Loading Now

ਪੰਜਾਬ ‘ਚ ਆਏ ਹੜ੍ਹਾਂ ਨੇ ਪਾਵਰਕਾਮ ਨੂੰ ਦਿੱਤਾ ਵੱਡਾ ਝਟਕਾ, ਹੋਇਆ 102.58 ਕਰੋੜ ਰੁਪਏ ਦਾ ਨੁਕਸਾਨ

ਪੰਜਾਬ ‘ਚ ਆਏ ਹੜ੍ਹਾਂ ਨੇ ਪਾਵਰਕਾਮ ਨੂੰ ਦਿੱਤਾ ਵੱਡਾ ਝਟਕਾ, ਹੋਇਆ 102.58 ਕਰੋੜ ਰੁਪਏ ਦਾ ਨੁਕਸਾਨ

ਚੰਡੀਗੜ੍ਹ, 11 ਸਤੰਬਰ – ਪੰਜਾਬ ਵਿਚ ਆਏ ਹੜ੍ਹਾਂ ਨੇ ਬਿਜਲੀ ਵਿਭਾਗ ਨੂੰ ਵੱਡਾ ਜਟਕਾ ਦਿੱਤਾ ਹੈ। ਹੜ੍ਹਾਂ ਨੇ ਸੂਬੇ ਦੇ ਕਈ ਖੇਤਰਾਂ ਵਿਚ ਭਾਰੀ ਤਬਾਹੀ ਮਚਾਈ ਹੈ। ਇਸ ਹੜ੍ਹ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਆਪਣੇ ਬੁਨਿਆਦੀ ਢਾਂਚੇ ਵਿਚ ਭਾਰੀ ਨੁਕਸਾਨ ਝੇਲਣਾ ਪਿਆ ਹੈ। ਸਭ ਤੋਂ ਵੱਡਾ ਨੁਕਸਾਨ ਪਠਾਨਕੋਟ ਵਿਚ ਸਥਿਤ UBDC (ਅਪਰ ਬਿਆਸ ਡਾਇਵਰਜਨ ਚੈਨਲ)ਹਾਈਡਲ ਪਾਵਰ ਪ੍ਰਾਜੈਕਟ ਨੂੰ ਹੋਇਆ ਜਿਸ ਨਾਲ ਇਕੱਲੇ 62.5 ਕਰੋੜ ਦਾ ਨੁਕਸਾਨ ਹੋਇਆ ਹੈ।

ਰਿਪੋਰਟ ਮੁਤਾਬਕ ਕੁੱਲ ਨੁਕਸਾਨ 102.58 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਹੜ੍ਹ ਮੀਂਹ ਤੇ ਸਤਲੁਜ ਤੇ ਬਿਆਸ ਨਦੀਆਂ ਵਿਚ ਉਫਾਨ ਕਾਰਨ ਆਏ ਜਿਸ ਨਾਲ ਖੇਤੀਯੋਗ ਜ਼ਮੀਨ, ਰਿਹਾਇਸ਼ੀ ਇਲਾਕੇ ਤੇ ਜਨਤਕ ਬੁਨਿਆਦੀ ਢਾਂਚੇ ਨੂੰ ਪਾਣੀ ਵਿਚ ਡੋਬ ਦਿੱਤਾ PSPCL ਵੱਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਕਿ ਕੁੱਲ 2322 ਟਰਾਂਸਫਾਰਮਰ ਨੁਕਸਾਨੇ ਗਏ ਜਿਸ ਨਾਲ 23.22 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਟਰਾਂਸਫਾਰਮਰ ਉੱਚ ਵੋਲਟੇਜ ਬਿਜਲੀ ਨੂੰ ਘਰੇਲੂ ਤੇ ਉਦਯੋਗ ਇਸਤੇਮਾਲ ਲਈ ਲੈਵਲ ‘ਤੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨੁਕਸਾਨੇ ਜਾਣ ਨਾਲ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। 7114 ਬਿਜਲੀ ਦੇ ਖੰਭੇ ਹੜ੍ਹ ਵਿਚ ਵਹਿ ਗਏ ਜਿਸ ਨਾਲ 3.56 ਕਰੋੜ ਰੁਪਏ ਦਾ ਨੁਕਸਾਨ ਹੋਇਆ।

Share this content:

Post Comment