਰਾ, ਸ੍ਰਪਰਸਤ ਜੋਗਿੰਦਰ ਸਿੰਘ ਲੁਹਾਮ, ਹਰਮੇਲ ਸਿੰਘ ਡਰੋਲੀ ਪ੍ਰਧਾਨ ਵਿਸ਼ਵਕਰਮਾ ਭਵਨ, ਮਹਿੰਦਰ ਸਿੰਘ ਕਲਸੀ, ਪਰਮਜੋਤ ਸਿੰਘ ਖਾਲਸਾ, ਗੁਰਨਾਮ ਸਿੰਘ ਲਵਲੀ ਤੋਂ ਇਲਾਵਾ ਸਹਿਰ ਦੀਆਂ ਹੋਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਇਸ ਮੌਕੇ ਤੇ ਸੰਜੀਤ ਸਿੰਘ ਸੰਨੀ ਗਿੱਲ ਨੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੂੰ ਜੀ ਆਇਆਂ ਆਖਦਿਆਂ ਆਖਿਆ ਕਿ ਉਨ੍ਹਾਂ ਨੂੰ ਅੱਜ ਅਤਿਅੰਤ ਖੁਸੀ ਹੋਈ ਹੈ ਕਿ ਬੀ ਸੀ ਵਿੰਗ ਦੇ ਕੌਮੀ ਪ੍ਰਧਾਨ ਉਨ੍ਹਾਂ ਵਿਚਕਾਰ ਹਨ। ਉਨ੍ਹਾਂ ਆਖਿਆ ਕਿ ਬੀ ਸੀ ਭਾਈਚਾਰੇ ਦਾ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਆਪਣੀਆਂ ਨਵੀਆਂ ਤਕਨੀਕਾਂ ਨਾਲ ਹਰ ਖੇਤਰ ਦੇ ਮਸੀਨੀ ਯੁੱਗ ਵਿਚ ਵੱਡਾ ਯੋਗਦਾਨ ਹੈ ਅਤੇ ਇਸ ਭਾਈਚਾਰੇ ਨੇ ਸ੍ਰੋਮਣੀ ਅਕਾਲੀ ਦਲ ਦਾ ਹਮੇਸ਼ਾਂ ਸਾਥ ਦਿੱਤਾ ਹੈ ਅਤੇ ਬੀ ਸੀ ਭਾਈਚਾਰੇ ਦੇ ਲੋਕ ਗਵਾਹ ਹਨ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਹੁੰਦਿਆਂ ਜੋ ਬੀ ਸੀ ਵਿੰਗ ਦੇ ਨਾਲ ਜੁੜੀਆਂ ਸ੍ਰੈਣੀਆਂ ਹਨ, ਉਨ੍ਹਾਂ ਨੂੰ ਨਾਲ ਲੈਕੇ ਚੱਲੇ ਤੇ ਪਾਰਟੀ ਵੱਲੋਂ ਪੂਰਾ ਮਾਣ ਸਤਿਕਾਰ ਦਿੱਤਾ ਅਤੇ ਸਮੁੱਚੇ ਸ੍ਰੋਮਣੀ ਅਕਾਲੀ ਦਲ ਨੂੰ ਬੀ ਸੀ ਭਾਈਚਾਰੇ ਤੇ ਮਾਣ ਹੈ।

ਇਸ ਮੌਕੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੇ ਬੋਲਦਿਆਂ ਕਿਹਾ ਕਿ ਆਪ ਸਰਕਾਰ ਦੇ ਰਾਜ ਦੌਰਾਨ ਅੱਜੋਕੇ ਪੰਜਾਬ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਬੇ ਅੰਦਰ ਹਰ ਖੇਤਰ ਵਿੱਚ ਨਿਘਾਰ ਆਇਆ ਪਿਆ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਨਸਾ ਖਾ ਰਿਹਾ ਹੈ ਅਤੇ ਸੂਬੇ ਸਿਰ ਪੰਜ ਸੌ ਕਰੋੜ ਦੇ ਕਰੀਬ ਕਰਜਾ ਹੋ ਗਿਆ ਹੈ ਜੋ ਆਪ ਸਰਕਾਰ ਦੀ ਵੱਡੀ ਨਾਕਾਮੀ ਹੈ ਅਤੇ ਅੱਜ ਜੇਕਰ ਡੁੱਬਦੇ ਹੋਏ ਪੰਜਾਬ ਨੂੰ ਬਚਾਉਣਾ ਹੈ ਤਾਂ ਸਮੁੱਚੇ ਬੀ ਸੀ ਭਾਈਚਾਰੇ ਨੂੰ ਅਤੇ ਇਸ ਨਾਲ ਜੁੜੀਆਂ ਹੋਰ ਸ੍ਰੈਣੀਆਂ ਅਤੇ ਸਭ ਨੂੰ ਸ੍ਰੋਮਣੀ ਅਕਾਲੀ ਦਲ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਥ ਦੇਣਾ ਪਊ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਕੇ ਡੁੱਬ ਰਹੇ ਪੰਜਾਬ ਨੂੰ ਬਚਾਕੇ ਉਸ ਨੂੰ ਮੁੜ ਲੀਹ ਤੇ ਲਿਆਂਦਾ ਜਾ ਸਕੇ ਕਿਉਂਕਿ ਬੀ ਸੀ ਭਾਈਚਾਰੇ ਨੇ ਹਮੇਸ਼ਾਂ ਹੀ ਸ੍ਰੋਮਣੀ ਅਕਾਲੀ ਦਲ ਦਾ ਔਖੇ ਸਮੇਂ ਸਾਥ ਦਿੱਤਾ ਹੈ ਅਤੇ ਅੱਜ ਵੀ ਸਾਥ ਦੀ ਬੇਹੱਦ ਲੋੜ ਹੈ। ਇਸ ਮੌਕੇ ਤੇ ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ ਅਤੇ ਜਿ਼ਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਗੇ। ਸਮਾਗਮ ਦੇ ਅੰਤ ਵਿੱਚ ਚਰਨਜੀਤ ਸਿੰਘ ਝੰਡੇਆਣਾ ਨੇ ਮੀਟਿੰਗ ਵਿੱਚ ਪੁੱਜੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।

WhatsApp-Image-2026-10-23-at-13.43.16-1 ਪੰਜਾਬ ਨੂੰ ਬਚਾਉਣਾ ਲਈ ਸਾਰੇ ਮਿਲਕੇ ਅਕਾਲੀ ਦਲ ਦਾ ਸਾਥ ਦੇਣ - ਹੀਰਾ ਸਿੰਘ ਗਾਬੜੀਆ
ਬੀ ਸੀ ਵਿੰਗ ਦੇ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਅਤੇ ਹੇਠਾਂ ਬੀ ਸੀ ਭਾਈਚਾਰੇ ਦੇ ਲੋਕ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬੀ ਸੀ ਭਾਈਚਾਰੇ ਦੇ ਸੈਣ ਸਮਾਜ ਦੀ ਸਮੁੱਚੀ ਟੀਮ, ਸਵਰਨਕਾਰ ਸੰਘ ਤੋਂ ਸੋਨੂੰ ਕੜਵਲ, ਸੰਜੀਵ ਕੁਮਾਰ ਰੀਟਾ, ਹਰਜਿੰਦਰ ਸਿੰਘ ਸਰੰਦਾ, ਜੀਤਾ ਸਿੰਘ ਰੱਖੜਾ, ਗੁਰਜੰਟ ਸਿੰਘ ਸਾਹੋਕੇ, ਸੁਖਬੀਰ ਸਿੰਘ, ਹਰਜਿੰਦਰ ਸਿੰਘ ਬੱਡੂਵਾਲੀਆ, ਜਤਿੰਦਰਪਾਲ ਸਿੰਘ ਗੁਰਮਤਿ ਰਾਗੀ ਗ੍ਰੰਥੀ ਸਭਾ ਦੇ ਪ੍ਰਧਾਨ, ਰਾਜਾ ਸਿੰਘ ਭਾਰਤ ਵਾਲੇ, ਅਵਤਾਰ ਸਿੰਘ ਵਿਰਦੀ, ਮੱਖਣ ਸਿੰਘ ਪ੍ਰਧਾਨ, ਦੀਪੂ ਕੰਡਾ, ਯਸ਼ਪਾਲ ਪਾਲੀ, ਬਿੰਦਰੀ ਘੱਲ ਕਲਾਂ, ਸੁਰੇਸ ਭੱਲਾ, ਜਸਪਾਲ ਸਿੰਘ, ਕੇਵਲ ਸਿੰਘ, ਬਾਬਾ ਅਜਮੇਰ ਸਿੰਘ, ਜਗਰਾਜ ਸਿੰਘ, ਸੁਰਜੀਤ ਸਿੰਘ ਬੁੱਗਾ, ਗੁਰਚਰਨ ਸਿੰਘ ਅਮਰੀਕਾ, ਨਾਇਬ ਸਿੰਘ ਬਿੱਟੂ, ਗੁਰਦੇਵ ਸਿੰਘ ਬੇਗਾ, ਗੁਰਜੰਟ ਸਿੰਘ ਰਾਮੂਵਾਲਾ, ਕਮਲਜੀਤ ਸਿੰਘ ਕਮਲ, ਹਰਦੀਪ ਸਿੰਘ ਜੰਡੂ, ਅਵਤਾਰ ਸਿੰਘ ਤਾਰੀ, ਸੁਖਜੀਵਨ ਸਿੰਘ ਸੁੱਖਾ ਰੌਲੀ, ਲਖਵੀਰ ਸਿੰਘ, ਹਰਨੇਕ ਸਿੰਘ, ਭੁਪਿੰਦਰ ਸਿੰਘ ਦੁੱਨਾ, ਕੁਲਵਿੰਦਰ ਸਿੰਘ, ਖੋਸਾ ਪਾਂਡੋ, ਅਵਤਾਰ ਸਿੰਘ, ਗੁਰਜੰਟਪਾਲ ਸਿੰਘ, ਗਗਨਦੀਪ ਸਿੰਘ, ਸੁਖਬੀਰ ਸਿੰਘ ਪੁੱਤਰ ਸਾਧੂ ਸਿੰਘ, ਚਮਕੌਰ ਸਿੰਘ ਸਾਰੇ ਸਰਕਲ ਪ੍ਰਧਾਨ ਤੋ ਇਲਾਵਾ ਜ਼ਿਲ੍ਹਾ ਸ਼ਹਿਰੀ ਯੂਥ ਪ੍ਰਧਾਨ ਦੇਬ ਅਸੀਸ ਮਲਿਕ, ਯੂਥ ਆਗੂ ਸੁਖਬੀਰ ਸਿੰਘ ਗਿੱਲ, ਐਸ ਓ ਆਈ ਦੇ ਪ੍ਰਧਾਨ ਜੋਏਦੀਪ ਸ਼ਰਮਾ, ਮੇਹਰਬਾਨ ਸਿੰਘ ਬਿੱਟੂ, ਨਿੰਮਾ ਲੰਢੇਕੇ, ਕੁਲਵੰਤ ਸਿੰਘ ਮੱਲੀਆਂ ਵਾਲਾ, ਗੁਰਚਰਨ ਸਿੰਘ ਬਿੱਟੂ ਸਿੰਘਾਂ ਵਾਲਾ, ਗੁਰਚਰਨ ਸਿੰਘ ਚਰਨਾ ਸਿੰਘਾ ਵਾਲਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀ ਸੀ ਭਾਈਚਾਰੇ ਦੇ ਵਰਕਰ ਹਾਜ਼ਰ ਸਨ।

Share this content:

Post Comment