ਪੰਜਾਬ ਦੀ ਆਈ ਈ ਏ ਟੀ ਅਧਿਆਪਕ ਜੱਥੇਬੰਦੀ ਦਾ ਵੱਡਾ ਐਲਾਨ

*ਮੋਹਾਲੀ ਵਿਖੇ 16 ਜਨਵਰੀ ਨੂੰ ਹੋਵੇਗੀ ਸਰਕਾਰ ਹਿਲਾਊ ਰੈਲੀ!
*ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦਫਤਰ ਸਾਹਮਣੇ ਅਧਿਆਪਕ ਕਰਨਗੇ ਹੱਲਾਬੋਲ ਰੈਲੀ
ਮੋਗਾ, 13 ਜਨਵਰੀ (ਏ.ਡੀ.ਪੀ ਨਿਊਜ਼) – ਸੂਬਾ ਪ੍ਰਧਾਨ ਪਰਮਜੀਤ ਪੱਖੋਵਾਲ ਦੀ ਪ੍ਰਧਾਨਗੀ ਹੇਠ ਆਈ ਈ ਏ ਟੀ ਅਧਿਆਪਕ ਜੱਥੇਬੰਦੀ ਦੀ ਸੂਬਾ ਪੱਧਰੀ ਆਨਲਾਈਨ ਅਹਿਮ ਮੀਟਿੰਗ ਹੋਈ ਜਿਸ ਵਿਚ ਸਾਰੇ ਪੰਜਾਬ ਦੇ ਅਹੁਦੇਦਾਰ ਸਾਮਲ ਹੋਏ। ਮੀਟਿੰਗ ਵਿੱਚ ਫੈਸਲਾ ਵੱਡਾ ਫੈਸਲਾ ਕੀਤਾ ਗਿਆ ਕਿ 16 ਜਨਵਰੀ ਨੂੰ ਮੋਹਾਲੀ ਵਿਖੇ ਆਈ ਈ ਏ ਟੀ ਅਧਿਆਪਕ ਜੱਥੇਬੰਦੀ ਪੰਜਾਬ ਵੱਲੋਂ ਮਹਾਂ ਰੈਲੀ ਕੀਤੀ ਜਾਵੇਗੀ। ਡੀਪੀਆਈ ਦਫਤਰ ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ ਕਿਉਂਕਿ ਸਾਡੇ ਨਾਲ ਬਹੁਤ ਵਾਰ ਵਾਅਦੇ ਕਰਕੇ ਸਾਡੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਜਦੋਂ ਸਾਰਿਆਂ ਨਾਲ ਇੱਕ ਸਮਾਨ ਵਿਵਹਾਰ ਕੀਤਾ ਜਾ ਰਿਹਾ ਹੈ ਫਿਰ ਸਾਡੀ ਜੱਥੇਬੰਦੀ ਦੇ ਮੈਂਬਰਾਂ ਨਾਲ ਵਿਤਕਰਾ ਕਿਉਂ?
ਜੱਥੇਬੰਦੀ ਵਲੋ ਬਿਆਨ ਜਾਰੀ ਕਰਦਿਆਂ ਸ੍ਰੀਮਤੀ ਨਰਿੰਦਰ ਕੌਰ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਸਮੂਹ ਆਈਈਏਟੀ ਅਧਿਆਪਕ ਪਿਛਲੇ 16-17 ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਤੋਂ ਬਾਰਵੀਂ ਤੱਕ ਸਮਾਵੇਸ਼ੀ ਸਿੱਖਿਆ ਦੇ ਅਧੀਨ ਪੜ੍ਹਾ ਰਹੇ ਹਾਂ। ਅਸੀਂ ਐਮ ਏ, ਬੀ ਐਡ, ਟੈਟ ਕਲੀਅਰ, ਇਸ ਤੋਂ ਇਲਾਵਾ ਸਾਡੇ ਕੋਲ ਸਪੈਸ਼ਲ ਡਿਗਰੀਆਂ ਅਤੇ ਜਨਰਲ ਡਿਪਲੋਮੇ ਹਨ ਜਿਵੇਂ ਕਿ ਈਟੀਟੀ ਅਤੇ ਐੱਨਟੀਟੀ। ਇਹਨਾਂ ਸਾਰੀਆਂ ਪ੍ਰੋਫੈਸ਼ਨਲ ਡਿਗਰੀਆਂ ਅਤੇ ਡਿਪਲੋਮੇ ਹੋਣ ਦੇ ਬਾਵਜੂਦ ਵੀ ਸਾਨੂੰ ਮਹਿਕਮੇ ਨੇ ਸਿਰਫ ਪਲੱਸ ਟੂ ਹੀ ਸ਼ੋਅ ਕੀਤਾ ਹੈ। ਸਾਡੀ ਭਰਤੀ ਨੂੰ ਪਲੱਸ ਟੂ ਬੇਸ ਭਰਤੀ ਦੱਸਿਆ ਜਾ ਰਿਹਾ ਹੈ ਜੇਕਰ ਸਾਡੀ ਭਰਤੀ ਪਲੱਸ ਟੂ ਬੇਸ ਸੀ ਤਾਂ ਨਵੀਂ ਆਈ ਸਰਕਾਰ ਨੇ ਨਵੀਂ ਪਾਲਿਸੀ ਬਣਾਈ ਸੀ ਅਤੇ ਸਾਰੀਆਂ ਜੱਥੇਬੰਦੀਆਂ ਦੇ ਕਰਮਚਾਰੀਆਂ ਤੋਂ ਉਹਨਾਂ ਦੀ ਮੌਜੂਦਾ ਵਿਦਿਅਕ ਅਤੇ ਪ੍ਰੋਫੈਸ਼ਨਲ ਯੋਗਤਾਵਾਂ ਮੰਗੀਆਂ ਸਨ ਜੋ ਕਿ ਉਹਨਾਂ ਦੀਆਂ ਮੰਗਾਂ ਕਨਸਿੱਡਰ ਵੀ ਕੀਤੀਆਂ ਗਈਆਂ ਸਨ। ਉਹਨਾਂ ਨੂੰ ਟਰੇਂਡ ਕੇਡਰ ਬਣਾ ਕੇ ਗਰੁੱਪ ਸੀ ਵਿੱਚ ਪਾਇਆ ਗਿਆ ਸੀ ਪਰ ਸਾਡੀਆਂ ਸਾਰੀਆਂ ਵਿਦਿਅਕ ਅਤੇ ਪ੍ਰੋਫੈਸ਼ਨਲ ਡਿਗਰੀਆਂ ਅੱਖੋਂ ਪਰੋਖੇ ਕਰ ਦਿੱਤੀਆਂ ਗਈਆਂ।
ਉਹਨਾਂ ਅੱਗੇ ਕਿਹਾ ਕਿ ਅਸੀਂ ਸਿੱਖਿਆ ਵਿਭਾਗ ਖਾਸ ਤੌਰ ਤੇ ਡੀਪੀਆਈ (ਐਲੀਮੈਂਟਰੀ)ਅਤੇ ਮੈਡਮ ਸਿੱਖਿਆ ਸਕੱਤਰ ਦੇ ਧਿਆਨ ਵਿੱਚ ਇਹ ਗੱਲ ਬਹੁਤ ਵਾਰ ਲਿਆ ਚੁੱਕੇ ਹਾਂ ਕਿ ਅਸੀਂ ਸਾਰੇ ਨਾ ਤਾਂ ਜੁਆਇਨਿੰਗ ਵੇਲੇ ਪਲੱਸ ਟੂ ਸੀ ਅਤੇ ਨਾ ਹੀ ਅੱਜ ਪਲੱਸ ਟੂ ਹਾਂ। ਸਾਡੇ ਕੋਲ ਛੋਟੇ ਡਿਪਲੋਮੇ ਤੋਂ ਲੈ ਕੇ ਉੱਚ ਡਿਗਰੀਆਂ ਹਨ। ਅਸੀਂ ਡੀਪੀਆਈ (ਐਲੀਮੈਂਟਰੀ) ਅਤੇ ਸਿੱਖਿਆ ਸਕੱਤਰ ਨੂੰ ਇਹ ਵੀ ਦੱਸਿਆ ਸੀ ਕਿ ਸਾਡੇ ਨਾਲ ਬੇਇਨਸਾਫ਼ੀ ਹੋਈ ਹੈ ਅਤੇ ਸਾਨੂੰ ਇਨਸਾਫ਼ ਦਿੱਤਾ ਜਾਵੇ। ਉਹਨਾਂ ਅਧਿਕਾਰੀਆਂ ਨੇ ਵਾਅਦਾ ਵੀ ਕੀਤਾ ਸੀ ਪਰ ਬਹੁਤ ਲੰਬਾ ਸਮਾਂ ਲੰਘ ਚੁੱਕਾ ਹੈ ਸਾਡੇ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਜੇਕਰ ਸਿੱਖਿਆ ਵਿਭਾਗ ਇਹ ਗੱਲ ਸੋਚਦਾ ਹੈ ਕਿ ਅਸੀਂ ਇਹਨਾਂ ਨੂੰ ਟਾਲ ਮਟੋਲ ਕਰਕੇ ਸਮਾਂ ਲੰਘਾ ਦੇਵਾਂਗੇ ਇਹ ਗੱਲ ਹਰਗਿਜ ਨਹੀਂ ਹੋ ਸਕਦੀ ।ਅਸੀਂ ਵੀ ਸਿੱਖਿਆ ਵਿਭਾਗ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਉਦੋਂ ਤੱਕ ਪਿੱਛੇ ਨਹੀਂ ਮੁੜਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਹੁਣ ਜੱਥੇਬੰਦੀ ਆਰ-ਪਾਰ ਦੀ ਲੜਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ। ਜੱਥੇਬੰਦੀ ਨੇ ਕਈ ਪ੍ਰਕਾਰ ਦੇ ਗੁਪਤ ਐਕਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ। ਉਹਨਾਂ ਕਿਹਾ ਕਿ ਜੱਥੇਬੰਦੀ ਅਜਿਹੇ ਸਟੈਪ ਚੁੱਕੇਗੀ ਜਿਸ ਦੇ ਨਾਲ ਸਾਡਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦਾ ਜਿੰਮੇਵਾਰ ਡੀਪੀਆਈ (ਐਲੀਮੈਂਟਰੀ), ਮੈਡਮ ਸਿੱਖਿਆ ਸਕੱਤਰ ਅਤੇ ਮੌਕੇ ਦਾ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ, ਕਿਉਂਕਿ ਅਸੀਂ ਬਹੁਤ ਹੀ ਤੰਗ ਆ ਚੁੱਕੇ ਹਾਂ। ਅਸੀਂ ਲਗਾਤਾਰ ਮੀਟਿੰਗਾਂ ਕਰ ਕਰ ਕੇ ਅੱਕ ਚੁੱਕੇ ਹਾਂ ਸਾਡੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਹੈ ਅਸੀਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੇ, ਅਸੀਂ ਹੁਣ ਇਸ ਰੈਲੀ ਦੇ ਵਿੱਚ ਗੱਲ ਨੂੰ ਆਰ ਜਾਂ ਪਾਰ ਲਾ ਕੇ ਹੀ ਮੁੜਾਂਗੇ।
ਉਹਨਾਂ ਅੱਗੇ ਦੱਸਿਆ ਕਿ ਮੋਗਾ ਵਿਖੇ ਜਿਲ੍ਹੇ ਦੇ ਸਮੂਹ ਮੈਂਬਰਾਂ ਨੇ ਮੀਟਿੰਗ ਕਰਕੇ 16 ਜਨਵਰੀ ਨੂੰ ਮੋਹਾਲੀ ਮਹਾਂਰੈਲੀ ਵਿਚ ਸਾਮਲ ਹੋਣ ਦਾ ਫੈਸਲਾ ਕੀਤਾ ਹੈ।
Share this content:



Post Comment