Loading Now

ਪੰਜਾਬ ਦੀ ਰਾਜਨੀਤੀ ਵਿਚ “ਪੰਜਾਬ ਬਚਾਓ ਮੋਰਚਾ” ਨਵਾਂ ਸੰਗਠਨ

ਪੰਜਾਬ ਦੀ ਰਾਜਨੀਤੀ ਵਿਚ “ਪੰਜਾਬ ਬਚਾਓ ਮੋਰਚਾ” ਨਵਾਂ ਸੰਗਠਨ

*ਪੰਜਾਬੀਓ ਰਵਾਇਤੀ ਸਿਆਸੀ ਪਾਰਟੀਆਂ ਤੋੱ ਪੰਜਾਬ ਨੂੰ ਬਚਾਉਣ ਲਈ “ਪੰਜਾਬ ਬਚਾਓ ਮੋਰਚਾ” ਵਿਚ ਸਾਮਲ ਹੋਵੋ-ਜਸਟਿਸ ਜੋਰਾ ਸਿੰਘ
*ਪੰਜਾਬ ਬਚਾਓ ਮੋਰਚਾ ਪਾਰਟੀ ਦਾ ਕੋਈ ਪ੍ਰਧਾਨ ਨਹੀ ਹੋਵੇਗਾ-ਬਲਵਿੰਦਰ ਸਿੰਘ
ਮੋਗਾ,30 ਜੂਨ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਬਦਲ ਦੇਣ ਲਈ ” ਪੰਜਾਬ ਬਚਾਓ ਮੋਰਚਾ” ਦੇ ਨਾਮ ਹੇਠ ਨਵੇੰ ਗਠਿਤ ਹੋਏ ਸਿਆਸੀ ਸੰਗਠਨ ਦੀ ਮੀਟਿੰਗ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿੱਖੇ ਹੋਈ। ਮੀਟਿੰਗ ਦਾ ਆਯੋਜਨ ਮੋਗਾ ਸ਼ਹਿਰ ਦੇ ਸਰਗਰਮ ਸਮਾਜਸੇਵੀ ਡਾ. ਕੁਲਦੀਪ ਸਿੰਘ ਗਿੱਲ ਅਤੇ ਸਾਹਿਤਕਾਰ ਡਾ. ਹਰਨੇਕ ਸਿੰਘ ਰੋਡੇ ਸਾਬਕਾ ਖੇਤੀਬਾੜੀ ਅਫਸਰ ਵਲੋਂ ਕੀਤਾ ਗਿਆ। ਇਸ ਮੀਟਿੰਗ ਵਿੱਚ ਜਿਲ੍ਹਾ ਮੋਗਾ ਦਅਤੇ ਪੰਜਾਬ ਤੋੱ ਬਦਲਵੀਂ ਰਾਜਨੀਤੀ ਦੇ ਇੱਛੁਕ ਵਿਅਕਤੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜ਼ੋਰਾ ਸਿੰਘ, ਸੰਨਤਕਾਰ ਅਤੇ ਵਪਾਰ ਮੰਡਲ ਲੁਧਿਆਣਾ ਦੇ ਪ੍ਰਧਾਨ ਤਰੁਣ ਜੈਨ ਬਾਵਾ, ਬਲਵਿੰਦਰ ਸਿੰਘ ਫਿਰੋਜ਼ਪੁਰ, ਕਰਨਲ ਮਾਲਵਿੰਦਰ ਸਿੰਘ ਗੁਰੋਂ, ਭਾਈ ਸ਼ਮਸ਼ੇਰ ਸਿੰਘ ਆਸੀ, ਗੁਰਮੇਲ ਸਿੰਘ ਬੌਡੇ ਅਤੇ ਸਤਪਾਲ ਸ਼ਰਮਾ ਨੇ ” ਪੰਜਾਬ ਬਚਾਓ ਮੋਰਚੇ ” ਦੇ ਆਗੂਆਂ ਵਜੋਂ ਭਾਗ ਲਿਆਵਤੇ ਸੰਬਿਧਨ ਕੀਤਾ।

ਇਸ ਮੌਕੇ ਨਸ਼ਿਆਂ ਖ਼ਿਲਾਫ ਲਗਾਤਾਰ ਸੰਘਰਸ਼ ਕਰਨ ਵਾਲੇ ਨੌਜਵਾਨ ਆਗੂ ਕੇ ਐਸ ਮਾਨ ਨੇ ਬੋਲਦਿਆਂ ਆਖਿਆ ਕਿ ਜਿੱਥੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਹੀ ਸਰਕਾਰਾਂ ਬਣਾਉਣ ਲਈ ਪੈਸਾ ਦਿੰਦੇ ਹੋਣ ਉਥੇ ਨੱਸ਼ਾ ਕਿਵੇਂ ਬੰਦ ਹੋ ਸੱਕਦਾ ਹੈ? ਭ੍ਰਿਸ਼ਟਾਚਾਰ ਖ਼ਿਲਾਫ ਬੋਲਣ ਅਤੇ ਪੰਜਾਬ ਦੇ ਇਸ਼ਤਿਆਰ ਸਕੈਂਡਲ ਉਤੇ ਕਾਰਵਾਈ ਦੀ ਮੰਗ ਕਰਨ ਵਾਲੇ ਸੋਸ਼ਲ ਐਕਟੀਵਿਸਟ ਅਮਰ ਅਨੇਜਾ ਦੀ ਪਤਨੀ ਸੋਨੀਆ ਅਨੇਜਾ ਨੇ ਪ੍ਰਸ਼ਾਸਨ ਅਤੇ ਸਰਕਾਰ ਉਤੇ ਝੂਠੇ ਪੰਜ ਪਰਚਿਆਂ ਨਾਲ ਜੇਲ੍ਹ ਭੇਜ ਕੇ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜੀਨਾਵੇ ਲਈ ਲਾਲਚ ਦਿਤੇ ਜਾ ਰਹੇ ਹਨ ਕਿ ਆਪਣੀਆਂ ਸ਼ਿਕਇਤਾਂ ਵਾਪਸ ਲਵੋ ਅਤੇ ਚੁੱਪ ਰਹੋ। ਲਾਲਚ ਦਿੱਤਾ ਜਾ ਰਿਹਾ ਕਿ ਤੁਹਾਨੂੰ ਪੈਸਾ ਵੀ ਮਿਲੇਗਾ ਅਤੇ ਪਰਚੇ ਵੀ ਰੱਦ ਹੋ ਜਾਣਗੇ। ਇਸ ਮੀਟਿੰਗ ਵਿੱਚ ਪਿੱਛਲੇ ਦਿਨੀ ਪੁਲਸ ਤਸ਼ਦਦ ਦਾ ਸ਼ਿਕਾਰ ਹੋਏ ਪਿੰਡ ਚੰਦਭਾਨ ਦੀ ਸਰਪੰਚ ਦੇ ਪਤੀ ਕੁਲਦੀਪ ਸਿੰਘ ਵੀ ਸ਼ਾਮਿਲ ਸਨ ਅਤੇ ਉਨ੍ਹਾਂ ਭ੍ਰਿਸ਼ਟ ਸਿਸਟਮ ਅਤੇ ਜ਼ੁਲਮ ਖ਼ਿਲਾਫ ਸਮਾਜਿਕ ਅਤੇ ਰਾਜਨੀਤਕ ਅੰਦੋਲਨ ਬਣਾਉਣ ਦੀ ਮੋਗਾ ਵਾਸੀਆਂ ਨੂੰ ਅਪੀਲ ਕੀਤੀ। ਜਸਟਿਸ ਜ਼ੋਰਾ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕੇ ਜੇਕਰ ਲੁੱਟੇ ਜਾਂਦੇ ਰਹਿਣਾ ਹੈ ਤਾਂ ਰਵਾਇਤੀ ਪਾਰਟੀਆਂ ਮੌਜੂਦ ਹਨ ਜੇਕਰ ਇਸ ਤੋਂ ਬਚਣਾ ਹੈ ਤਾਂ ਖੁੱਦ ਰਾਜਨੀਤੀ ਵਿੱਚ ਆਓ ਤੇ ਸਾਡਾ ਸਾਥ ਦਿਓ।

ਪਿੱਛਲੇ ਕਈ ਸਾਲਾਂ ਤੋਂ ਲੋਕ- ਰਾਜਨੀਤੀ, ਲੋਕ ਅਧਿਕਾਰਾਂ ਦੀ ਗੱਲ ਲੈਕੇ ਚੱਲ ਰਹੇ ਬਲਵਿੰਦਰ ਸਿੰਘ ਨੇ “ਪੰਜਾਬ ਬਚਾਓ ਮੋਰਚਾ” ਦੇ ਮੱਕਸਦ ਅਤੇ ਢਾਂਚੇ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਇਸ ਮੋਰਚੇ ਨੂੰ ਕੋਈ ਪ੍ਰਧਾਨ ਨਹੀਂ ਬਲਕਿ ਇਕ ਰਾਜ ਪੱਧਰੀ ਪ੍ਰਜਿਡੀਅਮ ਚਲਾਵੇਗੀ। ਇਸ ਪਲੇਟਫਾਰਮ ਵਿੱਚ ਕਿਸਾਨ ਅੰਦੋਲਨ ਦੀ ਤਰ੍ਹਾਂ ਸਮੂਹਿਕ ਅਗਵਾਈ ਵਿੱਚ ਪ੍ਰਧਾਨਗੀ ਮੰਡਲ ਕੰਮ ਕਰੇਗਾ। ਪੰਜਾਬ ਦੇ ਪੰਜ ਜੋਨ ਹੋਣਗੇ ਜਿਨ੍ਹਾਂ ਵਿੱਚ ਪੰਜ ਵੱਖ ਵੱਖ ਤੇਰਾਂ ਮੈਂਬਰੀ ਪ੍ਰਜਿਡੀਅਮ ਅਤੇ ਪੰਜ ਕੋਅਰਡੀਨੇਟਰਾਂ ਨਾਲ ਰਾਜਨੀਤਕ ਸਰਗਰਮੀਆਂ ਤੇਜ ਕਰਾਂਗੇ। ਉਮੀਦਵਾਰ ਦੀ ਚੋਂਣ ਦੀ ਸ਼ਕਤੀ ਘਟੋ ਘੱਟ 100 ਮੈਂਬਰੀ ਹਲਕਾ ਕਮੇਟੀ ਕੋਲ ਹੋਵੇਗੀ। ਬਲਵਿੰਦਰ ਸਿੰਘ ਨੇ ਦਸਿਆ ਕਿ ਅੱਜ ਰਾਜਸੀ ਮਾਫੀਏ ਨੂੰ ਤੋੜਨ ਲਈ 117 ਹਲਕਿਆਂ ਤੋਂ ਲੋਕ ਉਮੀਦਵਾਰ ਲਏ ਜਾਣਗੇ ਜਿਹੜੇ ਬਾਕੀ ਪਾਰਟੀਆਂ ਵੱਲੋਂ ਉਤੋਂ ਥੋਪੇ ਗਏ ਉਮੀਦਵਾਰਾਂ ਦਾ ਮੁਕਬਲਾ ਕਰਨਗੇ। ਇਹ ਇਕ ਨਵੀਂ ਪਿਰਤ ਹੋਵੇਗੀ ਜਿਸ ਵਿੱਚ ਹਰ ਖੇਤਰ ਦਾ ਰੋਡ ਮੈਪ ਪੰਜਾਬੀਆਂ ਨੂੰ ਤਿਆਰ ਕਰਕੇ ਦੇਣ ਦੀ ਜਿੰਮੇਵਾਰੀ ਪੰਜਾਬ ਦੇ ਇਮਾਨਦਾਰ ਅਤੇ ਤਜ਼ਰਬੇਕਾਰ ਮਹਿਰਾਂ ਦੀ ਹੋਵੇਗੀ।
ਇਸ ਮੌਕੇ ਨਿਰਮਲ ਸਿੰਘ ਖੋਟੇ, ਜੱਸਾ ਬਾਬਾ ਹੁਸ਼ਿਆਰਪੁਰ, ਮਨਦੀਪ ਸਿੰਘ ਕੋਕਰੀ, ਜੰਗੀਰ ਸਿੰਘ ਖੋਖਰ’ ਇੰਦਰਜੀਤ ਸਿੰਘ ਰਣਸ਼ੀਹ, ਭੋਲਾ ਸਿੰਘ ਸੈਦੋ, ਜਗਦੀਪ ਸਿੰਘ ਢਿਲੋਂ, ਕ੍ਰਿਸ਼ਨਾ ਰਾਣੀ ਮਾਛੀਕੇ, ਬਲਜਿੰਦਰ ਕੌਰ ਚੂਹੜ੍ਹ ਚੱਕ, ਬਲਦੇਵ ਸਿੰਘ ਸੁਖਾਨੰਦ, ਤਲਵਿੰਦਰ ਸਿੰਘ ਹਸਨਪੁਰ, ਐਨ ਐਸ ਗਿੱਲ ਫਰੀਦਕੋਟ, ਬਲਜੀਤ ਸਿੰਘ ਲੋਹਾਰਾ, ਗੁਰਚਰਨ ਸਿੰਘ ਗਿੱਲ ਮੋਗਾ, ਪ੍ਰੇਮ ਭੂਸ਼ਨ ਗੁਪਤਾ, ਦਰਸ਼ਨ ਸਿੰਘ ਚੰਦੜ, ਬਲਵਿੰਦਰ ਸਿੰਘ ਖੋਟੇ, ਰਣਧੀਰ ਸਿੰਘ ਧੀਰਾ ਫਰੀਦਕੋਟ, ਕੈਪਟਨ ਬਹਾਦੁਰ ਸਿੰਘ ਅਤੇ ਹੋਰ ਬਹੁਤ ਸਾਰੇ ਜਾਗਰੂਕ ਲੋਕ ਹਾਜ਼ਰ ਸਨ।

Share this content:

Post Comment