ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ, OTS ਸਕੀਮ ਨੂੰ ਮਿਲੀ ਹਰੀ ਝੰਡੀ
ਜਲੰਧਰ, 8 ਜੁਲਾਈ – ਬਿਜਲੀ ਦੇ ਬਿੱਲ ਨਾ ਮਿਲਣ ਕਾਰਨ ਖਪਤਕਾਰਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੀਟਰ ਰੀਡਰਾਂ ਦੀ ਹੜਤਾਲ ਕਾਰਨ ਖਪਤਕਾਰਾਂ ਨੂੰ ਬਿੱਲ ਨਹੀਂ ਭੇਜੇ ਜਾ ਸਕੇ, ਜਿਸ ਕਾਰਨ ਪਾਵਰਕਾਮ ਵੱਲੋਂ ਔਸਤ (ਐਵਰੇਜ) ਬਿੱਲ ਜਾਰੀ ਕੀਤੇ ਗਏ ਸਨ। ਬਿੱਲ ਨਾ ਮਿਲਣ ਕਰਕੇ ਕਈ ਖਪਤਕਾਰਾਂ ਨੇ ਬਿੱਲ ਜਮ੍ਹਾਂ ਨਹੀਂ ਕਰਵਾਏ, ਜਿਸ ਨਾਲ ਪਾਵਰਕਾਮ ਨੂੰ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਬਣ ਗਈ ਸੀ। ਹੁਣ ਪਾਵਰਕਾਮ ਨੇ ਸਪੀਡ ਪੋਸਟ ਰਾਹੀਂ 14 ਹਜ਼ਾਰ ਤੋਂ ਵੱਧ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭੇਜ ਦਿੱਤੇ ਹਨ। ਇਕ ਹਜ਼ਾਰ ਤੋਂ ਚਾਰ ਹਜ਼ਾਰ ਰੁਪਏ ਤਕ ਦੇ ਬਿੱਲ ਵਿਭਾਗ ਦੇ ਮੁਲਾਜ਼ਮ ਘਰ-ਘਰ ਜਾ ਕੇ ਦੇ ਰਹੇ ਹਨ।
ਸਪੀਡ ਪੋਸਟ ਰਾਹੀਂ ਬਿੱਲ ਭੇਜਣ ਨਾਲ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਜੇ ਕਿਸੇ ਖਪਤਕਾਰ ਨੂੰ ਅਜੇ ਵੀ ਬਿੱਲ ਨਹੀਂ ਮਿਲਿਆ ਤਾਂ ਉਹ ਆਪਣੇ ਸਬੰਧਤ ਡਵੀਜ਼ਨ ਦਫ਼ਤਰ ਜਾ ਕੇ ਬਿੱਲ ਬਣਵਾ ਸਕਦਾ ਹੈ। ਜੇ ਪਾਵਰਕਾਮ ਵੱਲੋਂ ਭੇਜਿਆ ਗਿਆ ਔਸਤ ਬਿੱਲ ਜ਼ਿਆਦਾ ਹੈ ਤਾਂ ਖਪਤਕਾਰ ਮੀਟਰ ਦੀ ਮੌਜੂਦਾ ਰੀਡਿੰਗ ਲੈ ਕੇ ਡਵੀਜ਼ਨ ’ਚ ਪੁੱਜ ਸਕਦਾ ਹੈ ਅਤੇ ਆਪਣਾ ਬਿੱਲ ਠੀਕ ਕਰਵਾ ਸਕਦਾ ਹੈ। ਸਪੀਡ ਪੋਸਟ ਰਾਹੀਂ ਭੇਜੇ ਗਏ ਬਿੱਲ ਦੀ ਅਦਾਇਗੀ ਕਰਨੀ ਲਾਜ਼ਮੀ ਹੋਵੇਗੀ।
ਤਿੰਨ ਮਹੀਨਿਆਂ ਤੋਂ ਨਹੀਂ ਆ ਰਹੇ ਸਨ ਬਿੱਲ
ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਮਿਲ ਰਹੇ ਸਨ। ਇਸ ਦੌਰਾਨ ਖਪਤਕਾਰਾਂ ਵਿੱਚ ਇਹ ਚਿੰਤਾ ਵੀ ਸੀ ਕਿ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ ਜਾਂ ਨਹੀਂ। ਪਾਵਰਕਾਮ ਨੇ ਪਹਿਲਾਂ ਹੀ ਯੋਜਨਾ ਬਣਾਈ ਹੋਈ ਸੀ ਕਿ ਜੇ ਹੜਤਾਲ ਜਾਰੀ ਰਹੀ ਤਾਂ ਸਪੀਡ ਪੋਸਟ ਰਾਹੀਂ ਹੀ ਬਿੱਲ ਭੇਜੇ ਜਾਣਗੇ। ਹੜਤਾਲ ਕਾਰਨ ਸ਼ਹਿਰ ਦੇ ਬਹੁਤ ਸਾਰੇ ਮੀਟਰਾਂ ਦੀ ਰੀਡਿੰਗ ਨਹੀਂ ਹੋ ਸਕੀ ਸੀ, ਜਿਸ ਕਰਕੇ ਬਿੱਲ ਤਿਆਰ ਨਹੀਂ ਹੋ ਸਕੇ ਸਨ। ਇਸ ਕਾਰਨ ਖਪਤਕਾਰ ਵੀ ਚਿੰਤਤ ਸਨ। ਫਿਲਹਾਲ ਮੀਟਰ ਰੀਡਰਾਂ ਦੀ ਹੜਤਾਲ ਜਾਰੀ ਹੈ।
ਬਿੱਲ ਦੀ ਰਸੀਦ ਸੰਭਾਲ ਕੇ ਰੱਖੋ
ਖਪਤਕਾਰਾਂ ਨੂੰ ਬਿਜਲੀ ਬਿੱਲ ਦੀ ਅਦਾਇਗੀ ਕਰਨ ਤੋਂ ਬਾਅਦ ਉਸ ਦੀ ਰਸੀਦ ਸੰਭਾਲ ਕੇ ਰੱਖਣੀ ਚਾਹੀਦੀ ਹੈ। ਜੇ ਉਹ ਮੀਟਰ ਦੀ ਰੀਡਿੰਗ ਲੈਣੀ ਨਹੀਂ ਜਾਣਦੇ, ਤਾਂ ਮੀਟਰ ਤੇ ਦਿਖਾਈ ਦੇ ਰਹੇ ਡਾਟਾ ਦੀ ਘੱਟੋ-ਘੱਟ ਇਕ ਮਿੰਟ ਦੀ ਵੀਡੀਓ ਬਣਾ ਕੇ ਸੰਭਾਲ ਲੈਣ। ਬਾਅਦ ’ਚ ਜੇ ਔਸਤ ਦੇ ਆਧਾਰ ਤੇ ਬਿੱਲ ਆਉਂਦਾ ਹੈ ਤਾਂ ਉਹ ਵੀਡੀਓ ਅਤੇ ਪੁਰਾਣੇ ਬਿਜਲੀ ਬਿੱਲ ਨਾਲ ਪਾਵਰਕਾਮ ਦੇ ਦਫ਼ਤਰ ਜਾ ਕੇ ਆਪਣੇ ਬਿੱਲ ਦੀ ਰਕਮ ਦੀ ਜਾਂਚ ਅਤੇ ਸੋਧ ਕਰਵਾ ਸਕਦੇ ਹਨ।
Share this content:



Post Comment