Loading Now

ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ

ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ

ਚੰਡੀਗੜ੍ਹ, 13 ਅਗਸਤ – ਪੰਜਾਬ ਵਿੱਚ ਵੋਟਰ ਲਿਸਟ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਦੂਜਾ ਦੌਰ ਅੱਜ ਸ਼ੁਰੂ ਹੋ ਗਿਆ ਹੈ। ਚੋਣ ਕਮਿਸ਼ਨ ਨੇ ਡਰਾਫਟ ਵੋਟਰ ਲਿਸਟ ਜਾਰੀ ਕਰ ਦਿੱਤੀ ਹੈ।ਇਹ ਲਿਸਟ ਵੈੱਬਸਾਈਟ www.ceopunjab.gov.in ‘ਤੇ ਜਾਰੀ ਕੀਤੀ ਗਈ ਹੈ। ਜਿਸ ਵਿੱਚ ਨੀਲੇ ਰੰਗ ਵਿੱਚ ਦਿੱਤੇ ਗਏ “SIR ASDD LIST” ਵਿੱਚ ਉਨ੍ਹਾਂ ਵੋਟਰਾਂ ਦੀ ਲਿਸਟ ਹੈ ਜਿਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਉੱਥੇ ਹੀ ਹਰੇ ਰੰਗ ਦੇ “DRAFT ROLL 2026” ਆਪਸ਼ਨ ਵਿੱਚ ਉਨ੍ਹਾਂ ਵੋਟਰਾਂ ਦੇ ਨਾਮ ਹਨ, ਜਿਨ੍ਹਾਂ ਦੇ ਨਾਮ ਸਹੀ ਪਾਏ ਗਏ ਹਨ। ਜੇਕਰ ਤੁਸੀਂ ਡਰਾਫਟ ਵੋਟਰ ਲਿਸਟ ਵਿੱਚ ਆਪਣੀ ਵੋਟ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ CEO Punjab ਦੀ ਵੈੱਬਸਾਈਟ ‘ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ ‘ਤੇ ਤਿੰਨ ਲਿੰਕ ਦਿੱਤੇ ਗਏ ਹਨ: ਪਹਿਲਾ, “ASDD,” ਦੂਜਾ, “DRAFT 2026,” ਅਤੇ ਤੀਜਾ, “SEARCH LIST SIR 2003।

ਡਰਾਫਟ ਲਿਸਟ ਵਿੱਚ ਆਪਣਾ ਨੰਬਰ ਚੈੱਕ ਕਰਨ ਲਈ ਤੁਹਾਨੂੰ “DRAFT 2026” ‘ਤੇ ਕਲਿੱਕ ਕਰਨਾ ਪਵੇਗਾ। ਆਪਣਾ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਚੁਣੋ ਅਤੇ ਇੱਕ ਕੈਪਚਾ ਦਰਜ ਕਰੋ। ਇਸ ਤੋਂ ਬਾਅਦ ਤੁਸੀਂ ਪਾਰਟ ਨੰਬਰ ਅਤੇ ਪਾਰਟ ਦੇ ਨਾਮ ਦੇ ਹਿਸਾਬ ਨਾਲ ਵੋਟਰ ਸੂਚੀ ਦੀ PDF ਡਾਊਨਲੋਡ ਕਰਕੇ ਆਪਣਾ ਨਾਮ ਚੈੱਕ ਕਰ ਸਕਦੇ ਹੋ। ਤੁਸੀਂ ਪਹਿਲਾਂ ASDD ਵਿੱਚ ਆਪਣਾ EPIC ਨੰਬਰ ਦਰਜ ਕਰਕੇ ਜਾਂਚ ਕਰ ਸਕਦੇ ਹੋ ਕਿ ਕਿਤੇ ਤੁਹਾਡੀ ਵੋਟ ਕੱਟੀ ਤਾਂ ਨਹੀਂ ਹੈ। ਜੇਕਰ ਇਹ ਕੱਟ ਗਈ ਹੈ, ਤਾਂ ਤੁਹਾਡਾ ਨਾਮ ਉੱਥੇ ਦਿਖਾਈ ਦੇਵੇਗਾ, ਨਹੀਂ ਤਾਂ ਇਹ “Unidentified” ਲਿਖਿਆ ਹੋਵੇਗਾ।

Share this content:

Post Comment