Loading Now

ਪੰਜਾਬ ’ਚ ਰੁਕੇ ਹੋਏ ਤਿੰਨ ਰੇਲ ਪ੍ਰੋਜੈਕਟਾਂ ਨੂੰ ਪੂਰਾ ਕਰੇਗੀ ਕੇਂਦਰ ਸਰਕਾਰ

ਪੰਜਾਬ ’ਚ ਰੁਕੇ ਹੋਏ ਤਿੰਨ ਰੇਲ ਪ੍ਰੋਜੈਕਟਾਂ ਨੂੰ ਪੂਰਾ ਕਰੇਗੀ ਕੇਂਦਰ ਸਰਕਾਰ

ਚੰਡੀਗੜ੍ਹ, 27 ਜੁਲਾਈ – ਪੰਜਾਬ ਵਿੱਚ ਜ਼ਮੀਨ ਐਕਵਾਇਰ ਵਿੱਚ ਹੋਰ ਰਹੀ ਦੇਰੀ ਅਤੇ ਸੂਬਾ ਸਰਕਾਰ ਵੱਲੋਂ ਜ਼ਮੀਨ ਮੁਹੱਈਆ ਨਾ ਕਰਵਾਏ ਜਾਣ ਕਾਰਨ ਸਾਲਾਂ ਤੋਂ ਰੁਕੇ ਪਏ 3 ਵੱਡੇ ਰੇਲ ਪ੍ਰੋਜੈਕਟਾਂ ਹੁਣ ਕੇਂਦਰ ਸਰਕਾਰ ਆਪਣੇ ਪੱਧਰ ‘ਤੇ ਪੂਰੇ ਕਰੇਗੀ । ਕੇਂਦਰੀ ਰੇਲ ਮੰਤਰੀ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ । ਰੇਲ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਲਈ ਜ਼ਮੀਨ ਖ਼ਰੀਦਣ ਤੋਂ ਲੈ ਕੇ ਨਿਰਮਾਣ ਕਾਰਜ ਤੱਕ ਦਾ ਪੂਰਾ ਖ਼ਰਚਾ ਕੇਂਦਰ ਸਰਕਾਰ ਚੁੱਕੇਗੀ । ਇਨ੍ਹਾਂ ਪ੍ਰੋਜੈਕਟਾਂ ਦੇ ਰਣਨੀਤਕ, ਸਮਾਜਿਕ ਅਤੇ ਧਾਰਮਿਕ ਮਹੱਤਵ ਨੂੰ ਦੇਖਦਿਆਂ ਕੇਂਦਰ ਨੇ ਇਨ੍ਹਾਂ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਹੈ।

ਇਸ ਤੋਂ ਇਲਾਵਾ ਬਠਿੰਡਾ-ਰਾਜਪੁਰਾ ਰੇਲ ਰੂਟ ‘ਤੇ ਰੇਲਗੱਡੀਆਂ ਦੀ ਵੱਧ ਤੋਂ ਵੱਧ ਗਤੀ ਸੀਮਾ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ । ਇਸ ਨਾਲ ਇਸ ਮਾਰਗ ‘ਤੇ ਰੇਲ ਸੰਚਾਲਨ ਪਹਿਲਾਂ ਨਾਲੋਂ ਵੀਜ਼ਾ ਤੇਜ਼ ਅਤੇ ਸਹੂਲਤ ਭਰਪੂਰ ਹੋ ਸਕੇਗਾ। ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਦੱਸਿਆ ਕਿ 443 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 18 ਕਿਲੋਮੀਟਰ ਲੰਬੀ ਰਾਜਪੁਰਾ-ਮੋਹਾਲੀ ਨਵੀਂ ਰੇਲ ਲਾਈਨ ਨੂੰ ਮਨਜ਼ੂਰੀ ਮਿਲ ਚੁੱਕੀ ਹੈ । ਇਸ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਬਠਿੰਡਾ, ਧੂਰੀ, ਸਰਹਿੰਦ ਅਤੇ ਰਾਜਪੁਰਾ ਤੋਂ ਚੰਡੀਗੜ੍ਹ ਤੇ ਮੋਹਾਲੀ ਦਾ ਸਿੱਧਾ ਰੇਲ ਸੰਪਰਕ ਸਥਾਪਤ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਫ਼ਿਲਹਾਲ ਮਾਲਵਾ ਖੇਤਰ ਤੋਂ ਆਉਣ ਵਾਲੀਆਂ ਰੇਲਗੱਡੀਆਂ ਨੂੰ ਅੰਬਾਲਾ ਹੋ ਕੇ ਜਾਣਾ ਪੈਂਦਾ ਹੈ ਅਤੇ ਰਾਜਪੁਰਾ ਵਿਖੇ ਇੰਜਣ ਦੀ ਦਿਸ਼ਾ ਬਦਲਣੀ ਪੈਂਦੀ ਹੈ, ਜਿਸ ਨਾਲ ਯਾਤਰਾ ਦਾ ਸਮਾਂ ਵਧ ਜਾਂਦਾ ਹੈ। ਨਵੀਂ ਰੇਲ ਲਾਈਨ ਅਤੇ 412 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਰਾਜਪੁਰਾ ਬਾਈਪਾਸ ਲਾਈਨ ਤੋਂ ਬਾਅਦ ਟ੍ਰੇਨਾਂ ਬਿਨਾਂ ਰੁਕਾਵਟ ਸਿੱਧਾ ਮੋਹਾਲੀ ਤੱਕ ਪਹੁੰਚ ਸਕਣਗੀਆਂ। ਰੇਲ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ 73 ਹੈਕਟੇਅਰ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Share this content:

Post Comment