Loading Now

ਪੰਜਾਬ ਦੇ ਪ੍ਰਸਿੱਧ ਮੰਦਿਰਾਂ ਸਮੇਤ ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪੰਜਾਬ ਦੇ ਪ੍ਰਸਿੱਧ ਮੰਦਿਰਾਂ ਸਮੇਤ ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

 

ਮੋਹਾਲੀ, 4 ਜੂਨ: ਪੰਜਾਬ ਵਿੱਚ ਫਿਰਕੂ ਸ਼ਾਂਤੀ ਨੂੰ ਭੰਗ ਕਰਨ ਅਤੇ ਦਹਿਸ਼ਤ ਫੈਲਾਉਣ ਦੀ ਇੱਕ ਬਹੁਤ ਹੀ ਖ਼ਤਰਨਾਕ ਸਾਜ਼ਿਸ਼ ਸਾਹਮਣੇ ਆਈ ਹੈ। ਵੀਰਵਾਰ ਨੂੰ ਪੰਜਾਬ ਸਕੱਤਰੇਤ ਦੇ ਕੰਟਰੋਲ ਰੂਮ ਨੂੰ ਮਿਲੀ ਇੱਕ ਸਨਸਨੀਖੇਜ਼ ਈਮੇਲ ਵਿੱਚ ਨਾ ਸਿਰਫ਼ ਸਕੱਤਰੇਤ ਦੀ ਇਮਾਰਤ, ਸਗੋਂ ਸੂਬੇ ਦੇ ਪੰਜ ਸਭ ਤੋਂ ਪ੍ਰਸਿੱਧ ਹਿੰਦੂ ਮੰਦਰਾਂ ਨੂੰ ਬੰਬ ਅਤੇ ਗ੍ਰਨੇਡਾਂ ਨਾਲ ਉਡਾਉਣ ਦੀ ਸਿੱਧੀ ਧਮਕੀ ਦਿੱਤੀ ਗਈ ਹੈ। ‘ਖਾਲਿਸਤਾਨ ਨੈਸ਼ਨਲ ਆਰਮੀ’ ਦੇ ਨਾਮ ਹੇਠ ਭੇਜੀ ਗਈ ਇਸ ਈਮੇਲ ਵਿੱਚ ਧਮਾਕਿਆਂ ਦਾ ਖ਼ਾਸ ਸਮਾਂ ਦੁਪਹਿਰ 1:11 ਵਜੇ ਤੋਂ 3:11 ਵਜੇ ਦੇ ਵਿਚਕਾਰ ਦੱਸਿਆ ਗਿਆ ਹੈ। ਇਸ ਖ਼ੌਫ਼ਨਾਕ ਸੁਨੇਹੇ ਦੇ ਸਾਹਮਣੇ ਆਉਂਦੇ ਹੀ ਚੰਡੀਗੜ੍ਹ ਸਮੇਤ ਪੂਰੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ, ਪੁਲਿਸ ਅਤੇ ਬੰਬ ਨਿਰੋਧਕ ਦਸਤਿਆਂ ਨੂੰ ਤੁਰੰਤ ਹਾਈ ਅਲਰਟ ‘ਤੇ ਕਰ ਦਿੱਤਾ ਗਿਆ ਹੈ।

ਦੁਰਗਿਆਣਾ ਮੰਦਰ ਤੋਂ ਇਲਾਵਾ, ਪਠਾਨਕੋਟ ਦੇ ਮੁਕਤੇਸ਼ਵਰ ਧਾਮ ਮੰਦਰ, ਜਲੰਧਰ ਦੇ ਦੇਵੀ ਤਾਲਾਬ ਮੰਦਰ, ਬਠਿੰਡਾ ਦੇ ਮੈਸਰ ਖਾਨਾ ਮੰਦਰ ਅਤੇ ਪਟਿਆਲਾ ਦੇ ਮਾਤਾ ਕਾਲੀ ਮੰਦਰ ਨੂੰ ਇਹ ਧਮਕੀਆਂ ਮਿਲੀਆਂ ਹਨ। ਬਰਸੀ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ, ਇਨ੍ਹਾਂ ਧਮਕੀਆਂ ਨੇ ਪੰਜਾਬ ਪੁਲੀਸ ਅਤੇ ਖੁਫੀਆ ਏਜੰਸੀਆਂ ਨੂੰ ਵੱਧ ਤੋਂ ਵੱਧ (ਮੈਕਸੀਮਮ) ਅਲਰਟ ‘ਤੇ ਕਰ ਦਿੱਤਾ ਹੈ।

Share this content:

Post Comment